ਐੱਸ.ਟੀ.ਐੱਫ ਵੱਲੋਂ 2 ਸਵਾਰ ਨੌਜਵਾਨ ਹੈਰੋਇਨ ਸਮੇਤ ਕਾਬੂ

Sunday, May 29, 2022 - 02:48 PM (IST)

ਐੱਸ.ਟੀ.ਐੱਫ ਵੱਲੋਂ 2 ਸਵਾਰ ਨੌਜਵਾਨ ਹੈਰੋਇਨ ਸਮੇਤ ਕਾਬੂ

ਤਪਾ ਮੰਡੀ (ਸ਼ਾਮ,ਗਰਗ) : ਸਥਾਨਕ ਇਲਾਕੇ ’ਚ ਐੱਸ.ਟੀ.ਐੱਫ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ 2 ਸਕੂਟਰੀ ਸਵਾਰ ਨੌਜਵਾਨਾਂ ਨੂੰ ਦਬੋਚ ਕੇ ਉਨ੍ਹਾਂ ਤੋਂ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਸਪੈਸ਼ਲ ਟਾਸਕ ਫੋਰਸ ਦੇ ਇੰਚਾਰਜ ਸਹਾਇਕ ਥਾਣੇਦਾਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਇੰਚਾਰਜ ਏ. ਡੀ. ਜੀ. ਪੀ. ਦੇ ਹੁਕਮਾਂ ਤਹਿਤ ਸੂਬੇ ਅੰਦਰ ਚੱਲ ਰਹੇ ਨਸ਼ੇ ਦੇ ਕਹਿਰ ਨੂੰ ਨੱਥ ਪਾਉਣ ਦੀ ਚਲਾਈ ਮੁਹਿੰਮ ਤਹਿਤ ਏ. ਆਈ. ਜੀ. ਰੇਂਜ ਪਟਿਆਲਾ ਗੁਰਪ੍ਰੀਤ ਸਿੰਘ ਤੇ ਡੀ.ਐੱਸ.ਪੀ ਸਰਬਜੀਤ ਸਿੰਘ ਦੀ ਯੋਗ ਅਗਵਾਈ ਹੇਠ ਤਪਾ ਨਜ਼ਦੀਕ ਮਹਿਤਾ ਤੋਂ ਤਾਜੋਕੇ ਜਾਂਦੇ ਰੋਡ ‘ਤੇ ਨਾਕਾ ਲਗਾਇਆ ਹੋਇਆ ਸੀ। ਚੈਕਿੰਗ ਦੋਰਾਨ ਇਕ ਸਕੂਟਰੀ ’ਤੇ 2 ਨੌਜਵਾਨਾਂ ਨੂੰ ਕਿਸੇ ਗੁਪਤ ਸੂਚਨਾ ਮਿਲਣ ’ਤੇ ਰੋਕਿਆ ਗਿਆ, ਉਨ੍ਹਾਂ ਪਾਸੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ।

ਇਨ੍ਹਾਂ ਮੁਲਜ਼ਮਾਂ ਨੇ ਆਪਣੀ ਪਹਿਚਾਣ ਕੁਲਦੀਪ ਸਿੰਘ ਉਰਫ ਦੀਪੂ ਪੁੱਤਰ ਜੁਗਰਾਜ ਸਿੰਘ ਜਿਸ ‘ਤੇ ਪਹਿਲਾਂ ਭਦੋੜ ਥਾਣੇ ’ਚ ਮਾਮਲਾ ਦਰਜ ਹੈ ਅਤੇ ਕੁਲਦੀਪ ਸਿੰਘ ਉਰਫ ਦੀਪ ਪੁੱਤਰ ਕੁਲਵੰਤ ਸਿੰਘ ਵਾਸੀਆਨ ਮਹਿਤਾ ਦੱਸੀ। ਪੁਲਸ ਨੇ ਦੋਵਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਕੁਲਦੀਪ ਸਿੰਘ ਨੇ ਮੰਨਿਆ ਕਿ ਉਹ ਨਸ਼ਾ ਸਸਤੇ ਰੇਟ ’ਤੇ ਲਿਆਕੇ ਮਹਿੰਗੇ ਭਾਅ ’ਤੇ ਵੇਚਦਾ ਹੈ, ਜਿਸ ਦੀ ਬਾਜ਼ਾਰੀ ਕੀਮਤ ਅੰਦਾਜਨ ਲੱਖਾਂ ਰੁਪਏ ਬਣਦੀ ਹੈ। ਮਾਨਯੋਗ ਅਦਾਲਤ ’ਚ ਪੇਸ਼ ਕਰਕੇ 2 ਦਿਨਾਂ ਪੁਲਸ ਰਿਮਾਂਡ ਹਾਸਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸਵਤੰਤਰ ਸਿੰਘ ਸਹਾਇਕ ਥਾਣੇਦਾਰ, ਭੂਸ਼ਨ ਕੁਮਾਰ ਹੌਲਦਾਰ, ਹਰਦੀਪ ਸਿੰਘ ਹੌਲਦਾਰ, ਸੁਖਜੀਤ ਸਿੰਘ ਹੌਲਦਾਰ ਆਦਿ ਵੀ ਹਾਜ਼ਰ ਸਨ।


author

Gurminder Singh

Content Editor

Related News