ਗੁਰੂ ਕਾਸ਼ੀ ਯੂਨੀਵਰਸਿਟੀ 'ਚ ਰਾਜ ਪੱਧਰੀ ਨੌਕਰੀ ਮੇਲੇ ਦੀਆਂ ਤਿਆਰੀਆਂ ਮੁਕੰਮਲ

Saturday, Aug 19, 2017 - 06:42 PM (IST)

ਗੁਰੂ ਕਾਸ਼ੀ ਯੂਨੀਵਰਸਿਟੀ 'ਚ ਰਾਜ ਪੱਧਰੀ ਨੌਕਰੀ ਮੇਲੇ ਦੀਆਂ ਤਿਆਰੀਆਂ ਮੁਕੰਮਲ


ਤਲਵੰਡੀ ਸਾਬੋ(ਮੁਨੀਸ਼)—ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਰਾਜ ਪੱਧਰੀ ਰੋਜਗਾਰ ਮੇਲਾ 21 ਅਗਸਤ ਤੋਂ 31 ਅਗਸਤ 2017 ਨੂੰ ਆਯੋਜਿਤ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੀਆਂ ਤਿਆਰੀਆਂ  ਗੁਰੂ ਕਾਸ਼ੀ  ਯੂਨੀਵਰਸਿਟੀ, ਤਲਵੰਡੀ ਸਾਬੋ ਵਿਖ ਮੁਕੰਮਲ ਕੀਤੀਆਂ ਗਈਆ ਹਨ।|
ਚੇਅਰਮੈਨ ਸ: ਗੁਰਲਾਭ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਦੇ ਘਰ-ਘਰ ਨੌਕਰੀ ਉਪਰਾਲੇ ਦੇ ਭਰਪੂਰ ਸ਼ਲਾਘਾ ਕਰਦਿਆਂ ਯੂਨੀਵਰਸਿਟੀ ਦੇ ਸਮੂਹ ਪ੍ਰਸ਼ਾਸਨ, ਸਟਾਫ|ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਇਸ ਮਹੀਨੇ ਦੇ ਸ਼ੁਰੂ ਤੋਂ ਹੀ ਨੌਕਰੀ ਮੇਲੇ ਸਬੰਧੀ ਕਾਰਜਾਂ ਵਿੱਚ ਤਨਦੇਹੀ ਨਾਲ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਸ: ਸਿੱਧੂ ਜੀ ਨੇ ਇਸ ਨੌਕਰੀ ਮੇਲੇ ਨੂੰ ਸਫਲਤਾ ਪੂਰਵਕ ਸਿਰੇ ਚਾੜਨ ਲਈ ਯੂਨੀਵਰਸਿਟੀ ਮਨੇਜਮੈਂਟ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ।
ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਉਪਕੁਲਪਤੀ ਕਰਨਲ ਡਾ: ਭੁਪਿੰਦਰ ਸਿੰਘ ਧਾਲੀਵਾਲ ਨੇ ਸਾਰੇ ਪ੍ਰਬੰਧਾਂ ਦੇ ਦੇਖਰੇਖ ਸਬੰਧੀ ਮੀਟਿੰਗ 'ਚ ਬੋਲਦਿਆਂ ਡਾ: ਧਾਲੀਵਾਲ ਨੇ ਕਿਹਾ ਕਿ ਯੁਵਕ ਮੇਲੇ ਦੇ ਸਫਲਤਾ ਪੂਰਵਕ ਸੰਚਾਲਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। 23 ਅਗਸਤ ਨੂੰ ਮਾਨਯੋਗ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ (ਪੰਜਾਬ) ਸ੍ਰੀ ਚਰਨਜੀਤ ਸਿੰਘ ਚੰਨੀ ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਆਪਣੀ ਭੂਮਿਕਾ ਨਿਭਾਉਣਗੇਂ।
ਯੂਨੀਵਰਸਿਟੀ ਦੇ ਕਾਰਪੋਰੇਟ ਮਾਮਲਿਆਂ ਦੇ ਡਾਇਰੈਕਟਰ ਡਾ: ਮਹਿਬੂਬ ਸਿੰਘ ਗਿੱਲ ਨੇ ਦੱਸਿਆ ਕਿ ਦੇਸ਼ ਭਰ 'ਚ ਬਹੁ ਰਾਸ਼ਟਰੀ ਕੰਪਨੀਆਂ, ਵਿਦਿਆਰਥੀਆਂ ਦੀ ਚੋਣ ਲਈ ਇਸ ਮੇਲੇ 'ਚ ਖਾਸ ਸ਼ਿਰਕਤ ਕਰਨਗੀਆਂ। ਕੰਪਨੀਆਂ ਅਤੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦੀ ਸਾਰੀ ਪ੍ਰਕਿਆ ਮੁਕੰਮਲ ਹੋ ਚੁੱਕੀ ਹੈ।
ਇਸ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਜਗਤਾਰ ਸਿੰਘ ਧੀਮਾਨ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕੰਪਨੀਆਂ ਅਤੇ ਵਿਦਿਆਰਥੀਆਂ ਵਿੱਚ ਮੇਲੇ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਵਿਦਿਆਰਥੀ ਇਸ ਮੇਲੇ 'ਚ ਵੱਧ ਚੜ ਕੇ ਰਜਿਸਟ੍ਰੇਸ਼ਨ ਕਰਵਾ ਰਹੇ ਹਨ ਅਤੇ ਹੋਰ ਕਈ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਲਈ ਯੂਨੀਵਰਸਿਟੀ ਪਹੁੰਚ ਰਹੇ ਹਨ।


Related News