ਦੁਕਾਨ ''ਚ ਚੋਰੀ
Thursday, Nov 23, 2017 - 02:39 AM (IST)
ਰੂਪਨਗਰ, (ਵਿਜੇ)- ਹਰਗੋਬਿੰਦ ਨਗਰ ਡਿਸਪੋਜ਼ਲ ਨੇੜੇ ਸਾਈਂ ਕ੍ਰਿਪਾ ਕੰਪਿਊਟਰ ਸ਼ਾਪ 'ਤੇ ਅਣਪਛਾਤੇ ਵਿਅਕਤੀਆਂ ਨੇ ਕੀਮਤੀ ਸਾਮਾਨ ਚੋਰੀ ਕਰ ਲਿਆ। ਦੁਕਾਨ ਦੇ ਮਾਲਕ ਸਰਬਜੀਤ ਪੁੱਤਰ ਵਾਸੂਦੇਵ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੇ ਗੁਆਂਢੀ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ, ਜਿਸ ਤੋਂ ਬਾਅਦ ਉਹ ਤੁਰੰਤ ਦੁਕਾਨ 'ਤੇ ਪਹੁੰਚੇ। ਅੰਦਰ ਦੇਖਿਆ ਤਾਂ ਪਤਾ ਲੱਗਾ ਕਿ ਚੋਰ ਕੰਪਿਊਟਰ ਐੱਲ. ਈ. ਡੀ., ਮਾਊਸ, ਹੋਮ ਥੀਏਟਰ, ਟੀ.ਵੀ. ਟਿਊਨਰ ਕਾਰਡ, ਮੋਬਾਇਲ ਰੀਚਾਰਜ ਕਰਨ ਵਾਲੇ ਤਿੰਨ ਡੈਮੋ ਫੋਨ ਆਦਿ ਸਾਮਾਨ ਲੈ ਗਏ। ਚੋਰੀ ਦੀ ਇਸ ਘਟਨਾ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
