ਗੰਨ ਹਾਊਸ ’ਚ ਸੰਨ੍ਹ ਲਾ ਕੇ ਭਾਰੀ ਮਾਤਰਾ ’ਚ ਅਸਲਾ ਚੋਰੀ

Monday, Jun 17, 2019 - 12:29 AM (IST)

ਗੰਨ ਹਾਊਸ ’ਚ ਸੰਨ੍ਹ ਲਾ ਕੇ ਭਾਰੀ ਮਾਤਰਾ ’ਚ ਅਸਲਾ ਚੋਰੀ

ਅੰਮ੍ਰਿਤਸਰ/ਜੰਡਿਆਲਾ ਗੁਰੂ, (ਅਰੁਣ, ਸ਼ਰਮਾ)- ਜੰਡਿਆਲਾ ਗੁਰੂ ਸ਼ਹਿਰ ’ਚ ਸਰਕੂਲਰ ਰੋਡ ’ਤੇ ਸਥਿਤ ਜੈਨ ਨਰਸਿੰਗ ਹਾਊਸ ਦੇ ਸਾਹਮਣੇ ਐੱਚ. ਬੀ. ਸਿੰਘ ਗੰਨ ਹਾਊਸ ’ਚ ਚੋਰਾਂ ਨੇ ਸੰਨ੍ਹ ਲਾ ਕੇ ਭਾਰੀ ਮਾਤਰਾ ’ਚ ਲਾਕਰ ’ਚੋਂ ਅਸਲਾ ਤੇ ਹੋਰ ਸਾਮਾਨ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਗੁਆਂਢੀਆਂ ਨੇ ਉਸ ਪਾਸੇ ਚੱਕਰ ਲਾਇਆ ਤਾਂ ਦੇਖਿਆ ਕਿ ਗੰਨ ਹਾਊਸ ਦੇ ਇਕ ਖਾਲੀ ਪਲਾਟ ਦੀ ਕੰਧ ਪਾਡ਼ ਕੇ ਅੰਦਰ ਦਾਖਲ ਹੋ ਕੇ ਚੋਰਾਂ ਨੇ ਲਾਕਰ ਦੀ ਵੀ ਕੰਧ ’ਚ ਸੰਨ੍ਹ ਲਗਾ ਕੇ ਚੋਰੀ ਕੀਤੀ ਹੋਈ ਸੀ। ਗੰਨ ਹਾਊਸ ਦੇ ਮਾਲਕ ਨੇ ਦੱਸਿਆ ਕਿ ਚੋਰੀ ਹੋਏ ਸਾਮਾਨ ਦਾ ਅਜੇ ਪਤਾ ਨਹੀਂ ਲੱਗ ਸਕਿਆ, ਫਿਰ ਵੀ 250 ਦੇ ਕਰੀਬ ਅਸਲਾ ਸੀ। ਇਸ ਚੋਰੀ ਦਾ ਪਤਾ ਸ਼ਾਮ 5 ਵਜੇ ਲੱਗਾ। ਮੌਕੇ ’ਤੇ ਤੁਰੰਤ ਅੰਮ੍ਰਿਤਸਰ ਦਿਹਾਤੀ ਦੇ ਐੱਸ. ਪੀ. (ਡੀ), ਜੰਡਿਆਲਾ ਗੁਰੂ ਦੇ ਡੀ. ਐੱਸ. ਪੀ. ਗੁਰÎਬਿੰੰਦਰ ਸਿੰਘ ਸਿੱੱਧੂ ਤੇ ਐੱਸ. ਐੱਚ. ਓ. ਅਮੋਲਕ ਸਿੰਘ ਮੌਕੇ ’ਤੇ ਪੁੱਜੇ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।


author

Bharat Thapa

Content Editor

Related News