ਮਨਮੋਹਨ ਵਾਰਿਸ ਸਣੇ ਕਈ ਮਸ਼ਹੂਰ ਗਾਇਕਾਂ ਨਾਲ ਕੰਮ ਕਰਨ ਵਾਲੇ ਇਸ ਸਟੇਜ ਸਕੱਤਰ ਦੀ ਹੋਈ ਮੌਤ

Saturday, Oct 10, 2020 - 10:52 AM (IST)

ਮਨਮੋਹਨ ਵਾਰਿਸ ਸਣੇ ਕਈ ਮਸ਼ਹੂਰ ਗਾਇਕਾਂ ਨਾਲ ਕੰਮ ਕਰਨ ਵਾਲੇ ਇਸ ਸਟੇਜ ਸਕੱਤਰ ਦੀ ਹੋਈ ਮੌਤ

ਗੋਰਾਇਆ (ਮੁਨੀਸ਼ ਬਾਵਾ)— ਸੰਗੀਤ ਜਗਤ ਅਤੇ ਇਲਾਕੇ 'ਚ ਉਸ ਵੇਲੇ ਸੋਗ ਦੀ ਲਹਿਰ ਛਾ ਗਈ ਜਦੋਂ ਸ਼ਨੀਵਾਰ ਦੀ ਸਵੇਰ ਪਿੰਡ ਛੋਕਰਾਂ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ। ਮਿਲੀ ਜਾਣਕਾਰੀ ਮੁਤਾਬਕ ਪਾਲੀਵੁੱਡ ਦੇ ਮਸ਼ਹੂਰ ਗਾਇਕਾਂ ਨਾਲ ਕੰਮ ਕਰਨ ਵਾਲੇ ਸਟੇਜ ਸਕੱਤਰ ਮਨਜੀਤ ਜੀਤੀ ਦਾ ਅੱਜ ਅਚਾਨਕ ਦਿਹਾਂਤ ਹੋ ਗਿਆ। ਮਨਜੀਤ ਜੀਤੀ ਪਿੰਡ ਛੋਕਰਾਂ ਦਾ ਰਹਿਣ ਵਾਲਾ ਸੀ। ਇਸ ਨੇ ਪੰਜਾਬ ਦੇ ਹਰ ਛੋਟੇ ਵੱਡੇ ਗਾਇਕਾਂ ਨਾਲ ਕੰਮ ਕੀਤਾ ਅਤੇ ਹਰ ਮੇਲੇ ਦੀ ਸ਼ਾਨ ਬਣਿਆ ਸੀ।

ਇਹ ਵੀ ਪੜ੍ਹੋ: ਮੋਗਾ ਰੈਲੀ 'ਚ ਸਿੱਧੂ ਨਾਲ ਹੋਈ ਤਲਖ਼ੀ 'ਤੇ ਰੰਧਾਵਾ ਦਾ ਵੱਡਾ ਬਿਆਨ

ਮਿਲੀ ਜਾਣਕਾਰੀ ਮੁਤਾਬਕ ਮਨਜੀਤ ਜੀਤੀ ਅੱਜ ਸਵੇਰੇ ਆਪਣੇ ਪਿੰਡ ਤੋਂ ਮੁਕੰਦਪੁਰ ਵੱਲ ਨੂੰ ਆਪਣੇ ਦੋਸਤਾਂ ਨਾਲ ਸਾਈਕਲ 'ਤੇ ਸੈਰ ਕਰਨ ਆ ਰਿਹਾ ਸੀ ਕਿ ਮੁਕੰਦਪੁਰ  ਸਤਿਸੰਗ ਘਰ ਕੋਲ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਸਦਾ ਲਈ ਦੁਨੀਆ ਨੂੰ ਅਲਵਿਦਾ ਆਖ ਗਿਆ। ਜਿਵੇਂ ਹੀ ਇਸ ਦੀ ਮੌਤ ਦੀ ਖ਼ਬਰ ਪਿੰਡ ਤੱਕ ਪੁੱਜੀ ਤਾਂ ਸਾਰੇ ਪਾਸੇ ਸੋਗ ਦੀ ਲਹਿਰ ਛਾ ਗਈ। ਜੀਤੀ ਦੀ ਮੌਤ ਦੀ ਖ਼ਬਰ ਨਾਲ ਪੂਰੇ ਇਲਾਕੇ ਦੇ ਨਾਲ-ਨਾਲ ਸੰਗੀਤ ਜਗਤ 'ਚ ਵੀ ਸੋਗ ਦੀ ਲਹਿਰ ਛਾ ਗਈ ਹੈ। ਮਨਜੀਤ ਜੀਤੀ ਨੇ ਮਨਮੋਹਨ ਵਾਰਿਸ, ਕਮਲ ਹੀਰ, ਮਾਸਟਰ ਸਲੀਮ ਸਮੇਤ ਕਈ ਵੱਡੇ ਪੰਜਾਬੀ ਗਾਇਕਾਂ ਨਾਲ ਕੰਮ ਕੀਤਾ ਸੀ।
ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਹਥਿਆਰਾਂ ਤੇ ਸਾਥੀਆਂ ਸਣੇ ਗੈਂਗਸਟਰ ਕੀਤਾ ਕਾਬੂ


author

shivani attri

Content Editor

Related News