ਝੋਨੇ ਦੀ ਪਰਾਲੀ ਸਾੜਣ ਦੇ ਦੋਸ਼ ''ਚ 4 ਕਿਸਾਨਾਂ ਵਿਰੁੱਧ ਕੇਸ ਦਰਜ
Thursday, Nov 07, 2019 - 02:42 PM (IST)

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਪੁਲਸ ਦੇ ਥਾਣਾ ਸਦਰ, ਥਾਣਾ ਖੂਈਖੇੜਾ ਅਤੇ ਅਰਨੀਵਾਲਾ ਥਾਣਾ ਪੁਲਸ ਨੇ ਝੋਨੇ ਦੀ ਪਰਾਲੀ ਸਾੜਣ ਦੇ ਦੋਸ਼ 'ਚ 4 ਕਿਸਾਨਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸਦਰ ਥਾਣਾ ਪੁਲਸ ਜਦੋਂ ਗਸ਼ਤ ਕਰਦੇ ਹੋਏ ਪਿੰਡ ਮਿਆਣੀ ਬਸਤੀ ਜਾ ਰਹੀ ਸੀ ਤਾਂ ਪੁਲਸ ਨੂੰ ਸੂਚਨਾ ਮਿਲੀ, ਜਿਸ ਦੇ ਆਧਾਰ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਰਕੇਸ਼ ਕੁਮਾਰ ਵਿਰੁੱਧ ਪਰਾਲੀ ਸੇੜਣ ਦੇ ਦੋਸ਼ 'ਚ ਕੇਸ ਦਰਜ ਕਰ ਲਿਆ।
ਇਸੇ ਤਰ੍ਹਾਂ ਥਾਣਾ ਖੂਈਖੇੜਾ ਪੁਲਸ ਨੇ ਸੰਦੀਪ ਸਹਾਰਨ ਵਾਸੀ ਖੂਈਖੇੜਾ ਅਤੇ ਗੁਰਵਿੰਦਰ ਸਿੰਘ ਵਾਸੀ ਕਬੂਲਸ਼ਾਹ ਖੁੱਬਣ ਵਿਰੁੱਧ ਅਤੇ ਅਰਨੀ ਵਾਲਾ ਥਾਣਾ ਪੁਲਸ ਨੇ ਕਿਸਾਨ ਬਲਜਿੰਦਰ ਸਿੰਘ ਵਾਸੀ ਜੰਡ ਵਾਲ ਭੀਮੇ ਸ਼ਾਹ ਵਿਰੁੱਧ ਪਰਾਲੀ ਸਾੜਣ ਦੇ ਦੋਸ਼ਾਂ ਹੇਠ ਧਾਰਾ 188 ਤਹਿਤ ਕੇਸ ਦਰਜ ਕਰ ਲਿਆ ਹੈ।