ਬਾਜ਼ ਨਹੀਂ ਆਉਂਦੇ ਨਾੜ ਨੂੰ ਅੱਗ ਲਾਉਣ ਵਾਲੇ ਵਾਤਾਵਰਣ ਦੋਖੀ, ਇਨਸਾਨੀ ਜ਼ਿੰਦਗੀਆਂ ਲਈ ਖ਼ਤਰਨਾਕ ਹੈ ‘ਧੂੰਆਂ’

05/12/2021 4:37:57 PM

ਮਜੀਠਾ (ਸਰਬਜੀਤ) - ਕਣਕ ਦੀ ਨਾੜ ਨੂੰ ਅੱਗ ਲਗਾਉਣ ਦਾ ਸਿਲਸਿਲਾ ਪਿਛਲੇ ਲੰਮੇ ਅਰਸੇ ਤੋਂ ਚਲਦਾ ਆ ਰਿਹਾ ਹੈ। ਕਈ ਵਾਰ ਸਰਕਾਰਾਂ ਅਤੇ ਖੇਤੀਬਾੜੀ ਮਹਿਕਮੇ ਵਲੋਂ ਕਿਸਾਨਾਂ ਨੂੰ ਨਾੜ ਨਾ ਸਾੜਨ ਸਬੰਧੀ ਅਪੀਲ ਕੀਤੀ ਜਾਂਦੀ ਰਹੀ ਹੈ ਤਾਂ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਕਿਸੇ ਤਰ੍ਹਾਂ ਨਾਲ ਘੱਟ ਨਾ ਸਕੇ। ਇਸ ਦੇ ਬਾਵਜੂਦ ਵਾਤਾਵਰਣ ਦੋਖੀ ਨਾੜ ਨੂੰ ਅੱਗ ਲਗਾਉਣੋਂ ਬਾਜ਼ ਨਹੀਂ ਆ ਰਹੇ, ਜਿਸ ਤੋਂ ਸਹਿਜੇ ਪਤਾ ਚਲਦਾ ਹੈ ਕਿ ਸਰਕਾਰਾਂ ਤੇ ਖੇਤੀਬਾੜੀ ਮਹਿਕਮੇ ਵਾਤਵਰਣ ਦੋਖੀ ਲੋਕਾਂ ਨੂੰ ਜਿੰਨ੍ਹੀਆਂ ਮਰਜ਼ੀ ਹਦਾਇਤਾਂ ਜਾਰੀ ਕਰ ਦੇਣ, ਲੋਕ ਅੱਗ ਲਗਾਉਣੋਂ ਬਾਜ਼ ਨਹੀਂ ਆ ਰਹੇ। 

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ (ਵੀਡੀਓ) 

ਮੌਜੂਦਾ ਸਮੇਂ ’ਚ ਜਿਥੇ ਇਕ ਪਾਸੇ ਵਿਸ਼ਵ ਵਿਆਪੀ ਸੰਕਟ ਕੋਰੋਨਾ ਤੋਂ ਹਰ ਇਨਸਾਨ ਸਹਿਮ ਦੇ ਮਾਹੋਲ ਵਿੱਚ ਹੈ, ਉਥੇ ਵਾਤਾਵਰਣ ਦੇ ਦੋਖੀ ਲੋਕਾਂ ਵਲੋਂ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਸ਼ਰੇਆਮ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਧਰਤੀ ਮਾਂ ਦੀ ਹਿੱਕ ਨੂੰ ਸਾੜ ਰਹੇ ਹਨ, ਜਿਸ ਦੇ ਨਤੀਜੇ ਵਜੋਂ ਲੋਕਾਂ ਨੂੰ ਸਾਹ ਲੈਣਾ ਔਖਾ ਹੋਇਆ ਪਿਆ ਹੈ। ਕਈ ਜੀਵ ਜੰਤੂ ਇਸ ਹਵਾਨੀਅਤ ਦਾ ਸ਼ਿਕਾਰ ਹੋ ਰਹੇ ਹਨ। ਇਸ ਲਗਾਈ ਜਾ ਰਹੀ ਅੱਗ ਨਾਲ ਸੈਂਕੜੇ ਸੜਕਾਂ ਕਿਨਾਰੇ ਲੱਗੇ ਹੋਏ ਰੁੱਖ ਸੜ ਕੇ ਨਸ਼ਟ ਹੋ ਰਹੇ ਹਨ, ਜਦਕਿ ਜ਼ਿਲ੍ਹਾ ਪ੍ਰਸ਼ਾਸਨ ਅੱਗ ਲਗਾਉਣ ਨੂੰ ਰੋਕਣ ਲਈ ਟੀਮਾਂ ਗਠਿਤ ਕਰਨ ਦਾ ਦਾਅਵਾ ਕਰ ਰਿਹਾ ਹੈ। ਕੋਵਿਡ-19 ਤੋਂ ਬਚਾਅ ਲਈ ਮਾਹਰਾਂ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਹਦਾਇਤਾਂ ਮੁਤਾਬਕ ਜੋ ਇਸ ਬੀਮਾਰੀ ਤੋਂ ਪੀੜਤ ਹਨ, ਉਨ੍ਹਾਂ ਨੂੰ ਵਧਿਆ ਸਿਹਤ ਸਹੂਲਤਾਂ ਦੇ ਨਾਲ-ਨਾਲ ਸਾਫ਼ ਆਬੋ ਹਵਾ ਦੀ ਲੋੜ ਹੈ। ਨਾੜ ਨੂੰ ਲੱਗਣ ਵਾਲੀ ਅੱਗ ਦਾ ਧੂੰਆਂ ਸਾਡੇ ਫੇਫੜਿਆਂ ਨੇ ਹੀ ਫਕਨਾ ਹੈ।

ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ

ਕੋਵਿਡ-19 ਅਜਿਹੀ ਇਕ ਭਿਆਨਕ ਲਾਗ ਦੀ ਬੀਮਾਰੀ ਹੈ, ਜੋ ਕਮਜ਼ੋਰ ਫੇਫੜਿਆਂ ’ਤੇ ਵੱਧ ਮਾਰ ਕਰਦੀ ਹੈ, ਜਿਸ ਲਈ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਆਬੋ ਹਵਾ ਨੂੰ ਸਾਫ਼-ਸੁਥਰਾ ਰੱਖਿਆ ਜਾਵੇ। ਮਜੀਠਾ ਦੇ ਨਾਇਬ ਤਹਿਸੀਲਦਾਰ ਜਸਬੀਰ ਸਿੰਘ ਸਿੱਧੂ ਨੇ ਕਿਹਾ ਕਿ ‘ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਕਣਕ ਦਾ ਨਾੜ ਜਾਂ ਪਰਾਲੀ ਸਾੜਨ ਦੀ ਪੂਰਨ ਮਨਾਹੀ ਹੈ ਅਤੇ ਇਸ ਉਪਰ ਰੱਤੀ ਭਰ ਵੀ ਕੁਤਾਹੀ ਬਾਰਦਾਸ਼ਤ ਨਹੀਂ ਹੋਵੇਗੀ। ਸੈਟੇਲਾਈਟ ਰਾਹੀ ਨਾੜ ਨੂੰ ਅੱਗ ਲੱਗਣ ਦੀ ਰੋਜ਼ਾਨਾ ਰਿਪੋਰਟ ਆ ਜਾਂਦੀ ਹੈ, ਜਿਸ ਤੋਂ ਬਾਅਦ ਸਬੰਧਤ ਪਟਵਾਰੀ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਪੜਤਾਲ ਕਰਨ ’ਤੇ ਸਬੰਧਤ ਕਿਸਾਨ ਦੇ ਵਿਰੋਧ ਕਾਨੂੰਨੀ ਕਾਰਵਾਈ ਕੀਤੀ ਜਾਦੀ ਹੈ।’

ਪੜ੍ਹੋ ਇਹ ਵੀ ਖਬਰ ਸ਼ਰਾਬੀ ਜਵਾਈ ਦਾ ਸ਼ਰਮਨਾਕ ਕਾਰਾ : ਦਾਜ ’ਚ ਗੱਡੀ ਨਾ ਮਿਲਣ ’ਤੇ ਸਹੁਰੇ ਪਰਿਵਾਰ ਦਾ ਚਾੜ੍ਹਿਆ ਕੁਟਾਪਾ (ਤਸਵੀਰਾਂ)

ਖੇਤੀਬਾੜੀ ਅਫ਼ਸਰ ਹਰਸ਼ਰਨਜੀਤ ਸਿੰਘ ਨੇ ਕਿਹਾ ਕਿ ‘ਕਿਸਾਨਾਂ ਨੂੰ ਸਮੇਂ-ਸਮੇਂ ’ਤੇ ਖੇਤੀਬਾਡ਼ੀ ਵਿਭਾਗ ਵਲੋਂ ਜਾਗਰੂਕਤਾ ਮੁਹਿੰਮ ਚਲਾ ਕੇ ਅਤੇ ਕੈਂਪ ਲਗਾ ਕੇ ਜਾਗਰੂਕ ਕੀਤਾ ਜਾਂਦਾ ਹੈ। ਜਿਹੜੇ ਕਿਸਾਨ ਫਿਰ ਨਾੜ ਨੂੰ ਅੱਗ ਲਗਾਉਣੋਂ ਨਹੀਂ ਹੱਟਦੇ, ਉਨ੍ਹਾਂ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਚਾਲਾਨ ਕੱਟੇ ਜਾਂਦੇ ਹਨ। ਇਸ ਲਈ ਉਹ ਇਕ ਵਾਰ ਫਿਰ ਤੋਂ ਕਿਸਾਨਾਂ ਨੂੰ ਮੀਡੀਆ ਰਾਹੀਂ ਅਪੀਲ ਕਰਦੇ ਹਨ ਕਿ ਉਹ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ।’

ਪੜ੍ਹੋ ਇਹ ਵੀ ਖਬਰ ਪੰਜਾਬ ਦੇ ਇਸ ਪ੍ਰੋਫ਼ੈਸਰ ਜੋੜੇ ਨੇ ਡੇਢ ਏਕੜ 'ਚ ਬਣਾਇਆ ਪੁਰਾਤਨ ਮਿੰਨੀ ਪਿੰਡ, ਵੇਖ ਲੋਕ ਕਰ ਰਹੇ ਨੇ ਵਾਹ-ਵਾਹ (ਤਸਵੀਰਾਂ)

ਜਮਹੂਰੀ ਕਿਸਾਨ ਸਭਾ ਜਥੇਬੰਦੀ ਦੇ ਜ਼ਿਲ੍ਹਾ ਆਗੂ ਮਾਸਟਰ ਹਰਭਜਨ ਸਿੰਘ ਨੇ ਕਿਹਾ ਕਿ ‘ਨਾੜ ਨੂੰ ਅੱਗ ਲਗਾਉਣ ਨਾਲ ਜਿਥੇ ਆਕਸੀਜਨ ਦੀ ਮਾਤਰਾ ਘੱਟਦੀ ਹੈ, ਉਥੇ ਨਾਲ ਕਾਰਬਨ ਡਾਇਆਕਸਾਈਡ ਦੀ ਵਧਣ ਨਾਲ ਸਾਹ ਲੈਣਾ ਔਖਾ ਹੋ ਜਾਂਦਾ ਹੈ। ਨਾੜ ਨੂੰ ਅੱਗ ਲਗਾਉਣਾ ਕਿਸਾਨਾਂ ਦੀ ਮਜਬੂਰੀ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਖੇਤੀ ਨਾਲ ਸਬੰਧਤ ਸਾਮਾਨ ਸਸਤੇ ਰੇਟਾਂ ’ਤੇ ਮੁਹੱਈਆ ਕਰਵਾਏ।’

ਪੜ੍ਹੋ ਇਹ ਵੀ ਖਬਰ ਇਨਸਾਨੀਅਤ ਸ਼ਰਮਸਾਰ : ਪਠਾਨਕੋਟ 'ਚ ਨਾਲ਼ੀ ’ਚੋਂ ਮਿਲਿਆ ਨਵਜਨਮੇ ਬੱਚੇ ਦਾ ਭਰੂਣ, ਫ਼ੈਲੀ ਸਨਸਨੀ (ਤਸਵੀਰਾਂ)

ਪ੍ਰਧਾਨ ਸ਼ੇਰੇ ਪੰਜਾਬ ਵੈੱਲਫੇਅਰ ਸੋਸਾਇਟੀ ਡਾ. ਦੀਦਾਰ ਸਿੰਘ ਨੇ ਕਿਹਾ ਕਿ ‘ਜਿਥੇ ਕਣਕ ਦੇ ਨਾੜ ਦਾ ਧੂੰਆਂ ਇਨਸਾਨ ਦੇ ਅੱਖਾਂ, ਫੇਫੜੇ ਚਮੜੀ ਤੇ ਸਾਹ ਨਾੜੀਆਂ ਨੂੰ ਵੱਡਾ ਨੁਕਸਾਨ ਪਹੁੰਚਾਉਂਦਾ ਹੈ, ਉਥੇ ਕਿਸਾਨਾਂ ਵਲੋਂ ਸੜਕ ਜਾਂ ਰਸਤਿਆਂ ਨਜ਼ਦੀਕ ਪੈਂਦੇ ਖੇਤਾਂ ਵਿੱਚ ਨਾੜ ਨੂੰ ਲਗਾਏ ਅੱਗ ਨਾਲ ਪੈਦਾ ਹੋਏ ਧੂੰਏ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰਦੇ ਹਨ, ਜਿਨ੍ਹਾਂ ਵਿੱਚ ਕੀਮਤੀ ਜਾਨਾਂ ਵੀ ਅਜਾਈ ਜਾਣ ਦੀਆਂ ਕਈ ਖ਼ਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਕੁਲ ਮਿਲਾ ਕੇ ਆਪਣੇ ਥੋੜੇ ਜਿਹੇ ਸਵਾਰਥ ਲਈ ਕਿਸਾਨਾਂ ਵਲੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਇਨਸਾਨੀ, ਜੀਵ-ਜੰਤੂਆਂ ਅਤੇ ਪਸ਼ੂ-ਪੰਛੀਆਂ ਲਈ ਵੱਡਾ ਖ਼ਤਰਾ ਹੈ, ਕਿਉਂਕਿ ਇਸ ਨਾਲ ਇਨਸਾਨਾਂ ਸਣੇ ਕਈ ਜੀਵ-ਜੰਤੂਆਂ ਤੇ ਪਸ਼ੂ ਪੰਛੀਆਂ ਦੀਆਂ ਜਾਨਾ ਚਲੀਆਂ ਜਾਂਦੀਆਂ ਹਨ।’

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ


rajwinder kaur

Content Editor

Related News