ਪਟਿਆਲਾ ''ਚ ਤੂਫ਼ਾਨ ਤੇ ਵਾਵਰੋਲੇ ਨੇ ਮਚਾਈ ਭਾਰੀ ਤਬਾਹੀ, ਦੇਖੋ ਹਾਲਾਤ ਬਿਆਨ ਕਰਦੀਆਂ ਤਸਵੀਰਾਂ

Sunday, Jun 01, 2025 - 10:01 AM (IST)

ਪਟਿਆਲਾ ''ਚ ਤੂਫ਼ਾਨ ਤੇ ਵਾਵਰੋਲੇ ਨੇ ਮਚਾਈ ਭਾਰੀ ਤਬਾਹੀ, ਦੇਖੋ ਹਾਲਾਤ ਬਿਆਨ ਕਰਦੀਆਂ ਤਸਵੀਰਾਂ

ਪਟਿਆਲਾ/ਸਨੌਰ (ਮਨਦੀਪ ਜੋਸਨ, ਬਲਜਿੰਦਰ) : ਪਟਿਆਲਾ ਜ਼ਿਲ੍ਹੇ 'ਚ ਬੀਤੀ ਦੇਰ ਸ਼ਾਮ ਆਏ ਕੁੱਝ ਮਿੰਟਾਂ ਦੇ ਤੂਫ਼ਾਨ ਨੇ ਜ਼ਿੰਦਗੀ ਨੂੰ ਉਥਲ-ਪੁਥਲ ਕਰ ਕੇ ਰੱਖ ਦਿੱਤਾ ਅਤੇ ਤਬਾਹੀ ਮਚਾ ਕੇ ਰੱਖ ਦਿੱਤੀ। ਇਕ ਵਾਵਰੋਲੇ ਨੇ ਦਰਜਨਾਂ ਦਰੱਖਤ ਸੜਕਾਂ ’ਤੇ ਡਿਗਾ ਦਿੱਤੇ, ਜਿਸ ਨਾਲ ਸੜਕਾਂ 'ਤੇ ਆਵਾਜਾਈ ਠੱਪ ਹੋ ਗਈ। ਇਸੇ ਤਰ੍ਹਾਂ ਬਿਜਲੀ ਦੇ ਬਹੁਤ ਸਾਰੇ ਖੰਭੇ ਧਰਤੀ 'ਤੇ ਵਿਛ ਗਏ ਅਤੇ ਕਈ ਘੰਟਿਆਂ ਤੋਂ ਬਿਜਲੀ ਗੁੱਲ ਰਹੀ। ਲੰਘੇ 2 ਦਿਨਾਂ ਤੋਂ ਪੈ ਰਹੀ ਜ਼ਬਰਦਸਤ ਗਰਮੀ ਕਾਰਨ ਮੌਸਮ ਵਿਭਾਗ ਨੇ ਭਾਰੀ ਤੂਫ਼ਾਨ ਅਤੇ ਮੀਂਹ ਦੀ ਚਿਤਾਵਨੀ ਦਿੱਤੀ ਹੋਈ ਸੀ। ਹਾਲਾਂਕਿ ਜ਼ਿਲ੍ਹੇ 'ਚ ਸਿਰਫ਼ ਬੂੰਦਾਬਾਂਦੀ ਹੀ ਹੋਈ, ਜਿਸ ਨਾਲ ਥੋੜ੍ਹੀ ਦੇਰ ਗਰਮੀ ਤੋਂ ਰਾਹਤ ਮਿਲੀ ਪਰ ਜੋ ਨੁਕਸਾਨ ਹੋਇਆ, ਉਸ ਦੀ ਭਰਪਾਈ ਨਹੀਂ ਹੋ ਸਕੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਕਾਰੋਬਾਰੀਆਂ ਨੂੰ ਮਾਨ ਸਰਕਾਰ ਨੇ ਦਿੱਤੀ ਵੱਡੀ ਰਾਹਤ, ਪਲਾਟਾਂ ਨੂੰ ਲੈ ਕੇ...

PunjabKesari

ਕਈ ਦਰੱਖਤ ਕਾਰਾਂ ’ਤੇ ਡਿੱਗ ਗਏ, ਲੋਕਾਂ ਦੇ ਸ਼ੈੱਡ ਉੱਡ ਗਏ, ਚਾਰੇ ਪਾਸੇ ਹਫੜਾ-ਦਫੜੀ ਵਾਲਾ ਮਾਹੌਲ ਰਿਹਾ। ਕੁੱਝ ਦਿਨ ਪਹਿਲਾਂ ਆਏ ਅਜਿਹੇ ਹੀ ਤੂਫ਼ਾਨ ਨੇ ਪਟਿਆਲਾ ਦਾ ਬੜਾ ਨੁਕਸਾਨ ਕੀਤਾ ਸੀ।

PunjabKesari

ਹੁਣ ਫਿਰ ਭਾਰੀ ਨੁਕਸਾਨ ਨੇ ਪਟਿਆਲਵੀਆਂ ਨੂੰ ਪਰੇਸ਼ਾਨੀ 'ਚ ਪਾ ਦਿੱਤਾ ਹੈ। ਸ਼ਾਮ ਸਮੇਂ ਹਵਾ ਦੇ ਚੱਲਣ ਦੇ ਕੁੱਝ ਸਮੇਂ ਬਾਅਦ ਸ਼ੁਰੂ ਹੋਈ ਬਾਰਸ਼ ਨੇ ਪਟਿਆਲਾ ਅਤੇ ਆਲੇ-ਦੁਆਲੇ ਦੇ ਖੇਤਰਾਂ ’ਚ ਚੁਫੇਰਿਓਂ ਜਿੱਥੇ ਸੜਕਾਂ ’ਤੇ ਪਾਣੀ ਹੀ ਪਾਣੀ ਕਰ ਦਿੱਤਾ, ਉੱਥੇ ਗਰਮੀ ਤੋਂ ਰਾਹਤ ਵੀ ਦੁਆ ਦਿੱਤੀ, ਜਿਸ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ।

ਇਹ ਵੀ ਪੜ੍ਹੋ : ਪੰਜਾਬ ਤੋਂ ਵੱਡੀ ਖ਼ਬਰ : ਗੋਲੀ ਲੱਗਣ ਕਾਰਨ ਸਾਬਕਾ ਕੌਂਸਲਰ ਦੀ ਮੌਤ, ਪਿਆ ਚੀਕ-ਚਿਹਾੜਾ

PunjabKesari

ਬਾਰਸ਼ ਦੇ ਇਸ ਤਰ੍ਹਾਂ ਗਰਮੀ ਦੇ ਮੌਸਮ ਦੇ ਚੱਲਦਿਆਂ ਪੈਣ ਨਾਲ ਲੋਕਾਂ ਨੂੰ ਵੀ ਸੁੱਖ ਦਾ ਸਾਹ ਮਿਲਦਾ ਰਹਿੰਦਾ ਹੈ, ਨਹੀਂ ਤਾਂ ਗਰਮੀ ਨੇ ਤਾਂ ਅਜਿਹੇ ਹਾਲਾਤ ਬਣਾਏ ਹੋਏ ਸਨ ਕਿ ਸੜਕਾਂ ’ਤੇ ਨਿਕਲਣਾ ਤਾਂ ਦੂਰ, ਘਰਾਂ ’ਚ ਵੀ ਰਹਿਣਾ ਮੁਸ਼ਕਿਲ ਹੋਇਆ ਪਿਆ ਹੈ।

PunjabKesari

ਗਰਮੀ ਦੌਰਾਨ ਅਚਾਨਕ ਹੀ ਹਵਾ ਨਾਲ ਪਏ ਮੀਂਹ ਨੇ ਮੌਸਮ ਨੂੰ ਇਕਦਮ ਖੁਸ਼ਗਵਾਰ ਕਰ ਦਿੱਤਾ। ਤੇਜ਼ ਹਵਾ ਕਾਰਨ ਬਿਜਲੀ ਦੇ ਖੰਭੇ ਵੀ ਸੜਕਾਂ ’ਤੇ ਡਿੱਗ ਗਏ, ਜਿਸ ਨਾਲ ਹਵਾ ਦੇ ਚੱਲਦਿਆਂ ਹੀ ਬੇਸ਼ੱਕ ਬਿਜਲੀ ਬੰਦ ਕਰ ਦਿੱਤੀ ਗਈ ਸੀ ਪਰ ਖੰਭੇ ਡਿੱਗਣ ਨਾਲ ਬਿਜਲੀ ਸਪਲਾਈ ਹੋਰ ਵੀ ਲੰਬੇ ਸਮੇਂ ਤੱਕ ਪ੍ਰਭਾਵਿਤ ਹੋਈ ਕਿਉਂਕਿ ਜਿਨ੍ਹਾਂ ਥਾਵਾਂ ’ਤੇ ਬਿਜਲੀ ਦੇ ਖੰਭੇ ਡਿੱਗ ਗਏ, ਉੱਥੇ ਬਿਜਲੀ ਚਲੇ ਜਾਣ ਤੋਂ ਬਾਅਦ ਮੌਸਮ ਦੇ ਠੀਕ ਹੋਣ ਤੱਕ ਬਿਜਲੀ ਮੁੜ ਚਾਲੂ ਹੋਣੀ ਮੁਸ਼ਕਲ ਹੋ ਜਾਂਦੀ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News