ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ ਸੁਨੀਲ ਜਾਖੜ ਨੇ SYL ਸਣੇ ਚੁੱਕੇ ਇਹ ਮੁੱਦੇ
Wednesday, Sep 27, 2023 - 12:57 PM (IST)
ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਦੇ ਦੌਰੇ ’ਤੇ ਅੰਮ੍ਰਿਤਸਰ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਆਪਣੇ ਸਾਥੀਆਂ ਸਮੇਤ ਮੁਲਾਕਾਤ ਕੀਤੀ। ਜਾਖੜ ਨੇ ਉਨ੍ਹਾਂ ਨੂੰ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਨਸ਼ੇ ਦੀ ਵਧਦੀ ਹੋਈ ਸਮੱਸਿਆ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤ ਤੇ ਕੈਨੇਡਾ ਵਿਚਕਾਰ ਤਣਾਅਪੂਰਣ ਮਾਹੌਲ ਨੂੰ ਫਿਰ ਤੋਂ ਸਹਿਜ ਬਣਾਉਣ ’ਤੇ ਵੀ ਚਰਚਾ ਕੀਤੀ।
ਇਹ ਵੀ ਪੜ੍ਹੋ : ਝੋਨੇ ਦੀ ਫ਼ਸਲ ਪੱਕਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ
ਜਾਖੜ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਵਿਚਕਾਰ ਟਕਰਾਅ ਦੇ ਕਾਰਣ ਪੰਜਾਬੀ ਤਣਾਅ ਵਿਚ ਹਨ। ਦਰਅਸਲ ਕੈਨੇਡਾ ਵਿਚ ਪੰਜਾਬ ਤੋਂ ਹੀ ਸਭ ਤੋਂ ਵੱਧ ਲੋਕ ਜਾ ਕੇ ਵਸੇ ਹਨ। ਉਨ੍ਹਾਂ ਨੇ ਸ਼ਾਹ ਨੂੰ ਕਿਹਾ ਕਿ ਇਸ ਮਾਮਲੇ ਦਾ ਜਲਦੀ ਹੱਲ ਕੱਢਿਆ ਜਾਵੇ ਤਾਂ ਕਿ ਪੰਜਾਬੀ ਤੇ ਕੈਨੇਡਾ ਵਿਚ ਵਸੇ ਸਾਡੇ ਭਰਾ ਚੈਨ ਨਾਲ ਜੀਅ ਸਕਣ।
ਇਹ ਵੀ ਪੜ੍ਹੋ : ਭਾਜਪਾ ਜ਼ਿਲ੍ਹਾ ਪ੍ਰਧਾਨ ਦੀ ਕੋਠੀ ਦੀ ਕੰਧ 'ਤੇ ਲਿਖੇ ਖ਼ਾਲਿਸਤਾਨ ਦੇ ਨਾਅਰੇ,ਦਿੱਤੀ ਜਾਨੋਂ ਮਾਰਨ ਦੀ ਧਮਕੀ
ਪੰਜਾਬ ਭਾਜਪਾ ਪ੍ਰਧਾਨ ਨੇ ਐੱਸ.ਵਾਈ.ਐੱਲ. ਦਾ ਮਾਮਲਾ ਵੀ ਅਮਿਤ ਸ਼ਾਹ ਸਾਹਮਣੇ ਚੁੱਕਿਆ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਪੰਜਾਬ ਦੇ ਦਰਿਆਵਾਂ ਵਿਚ ਕੋਈ ਫਾਲਤੂ ਪਾਣੀ ਨਹੀਂ ਹੈ, ਜਿਸ ਨੂੰ ਹੋਰ ਰਾਜਾਂ ਨੂੰ ਦਿੱਤਾ ਜਾ ਸਕੇ। ਪੰਜਾਬ ਦੇ ਤਿੰਨ ਚੌਥਾਈ ਇਲਾਕੇ ਗ੍ਰੇਅ ਜਾਂ ਬਲੈਕ ਜ਼ੋਨ ਵਿਚ ਜਾ ਚੁੱਕੇ ਹਨ। ਇਸ ਲਈ ਪੰਜਾਬ ਤੋਂ ਬਾਹਰ ਰਾਜ ਦਾ ਪਾਣੀ ਭੇਜਣਾ ਸੂਬੇ ਨਾਲ ਜ਼ਿਆਦਤੀ ਹੋਵੇਗੀ। ਕੇਂਦਰ ਇਸ ’ਤੇ ਮੁੜ ਵਿਚਾਰ ਕਰੇ। ਇਸ ਦੌਰਾਨ ਅਮਿਤ ਸ਼ਾਹ ਦੇ ਨਾਲ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਸਾਬਕਾ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ, ਸੀਨੀਅਰ ਪਾਰਟੀ ਨੇਤਾ ਰਾਜਿੰਦਰ ਮੋਹਨ ਸਿੰਘ ਛੀਨਾ ਤੇ ਰਾਜ ਕੁਮਾਰ ਵੇਰਕਾ ਨੇ ਵੀ ਪੰਜਾਬ ਦੀ ਰਾਜਨੀਤੀ ਤੇ ਮੌਜੂਦਾ ਹਾਲਤ ’ਤੇ ਚਰਚਾ ਕੀਤੀ।
ਇਹ ਵੀ ਪੜ੍ਹੋ : 5 ਸਾਲਾ ਪੁੱਤ ਸਣੇ ਮਾਂ ਤੇ ਨਾਨੀ ਲਈ ਗ਼ਰੀਬੀ ਬਣੀ ਕਾਲ, ਸੁੱਤਿਆਂ ਪਿਆਂ ਨੂੰ ਲੈ ਗਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8