ਨਾਜਾਇਜ਼ ਕਬਜ਼ੇ ਛੁਡਾਉਣ ਲਈ ਚੁੱਕੇ ਜਾਣਗੇ ਕਦਮ : ਲਾਲੀ ਮਜੀਠੀਆ

Wednesday, Jul 19, 2017 - 02:40 AM (IST)

ਨਾਜਾਇਜ਼ ਕਬਜ਼ੇ ਛੁਡਾਉਣ ਲਈ ਚੁੱਕੇ ਜਾਣਗੇ ਕਦਮ : ਲਾਲੀ ਮਜੀਠੀਆ

ਮਜੀਠਾ,  (ਪ੍ਰਿਥੀਪਾਲ)-  ਹਲਕਾ ਮਜੀਠਾ ਅਧੀਨ ਆਉਂਦੇ ਕਈ ਪਿੰਡਾਂ 'ਚ ਕਈ ਸਾਲਾਂ ਤੋਂ ਡਰੇਨਾਂ ਦੀ ਖੋਦਾਈ ਨਾ ਹੋਣ ਕਾਰਨ ਝੋਨੇ ਦੀ ਫਸਲ ਬਰਬਾਦ ਹੋ ਗਈ ਸੀ, ਜਿਸ ਸਬੰਧੀ ਪੀੜਤ ਕਿਸਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਨੂੰ ਮਿਲੇ ਅਤੇ ਆਪਣੀ ਸਮੱਸਿਆ ਦੱਸੀ, ਜਿਸ 'ਤੇ ਮਜੀਠੀਆ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਮੌਕਾ ਦੇਖ ਕੇ ਪਾਣੀ ਦਾ ਨਿਕਾਸ ਕਰਨ ਲਈ ਕਿਹਾ, ਜਿਸ 'ਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੇ ਤੁਰੰਤ ਹਰਕਤ 'ਚ ਆਉਂਦਿਆਂ ਡਰੇਨ ਦੀ ਸਫਾਈ ਸ਼ੁਰੂ ਕਰਵਾ ਦਿੱਤੀ। ਸਫਾਈ ਦਾ ਲਾਲੀ ਮਜੀਠੀਆ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਜਾਇਜ਼ਾ ਲਿਆ।  ਡਰੇਨਜ਼ ਵਿਭਾਗ ਦੇ ਐੱਸ. ਈ. ਜਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਮਜੀਠਾ ਹਲਕੇ ਦੀਆਂ ਸਾਰੀਆਂ ਡਰੇਨਾਂ ਦੀ ਸਫਾਈ ਲਈ ਮਸ਼ੀਨਾਂ ਲਗਾ ਦਿੱਤੀਆਂ ਹਨ, ਆਉਂਦੇ ਕੁਝ ਦਿਨਾਂ ਵਿਚ ਡਰੇਨਾਂ ਦਾ ਸਾਰਾ ਰਸਤਾ ਖਲਾਈ ਕਰ ਕੇ ਸਾਫ ਕਰ ਦਿੱਤਾ ਜਾਵੇਗਾ ਅਤੇ ਪਾਣੀ ਦਾ ਨਿਕਾਸ ਚਾਲੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਲੋਕਾਂ ਤੋਂ ਡਰੇਨ ਅਤੇ ਛੱਪੜਾਂ 'ਤੇ ਨਾਜਾਇਜ਼ ਕਬਜ਼ੇ ਵੀ ਛੁਡਵਾ ਕੇ ਛੱਪੜਾਂ ਅਤੇ ਨਾਲਿਆਂ ਦੀ ਸਫਾਈ ਕਰਵਾਈ ਜਾਵੇਗੀ ਤਾਂ ਕਿ ਆਉਣ ਵਾਲੇ ਬਰਸਾਤੀ ਦਿਨਾਂ ਵਿਚ ਪਾਣੀ ਦੇ ਨਿਕਾਸ ਵਿਚ ਕੋਈ ਰੁਕਾਵਟ ਪੈਦਾ ਨਾ ਹੋਵੇ ਅਤੇ ਕਿਸਾਨਾਂ ਦੀ ਫਸਲ ਨੂੰ ਕੋਈ ਨੁਕਸਾਨ ਨਾ ਪੁੱਜ ਸਕੇ।  ਇਸ ਮੌਕੇ ਐਕਸੀਅਨ ਕੁਲਵਿੰਦਰ ਸਿੰਘ, ਐੱਸ. ਡੀ. ਓ. ਐੱਸ. ਪੀ. ਸਿੰਘ, ਏ. ਈ. ਬਲਵਿੰਦਰ ਸਿੰਘ, ਪ੍ਰੀਤਇੰਦਰ ਸਿੰਘ ਢਿੱਲੋਂ, ਬਚਿੱਤਰ ਸਿੰਘ ਲਾਲੀ ਢਿੰਗਨੰਗਲ, ਸੰਦੀਪ ਕੁਮਾਰ ਚਿੰਟੂ, ਸੁਰਜੀਤ ਸਿੰਘ ਤਰਗੜ੍ਹ, ਬਿੱਲਾ ਡੱਡੀਆਂ, ਮਨਜੀਤ ਸਿੰਘ ਹਰੀਆਂ, ਪਰਮਜੀਤ ਸਿੰਘ ਚੰਡੇ ਆਦਿ ਹਾਜ਼ਰ ਸਨ।


Related News