ਸੇਂਟ ਸੋਲਜਰ ਦੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਗਮ ਕਰਵਾਇਆ
Wednesday, Feb 07, 2018 - 01:24 PM (IST)

ਤਰਨਤਾਰਨ (ਬਲਵਿੰਦਰ ਕੌਰ) — ਸੇਂਟ ਸੋਲਜਰ ਇਲੀਟ ਕਾਂਨਵੈਂਟ ਸਕੂਲ, ਜੰਡਿਆਲਾ ਗੁਰੂ ਵਿਖੇ ਗਿਆਰਵੀਂ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰਜ਼ ਦੇ ਮਾਣ ਸਤਿਕਾਰ ਨੂੰ ਮੁੱਖ ਰੱਖਦਿਆਂ ਇਕ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ । ਬੱਚਿਆਂ ਨੇ ਆਪਸ 'ਚ ਮਿਲਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦਿਆਂ ਪਹੇਲੀਆਂ, ਨਾਟਕਾਂ ਰਾਹੀਂ ਵਿੱਦਿਆ ਤੇ ਰੌਸ਼ਨੀ ਪਾਈ, ਭੰਗੜਾ ਤੇ ਮਾਡਲਿੰਗ ਰਾਹੀਂ ਬੱਚਿਆਂ ਨੇ ਆਪਣੇ ਜੌਹਰ ਵਿਖਾਏ । ਇਸ ਮੌਕੇ ਬਾਰਵੀਂ ਦੇ ਵਿਦਿਆਰਥੀ
ਗੁਰਸਾਜਨਪ੍ਰੀਤ ਸਿੰਘ ਗਿੱਲ ਮਿਸਟਰ ਸੇਂਟ ਸੋਲਜ਼ਰ, ਦਮਨਦੀਪ ਸਿੰਘ ਮਿਸਟਰ ਹੈਂਡਸਮ, ਮਹਿਕਦੀਪ ਸਿੰਘ ਮਿਸਟਰ ਬਿਊਟੀਫਲ ਹਾਈਟ ਚੁਣੇ ਗਏ। ਇਸੇ ਤਰ੍ਹਾਂ ਮਨਜਿੰਦਰ ਕੌਰ ਤੇ ਕਿਰਨਦੀਪ ਕੌਰ ਮਿਸ ਚਾਰਮਿੰਗ, ਜਸਪ੍ਰੀਤ ਕੌਰ ਮਿਸ ਸੇਂਟ ਸੋਲਜਰ, ਕੋਮਲਵੀਰ ਕੌਰ ਮਿਸ ਬਿਉਟੀਫਲ ਸਮਾਈਲ ਚੁਣੀ ਗਈ। ਮੰਚ ਦਾ ਸੰਚਾਲਨ ਨਵਤੇਜ ਸਿੰਘ, ਮਿਸਜ਼ ਕਮਲਜੀਤ ਕੌਰ ਨੇ ਕੀਤਾ । ਇਸ ਮੌਕੇ ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ ਤੇ ਅਮਨਦੀਪ ਕੌਰ ਨੇ ਬੱਚਿਆ ਨੁੰੰ ਆਪਣੀ ਜ਼ਿੰਦਗੀ ਦੇ ਅਗਲੇ ਪੜਾਅ ਵੱਲ ਕਦਮ ਚੁੱਕਣ ਲਈ ਤੇ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਅਰਦਾਸ ਵੀ ਕੀਤੀ।ਇਸ ਮੌਕੇ ਮਮਤਾ ਅਰੋੜਾ, ਵਿਜੇ ਕੁਮਾਰ, ਪ੍ਰਵੀਨ ਨੰਦਾ, ਵਰਿਤੀ ਦੁੱਗਾ, ਸੁੱਖਚੈਨ ਸਿੰਘ, ਕਨਿਕਾ ਘਈ, ਰਮਨਦੀਪ ਕੌਰ, ਪਰਮਹੰਸਪਾਲ ਕੌਰ,ਪਾਇਲ ਮਹਾਜਨ, ਮੀਤਪਾਲ ਸਿੰਘ, ਹਰਵਿੰਦਰ ਸਿੰਘ,ਨਿਰਮਲਜੀਤ ਕੌਰ, ਹਰਸਿਮਰਨ ਸਿੰਘ , ਸਤਨਾਮ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ, ਜਤਿੰਦਰ ਸਿੰਘ, ਏਕਤਾ ਠਾਕੁਰ, ਸਤੌਖ ਸਿੰਘ, ਰੁਪਿੰਦਰ ਕੌਰ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।