ਸਖ਼ਤ ਕਾਨੂੰਨ ਦੇ ਬਾਵਜੂਦ ਨਹੀਂ ਰੁਕ ਰਹੀਆਂ ਜਬਰ-ਜ਼ਨਾਹ ਦੀਆਂ ਵਾਰਦਾਤਾਂ

10/29/2019 1:02:58 AM

ਕਪੂਰਥਲਾ, (ਭੂਸ਼ਣ)- ਦਿੱਲੀ ਦੇ ਖੌਫਨਾਕ ਦਾਮਿਨੀ ਕਾਂਡ ਦੇ ਬਾਅਦ ਕੇਂਦਰ ਅਤੇ ਸੂਬਾ ਸਰਕਾਰਾ ਵੱਲੋਂ ਜਬਰ-ਜ਼ਨਾਹ ਨੂੰ ਰੋਕਣ ਲਈ ਬਣਾਏ ਗਏ ਸਖ਼ਤ ਕਾਨੂੰਨਾਂ ਦੇ ਬਾਵਜੂਦ ਵੀ ਜਬਰ-ਜ਼ਨਾਹ ਦੇ ਮਾਮਲਿਆਂ ਵਿਚ ਜਿਥੇ ਕਮੀ ਨਹੀਂ ਆ ਰਹੀ ਹੈ, ਉਥੇ ਹੀ ਅਜਿਹੇ ਮਾਮਲਿਆਂ ਵਿਚ ਸਖ਼ਤ ਸਜ਼ਾ ਦੇਣ ਦੇ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਵੀ ਸਫੇਦਪੋਸ਼ ਲੋਕ ਮਾਸੂਮ ਲਡ਼ਕੀਆਂ ਅਤੇ ਔਰਤਾਂ ਨੂੰ ਆਪਣੇ ਜਾਲ ’ਚ ਫਸਾ ਕੇ ਉਨ੍ਹਾਂ ਨਾਲ ਹਵਸ ਦੀ ਖੇਡ ਨੂੰ ਅੰਜਾਮ ਦੇਣ ’ਚ ਲੱਗੇ ਹੋਏ ਹਨ।

ਜ਼ਿਕਰਯੋਗ ਹੈ ਕਿ ਨਵੀਂ ਦਿੱਲੀ ਵਿਚ ਸਾਲ 2012 ਵਿਚ ਹੋਏ ਦਾਮਿਨੀ ਕਾਂਡ ਦੇ ਬਾਅਦ ਹਰਕਤ ਵਿਚ ਆਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਜਬਰ-ਜ਼ਨਾਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਸਖਤ ਸਜ਼ਾ ਦੇਣ ਦੇ ਮਕਸਦ ਨਾਲ ਕਈ ਸਖ਼ਤ ਕਾਨੂੰਨਾਂ ਨੂੰ ਲਾਗੂ ਕੀਤਾ ਸੀ ਤਾਂਕਿ ਅਜਿਹੇ ਮੁਲਜ਼ਮਾਂ ਨੂੰ ਸਬਕ ਸਿਖਾਇਆ ਜਾ ਸਕੇ।

ਗੌਰ ਹੋਵੇ ਕਿ ਦਾਮਿਨੀ ਕਾਂਡ ਦੇ 7 ਸਾਲ ਦੇ ਬਾਅਦ ਵੀ ਜ਼ਿਲਾ ਕਪੂਰਥਲਾ ਸਮੇਤ ਪੂਰੇ ਸੂਬੇ ’ਚ ਜਬਰ-ਜ਼ਨਾਹ ਦੇ ਅਣਗਣਿਤ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚ ਜ਼ਿਆਦਾਤਰ ਮਾਮਲਿਆਂ ਵਿਚ ਸ਼ਾਮਲ ਮੁਲਜ਼ਮਾਂ ਨੂੰ ਜਿਥੇ ਸਲਾਖਾਂ ਪਿਛੇ ਭੇਜਿਆ ਜਾ ਚੁੱਕਿਆ ਹੈ ਉਥੇ ਹੀ ਉਨ੍ਹਾਂ ਖਿਲਾਫ ਸਖਤ ਐੱਫ. ਆਈ. ਆਰ. ਵੀ ਦਰਜ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਵੱਡੀ ਗਿਣਤੀ ’ਚ ਸਫੈਦਪੋਸ਼ ਲੋਕ ਅਜਿਹੀਆਂ ਖੌਫਨਾਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਥੇ ਹੀ ਪੈਸੇ ਦੇ ਨਸ਼ੇ ਵਿਚ ਚੂਰ ਵੱਡੀ ਗਿਣਤੀ ਵਿਚ ਕਈ ਅਮੀਰਜ਼ਾਦਿਾਆਂ ਵੱਲੋਂ ਭੋਲੀਆਂ ਭਾਲੀਆਂ ਲਡ਼ਕੀਆਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਦੇ ਸਰੀਰਕ ਸ਼ੋਸ਼ਣ ਦਾ ਦੌਰ ਜਾਰੀ ਹੈ।

ਜਾਗਰੂਕਤਾ ਦੀ ਕਮੀ ਕਾਰਣ ਜ਼ਿਆਦਾਤਰ ਲੋਕ ਪੁਲਸ ਨੂੰ ਦਰਜ ਨਹੀਂ ਕਰਵਾਉਂਦੇ ਸ਼ਿਕਾਇਤ

ਬੀਤੇ ਇਕ ਸਾਲ ਦੇ ਦੌਰਾਨ ਜੇਲ ’ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਨਜ਼ਦੀਕੀ ਰਿਸ਼ਤੇਦਾਰਾਂ ਨੇ ਹੀ ਜਬਰ-ਜ਼ਨਾਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਜਿਨ੍ਹਾਂ ਵਿਚ ਪਿਛਲੇ ਦਿਨੀਂ ਰਿਸ਼ਤੇ ਵਿਚ ਭਤੀਜੀ ਲਗਣ ਵਾਲੀ ਇਕ ਨਾਬਾਲਗ ਲਡ਼ਕੀ ਦੇ ਨਾਲ ਇਕ ਮੁਲਜ਼ਮ ਵੱਲੋਂ ਜਬਰ-ਜ਼ਨਾਹ ਦਾ ਮਾਮਲਾ ਅਜੇ ਵੀ ਸੁਰਖੀਆਂ ਵਿਚ ਚੱਲ ਰਿਹਾ ਹੈ, ਉਥੇ ਹੀ ਅਜਿਹੇ ਮਾਮਲਿਆਂ ਵਿਚ ਜਾਗਰੂਕਤਾ ਦੀ ਕਮੀ ਕਾਰਣ ਜ਼ਿਆਦਾਤਰ ਲੋਕ ਪੁਲਸ ਨੂੰ ਸ਼ਿਕਾਇਤ ਦਰਜ ਨਹੀਂ ਕਰਵਾਉਂਦੇ। ਜਿਸ ਦਾ ਫਾਇਦਾ ਇਨ੍ਹਾ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸਫੈਦਪੋਸ਼ ਲੋਕ ਉਠਾ ਲੈਂਦੇ ਹਨ। ਅਜਿਹੇ ਮਾਮਲਿਆਂ ਵਿਚ ਹੁਣ ਪੁਲਸ ਤੰਤਰ ਨੂੰ ਇਕ ਵੱਡੀ ਜਾਗਰੂਕਤਾ ਮੁਹਿੰਮ ਚਲਾਉਣੀ ਹੋਵੇਗੀ।


Bharat Thapa

Content Editor

Related News