ਵਿਆਜ ਦਰਾਂ ’ਚ ਕਟੌਤੀ ਸ਼ੁਰੂ ਹੋਣ ਨਾਲ ਅਰਥਵਿਵਸਥਾ ’ਚ ਸੁਧਾਰ ਸੰਭਵ, ਇੰਡਸਟਰੀ ਨੂੰ ਮਿਲ ਸਕਦੀ ਰਾਹਤ
Wednesday, Dec 13, 2023 - 04:19 PM (IST)
ਜਲੰਧਰ (ਧਵਨ) : ਵਿਸ਼ਵ ਪੱਧਰ ’ਤੇ ਵਿਆਜ ਦਰਾਂ ’ਚ ਕਟੌਤੀ ਸ਼ੁਰੂ ਹੋਣ ਨਾਲ ਅਰਥਵਿਵਸਥਾ ’ਚ ਸੁਧਾਰ ਸੰਭਵ ਹੈ ਅਤੇ ਇਸ ਨਾਲ ਸਮੁੱਚੀ ਇੰਡਸਟਰੀ ਨੂੰ ਰਾਹਤ ਮਿਲ ਸਕਦੀ ਹੈ। ਉੱਘੇ ਬਰਾਮਦਕਾਰ ਅਤੇ ਐੱਚ. ਆਰ. ਇੰਡਸਟਰੀਜ਼ ਦੇ ਚੇਅਰਮੈਨ ਸੁਰੇਸ਼ ਸ਼ਰਮਾ ਦੇ ਅਨੁਸਾਰ ਵਿਸ਼ਵ ਵਿਚ ਇਸ ਸਮੇਂ ਹਾਲਾਤ ਸਥਿਰ ਬਣੇ ਹੋਏ ਹਨ ਅਤੇ ਇੰਡਸਟਰੀ ਨੂੰ ਉਮੀਦ ਹੈ ਕਿ 2024 ਸਾਲ ਬਿਹਤਰ ਰਹਿ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ਵਿਚ ਉੱਚੀਆਂ ਵਿਆਜ ਦਰਾਂ ਰਹਿਣ ਨਾਲ ਅਰਥਵਿਵਸਥਾਵਾਂ ’ਤੇ ਦਬਾਅ ਬਣਿਆ ਹੋਇਆ ਸੀ। ਹੁਣ ਮਹਿੰਗਾਈ ਕੰਟਰੋਲ ’ਚ ਆ ਰਹੀ ਹੈ ਅਤੇ ਸੁਧਾਰ ਦੇ ਸੰਕੇਤ ਮਿਲਣ ਲੱਗੇ ਹਨ। ਉਨ੍ਹਾਂ ਕਿਹਾ ਕਿ ਮਹਿੰਗਾਈ ’ਤੇ ਕਾਬੂ ਪਾਉਣ ਲਈ ਹੀ ਵਿਆਜ ਦਰਾਂ ’ਚ ਵਾਧਾ ਕੀਤਾ ਗਿਆ ਸੀ। ਹੁਣ ਮਹਿੰਗਾਈ ਦੀ ਦਰ ਹਰੇਕ ਦੇਸ਼ ’ਚ ਘੱਟ ਰਹੀ ਹੈ ਅਤੇ ਇਸ ਨਾਲ ਹਾਂ-ਪੱਖੀ ਸੰਕੇਤ ਵੀ ਸਾਹਮਣੇ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ 2024 ’ਚ ਹੈਂਡਟੂਲਜ਼ ਉਤਪਾਦਾਂ ਦੀ ਮੰਗ ’ਚ ਵਾਧਾ ਹੋਣ ਦੀ ਉਮੀਦ ਹੈ। ਯੂਰਪ ਅਤੇ ਅਮਰੀਕਾ ਤੋਂ ਹੈਂਡਟੂਲਜ਼ ਉਤਪਾਦਾਂ ਦੀ ਮੰਗ ਉਭਰਨੀ ਸ਼ੁਰੂ ਹੋ ਗਈ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ’ਚ ਮੰਗ ਵਿਚ ਹੋਰ ਵਾਧਾ ਹੋਵੇਗਾ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਤੋਂ ਪੰਜਾਬ ’ਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 2 ਗ੍ਰਿਫ਼ਤਾਰ
ਸੁਰੇਸ਼ ਸ਼ਰਮਾ ਨੇ ਕਿਹਾ ਕਿ ਵਿਆਜ ਦਰਾਂ ਘਟਦੇ ਹੀ ਹਾਲਾਤ ’ਚ ਸੁਧਾਰ ਆ ਜਾਵੇਗਾ। ਅੰਕੜਿਆਂ ਨੂੰ ਜੇਕਰ ਦੇਖਿਆ ਜਾਵੇ ਤਾਂ ਮਹਿੰਗਾਈ ’ਚ ਗਿਰਾਵਟ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਦੀਵਾਲੀ ਦੇ ਮੌਕੇ ’ਤੇ ਇਸ ਵਾਰ ਜਿਸ ਤਰ੍ਹਾਂ ਨਾਲ ਕਾਰਾਂ ਦੀ ਵਿਕਰੀ ਵਧੀ ਹੈ ਅਤੇ ਨਾਲ ਹੀ ਹੋਰ ਸਾਰੇ ਉਤਪਾਦਾਂ ਦੀ ਜੰਮ ਕੇ ਖਰੀਦਦਾਰੀ ਹੋਈ ਹੈ, ਉਸ ਨਾਲ ਇਕ ਵਧੀਆ ਸੰਕੇਤ ਅਰਥਵਿਵਸਥਾ ਵਿਚ ਗਿਆ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਹੈਂਡਟੂਲਜ਼ ਉਤਪਾਦਾਂ ਦੀ ਮੰਗ ਵਧੀ ਹੈ, ਸਗੋਂ ਸੋਨਾ, ਚਾਂਦੀ ਅਤੇ ਹੋਰ ਧਾਤੂਆਂ ਦੀ ਵਿਕਰੀ ਵੀ ਵਧ ਗਈ ਹੈ। ਹੈਂਡਟੂਲਜ਼ ਉਤਪਾਦਾਂ ਦੀ ਬਰਾਮਦ ਹੌਲੀ-ਹੌਲੀ ਵਾਧਾ ਹੋ ਰਿਹਾ ਹੈ ਅਤੇ ਅਗਲੇ ਸਾਲ ਦੀ ਦੂਜੀ ਤਿਮਾਹੀ ਤੋਂ ਮੈਨੂਫੈਕਚਰਿੰਗ ਗ੍ਰੋਥ ਵਧ ਸਕਦੀ ਹੈ, ਜਿਸ ਨਾਲ ਸਮੁੱਚੀ ਅਰਥਵਿਵਸਥਾ ਸੁਧਰੇਗੀ। ਯੂਰਪ ਅਤੇ ਅਮਰੀਕਾ ਦੇ ਸਟੋਰਾਂ ’ਚ ਹੁਣ ਲੋਕ ਹੈਂਡਟੂਲ ਉਤਪਾਦ ਖਰੀਦ ਕੇ ਰੱਖ ਰਹੇ ਹਨ। 2023 ’ਚ ਹੈਂਡਟੂਲ ਉਤਪਾਦਾਂ ਦੀ ਮੰਗ ਘੱਟ ਸੀ ਪਰ ਪਿਛਲੇ 2-3 ਮਹੀਨਿਆਂ ’ਚ ਇਸ ਵਿਚ ਸੁਧਾਰ ਦੇਖਿਆ ਗਿਆ ਹੈ। ਵਿਸ਼ਵ ਪੱਧਰ ’ਤੇ ਬੇਰੋਜ਼ਗਾਰੀ ਘੱਟ ਰਹੀ ਹੈ ਅਤੇ ਸਰਦੀ ਦਾ ਮੌਸਮ ਨਿਕਲਦੇ ਹੀ ਵਿਦੇਸ਼ਾਂ ਵਿਚ ਸਥਿਤ ਵੱਡੇ ਸਟੋਰ ਮਾਲ ਖਰੀਦਣਾ ਸ਼ੁਰੂ ਕਰ ਦੇਣਗੇ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ’ਚ ‘ਆਪ’ ਆਗੂ ’ਤੇ ਚੱਲੀਆਂ ਗੋਲੀਆਂ
ਚੀਨ ਦੇ ਹਾਲਾਤ ਅਜੇ ਵੀ ਬਦਤਰ
ਸੁਰੇਸ਼ ਸ਼ਰਮਾ ਨੇ ਕਿਹਾ ਕਿ ਚੀਨ ਦੇ ਹਾਲਾਤ ਅਜੇ ਵੀ ਬਦਤਰ ਬਣੇ ਹੋਏ ਹਨ, ਜਿਨ੍ਹਾਂ ਨੂੰ ਦੇਖਦੇ ਹੋਏ ਵਿਦੇਸ਼ੀ ਗਾਹਕਾਂ ਦਾ ਰੁਖ਼ ਭਾਰਤ ਵੱਲ ਵਧਿਆ ਹੈ। ਭਾਰਤ ਸਰਕਾਰ ਨੂੰ ਇਨ੍ਹਾਂ ਹਾਲਾਤ ਦਾ ਲਾਭ ਉਠਾਉਣਾ ਚਾਹੀਦਾ ਹੈ। ਚੀਨ ਨੂੰ ਜਾਣ ਵਾਲਾ ਕਾਰੋਬਾਰ ਆਉਣ ਵਾਲੇ ਸਮੇਂ ’ਚ ਭਾਰਤ ਵੱਲ ਆ ਸਕਦਾ ਹੈ। ਯੂਰਪ ਅਤੇ ਅਮਰੀਕਾ ਦਾ ਰੁਖ਼ ਭਾਰਤ ਵੱਲ ਹੋਣ ਕਾਰਨ ਚੀਨ ਦਾ ਕਾਰੋਬਾਰ ਆਉਣ ਵਾਲੇ ਸਾਲਾਂ ’ਚ ਹੋਰ ਘਟੇਗਾ ਅਤੇ ਇਸਦਾ ਸਿੱਧਾ ਲਾਭ ਭਾਰਤ ਨੂੰ ਮਿਲੇਗਾ। ਮੈਨੂਫੈਕਚਰਿੰਗ ਸੈਕਟਰ ਸਭ ਤੋਂ ਜ਼ਿਆਦਾ ਲਾਭ ਵਿਚ ਰਹੇਗਾ।
ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ, ਵੋਟਰ ਸੂਚੀਆਂ ਦੀ ਸੁਧਾਈ ਤੇ ਪ੍ਰਕਾਸ਼ਨਾ ਦਾ ਅਮਲ ਸ਼ੁਰੂ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8