ਦੇਖੋ ਚੋਰ ਦਾ ਜਿਗਰਾ ! ਇਕੋ ਦਿਨ, ਇਕੋ ਘਰ ''ਚ 2 ਵਾਰ ਕੀਤਾ ਹੱਥ ਸਾਫ਼, ਫ਼ਿਰ ਵੀ ਫਰਾਰ ਹੋਣ ''ਚ ਹੋਇਆ ਕਾਮਯਾਬ
Tuesday, Mar 26, 2024 - 06:16 AM (IST)
ਜਲੰਧਰ (ਵੈੱਬਡੈਸਕ)- ਪੰਜਾਬ 'ਚ ਚੋਰਾਂ ਦੇ ਹੌਂਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਚੋਰ ਹਰ ਵਾਰ ਚੋਰੀ ਕਰਨ ਲਈ ਨਵੇਂ-ਨਵੇਂ ਹਥਕੰਡੇ ਅਪਣਾਉਂਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਚੋਰ ਇਕ ਘਰ 'ਚ ਪਹਿਲਾਂ ਦਿਨ ਵੇਲੇ ਚੋਰੀ ਕਰਦਾ ਹੈ, ਤੇ ਫਿਰ ਆਪਣਾ ਕੋਈ ਸਾਮਾਨ ਲੈਣ ਦੁਬਾਰਾ ਉਸੇ ਘਰ ਵਾਪਸ ਪਹੁੰਚ ਜਾਂਦਾ ਹੈ।
ਇਹ ਮਾਮਲਾ ਹੈ ਜਲੰਧਰ ਦੇ ਰਾਮਾ ਮੰਡੀ ਇਲਾਕੇ ਦੇ ਗੁਰੂ ਗੋਬਿੰਦ ਸਿੰਘ ਐਵੇਨਿਊ 'ਚ ਇਕ ਚੋਰ ਇਕ ਕੋਠੀ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੰਧ ਟੱਪ ਕੇ ਵੜਿਆ ਸੀ। ਉਹ ਪਹਿਲਾਂ ਦਿਨ ਵੇਲੇ ਚੋਰੀ ਕੇ ਸਾਮਾਨ ਲੈ ਕੇ ਫਰਾਰ ਹੋ ਗਿਆ। ਇਸ ਦੌਰਾਨ ਆਸੇ-ਪਾਸੇ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਚੋਰ ਨੂੰ ਫੜਨ ਲਈ ਘਰ ਦੇ ਬਾਹਰ ਖੜ੍ਹੇ ਸਨ, ਪਰ ਚੋਰ ਇੰਨਾ ਫੁਰਤੀਲਾ ਸੀ ਕਿ ਇਨ੍ਹਾਂ ਲੋਕਾਂ ਨੂੰ ਝਕੱਨੀ ਦੇ ਕੇ ਅੱਖੋਂ ਓਹਲੇ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ, ਔਰਤ ਨੂੰ ਬਚਾਉਂਦਿਆਂ ਹੋਈ ਜ਼ਬਰਦਸਤ ਟੱਕਰ, ਇਕ-ਦੂਜੇ 'ਤੇ ਚੜ੍ਹੀਆਂ ਗੱਡੀਆਂ
ਫਿਰ ਕੁਝ ਸਮੇਂ ਬਾਅਦ ਹੀ ਉਹ ਚੋਰ ਦੁਬਾਰਾ ਕੱਪੜੇ ਬਦਲ ਕੇ ਉਸੇ ਘਰ 'ਚ ਮੁੜ ਦਾਖਲ ਹੋ ਗਿਆ। ਉਸ ਦਾ ਸ਼ਾਇਦ ਕੋਈ ਸਾਮਾਨ ਅੰਦਰ ਰਹਿ ਗਿਆ ਸੀ, ਜਿਸ ਨੂੰ ਲੈਣ ਉਹ ਵਾਪਸ ਉਸੇ ਘਰ 'ਚ ਦਾਖਲ ਹੋਇਆ ਸੀ। ਪਰ ਇਸ ਵਾਰ ਵੀ ਉਹ ਆਪਣਾ ਸਾਮਾਨ ਲੈ ਕੇ ਬੜੀ ਆਸਾਨੀ ਨਾਲ ਫਰਾਰ ਹੋ ਗਿਆ। ਇਸ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਲਗਾਤਾਰ ਅੱਗ ਵਾਂਗ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਲੰਧਰ ਦੇ ਕਾਮੇਡੀਅਨ ਪਤੀਲਾ ਦੇ ਘਰ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਦਾ ਮੁਲਜ਼ਮ ਹਾਲੇ ਤੱਕ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੀ ਚੱਲ ਰਿਹਾ ਹੈ। ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਸ਼ਹਿਰ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪਹਿਲਾਂ ਮਾਂ ਤੋਂ ਖੋਹਿਆ 5 ਮਹੀਨੇ ਦਾ ਬੱਚਾ, ਫਿਰ ਜ਼ਿੱਦ ਕਰਨ 'ਤੇ ਕਰ'ਤਾ ਮਾਂ ਦਾ ਕਤਲ, ਪੁਲਸ ਨੇ 4 ਨੂੰ ਕੀਤਾ ਕਾਬੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e