ਪਰਾਲੀ ਸਾੜਨ ''ਚ ਤਰਨਤਾਰਨ ਮੋਹਰੀ, ਪਠਾਨਕੋਟੀਏ ਬਣੇ ਵਾਤਾਵਰਣ ਪ੍ਰੇਮੀ
Friday, Nov 01, 2019 - 03:53 PM (IST)
ਪਟਿਆਲਾ—ਪ੍ਰਦੂਸ਼ਣ ਦੇ ਪੱਖੋਂ ਚਾਹੇ ਇਸ ਵਾਰ ਕੀਤੀ ਦੀਵਾਲੀ ਵਧੀਆ ਨਿਕਲੀ ਹੈ, ਪਰ ਖੇਤਾਂ 'ਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਪਰਾਲੀ ਸਾੜਨ ਦਾ ਸਤੰਬਰ ਤੋਂ ਸ਼ੁਰੂ ਹੋਇਆ ਸਿਲਸਿਲਾ ਅਕਤੂਬਰ ਦੇ ਆਖਰ ਤੱਕ 15028 ਜਗ੍ਹਾ 'ਤੇ ਪਰਾਲੀ ਸਾੜੀ ਗਈ ਸੀ, ਜਦਕਿ ਇਸ ਸਾਲ 19869 ਥਾਵਾਂ 'ਤੇ ਅੱਗ ਲੱਗੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਸਾਲ 2520 ਘਟਨਾਵਾਂ ਦੇ ਨਾਲ ਸੂਬੇ 'ਚ ਜ਼ਿਲਾ ਤਰਨਤਾਰਨ 'ਚ ਸਭ ਤੋਂ ਵਧ ਪਰਾਲੀ ਸਾੜੀ ਗਈ ਹੈ। ਉੱਥੇ ਪਠਾਨਕੋਟ 'ਚ ਇਸ ਸਾਲ ਪਰਾਲੀ ਸਾੜਨ ਦੇ ਕੇਵਲ ਦੋ ਕੇਸ ਸਾਹਮਣੇ ਆਏ। ਪਠਾਨਕੋਟ 'ਚ ਪਿਛਲੇ ਸਾਲ ਵੀ ਪਰਾਲੀ ਸਾੜਨ ਦੇ ਕੇਵਲ 6 ਕੇਸ ਸਾਹਮਣੇ ਆਏ, ਜਦਕਿ ਸਾਲ 2017 'ਚ ਚਾਰ ਮਾਮਲੇ ਸਾਹਮਣੇ ਆਏ ਸਨ। ਉੱਥੇ ਪਿਛਲੇ ਸਾਲ 1854 ਕੇਸਾਂ ਦੇ ਨਾਲ ਫਿਰੋਜ਼ਪੁਰ ਟਾਪ 'ਤੇ ਸੀ ਅਤੇ ਇਸ ਸਾਲ ਵੀ ਦੂਜੇ ਸਥਾਨ 'ਤੇ ਹੈ।
ਪਰਾਲੀ ਸਾੜਨ 'ਚ ਤਰਨਤਾਰਨ ਸਭ ਤੋਂ ਅੱਗੇ
ਪਰਾਲੀ ਸਾੜਨ ਦੇ ਮਾਮਲਿਆਂ 'ਚ ਇਸ ਸਾਲ ਤਰਨਤਾਰਨ ਜ਼ਿਲਾ ਟਾਪ 'ਤੇ ਹੈ। ਸੂਬੇ 'ਚ ਪਰਾਲੀ ਸਾੜਨ ਦੀ ਹੁਣ ਤੱਕ 19869 ਘਟਨਾਵਾਂ ਤਰਨਤਾਰਨ ਜ਼ਿਲੇ ਦਾ ਨਾਂ ਹੈ। ਇਸ ਦੇ ਇਲਾਵਾ ਫਿਰੋਜ਼ਪੁਰ ਜ਼ਿਲੇ 'ਚ 2269, ਸੰਗਰੂਰ ਜ਼ਿਲੇ 'ਚ 2157, ਪਟਿਆਲਾ ਜ਼ਿਲੇ 'ਚ 1931, ਬਠਿੰਡਾ ਜ਼ਿਲੇ 'ਚ 1109, ਗੁਰਦਾਸਪੁਰ ਜ਼ਿਲੇ 'ਚ 1139, ਮਾਨਸਾ 'ਚ 1044 ਅਤੇ ਹੋਰ ਜ਼ਿਲਿਆਂ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ ਇਕ ਹਜ਼ਾਰ ਤੋਂ ਹੇਠਾਂ ਦਰਜ ਕੀਤੀ ਗਈ ਹੈ।
ਪਰਾਲੀ ਸਾੜਨ ਵਾਲਿਆਂ ਦੇ ਖਿਲਾਫ ਹੋ ਰਹੀ ਕਾਰਵਾਈ
ਵਾਤਾਵਰਣ ਇੰਜੀਨੀਅਰ ਲਵਨੀਤ ਦੁਬੇ ਨੇ ਦੱਸਿਆ ਕਿ ਪਰਾਲੀ ਸਾੜਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਮਾਮਲਿਆਂ ਦੇ ਹੋਰ ਦੀਵਾਲੀ ਵਾਲੇ ਦਿਨ ਦਸ ਵਜੇ ਦੇ ਬਾਅਦ ਵੀ ਪੀ.ਪੀ.ਸੀ.ਬੀ. ਦੀ ਟੀਮ ਡਿਊਟੀ 'ਤੇ ਸੀ ਅਤੇ ਇਸ ਦੌਰਾਨ ਪਟਾਕੇ ਚਲਾਉਣ ਵਾਲਿਆਂ ਦੇ ਚਲਾਨ ਵੀ ਕੱਟ ਗਏ ਹਨ।
30 ਅਕਤੂਬਰ ਨੂੰ ਸੜੀ ਸਭ ਤੋਂ ਵਧ ਪਰਾਲੀ
30 ਅਕਤੂਬਰ ਨੂੰ ਸੂਬੇ 'ਚ ਸਭ ਤੋਂ ਵਧ 3135 ਥਾਵਾਂ 'ਤੇ ਪਰਾਲੀ ਸਾੜੀ ਗਈ ਹੈ। ਇਸ 'ਚ ਸੰਗਰੂਰ ਜ਼ਿਲਾ 550 ਮਾਮਲਿਆਂ ਦੇ ਨਾਲ ਸਭ ਤੋਂ ਅੱਗੇ ਰਿਹਾ ਹੈ। ਬਠਿੰਡਾ 'ਚ 343, ਫਿਰੋਜ਼ਪੁਰ 'ਚ 328, ਪਟਿਆਲਾ 'ਚ 296, ਮਾਨਸਾ 'ਚ 285, ਤਰਨਤਾਰਨ 'ਚ 193, ਬਰਨਾਲਾ 'ਚ 160, ਮੋਗਾ 'ਚ 118, ਲੁਧਿਆਣਾ 'ਚ 108, ਕਪੂਰਥਲਾ 'ਚ 103, ਜਲੰਧਰ 'ਚ 87, ਫਤਿਹਗੜ੍ਹ ਸਾਹਿਬ 'ਚ 51, ਅੰਮ੍ਰਿਤਸਰ 'ਚ 49, ਫਾਜ਼ਿਲਕਾ 'ਚ 47 ਅਤੇ ਗੁਰਦਾਸਪੁਰ 'ਚ 45 ਜਗ੍ਹਾ ਪਰਾਲੀ ਸਾੜੀ ਗਈ।
