ਮੁਕਤਸਰ ਦੇ ਐੱਸ. ਐੱਸ. ਪੀ. ਦਫਤਰ ਦੀ ਪਾਰਕਿੰਗ ’ਚ ਏ. ਐੱਸ. ਆਈ. ਦੇ ਅਚਾਨਕ ਲੱਗੀ ਗੋਲ਼ੀ, ਹੋਈ ਮੌਤ

Sunday, Aug 21, 2022 - 06:30 PM (IST)

ਮੁਕਤਸਰ ਦੇ ਐੱਸ. ਐੱਸ. ਪੀ. ਦਫਤਰ ਦੀ ਪਾਰਕਿੰਗ ’ਚ ਏ. ਐੱਸ. ਆਈ. ਦੇ ਅਚਾਨਕ ਲੱਗੀ ਗੋਲ਼ੀ, ਹੋਈ ਮੌਤ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਦੇ ਐੱਸ. ਐੱਸ. ਪੀ. ਦਫਤਰ ਦੀ ਪਾਰਕਿੰਗ ’ਚ ਏ. ਐੱਸ. ਆਈ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਪੁਲਸ ਅਨੁਸਾਰ ਡਿੱਗਣ ਕਾਰਨ ਅਚਾਨਕ ਰਿਵਾਲਵਰ ਚੱਲ ਗਿਆ ਅਤੇ ਗੋਲ਼ੀ ਏ. ਐੱਸ. ਆਈ. ਦੇ ਸਿਰ ਵਿਚ ਜਾ ਵੱਜੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਏ. ਐੱਸ. ਆਈ ਦਾ ਨਾਮ ਕਾਸਮ ਅਲੀ ਦੱਸਿਆ ਜਾ ਰਿਹਾ ਹੈ। ਜ਼ਿਲ੍ਹਾ ਪੁਲਸ ਦੀ ਨਸ਼ਿਆਂ ਵਿਰੁੱਧ ਜਾਗਰੂਕਤਾ ਟੀਮ ’ਚ ਤਾਇਨਾਤ ਏ. ਐੱਸ. ਆਈ ਕਾਸਮ ਅਲੀ ਦੀ ਮੌਤ ਨਾਲ ਸੋਗ ਦੀ ਲਹਿਰ ਦੌੜ ਗਈ ਹੈ। ਪੁਲਸ ਨੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਬਿਆਨਾਂ ਅਨੁਸਾਰ 24 ਅਗਸਤ ਨੂੰ ਮੋਹਾਲੀ ਵਿਖੇ ਪ੍ਰਧਾਨ ਮੰਤਰੀ ਦੀ ਆਮਦ ’ਤੇ ਲੱਗੀ ਡਿਊਟੀ ਦੇ ਸਬੰਧ ਵਿਚ ਅੱਜ ਸਵੇਰੇ ਕਾਸਮ ਅਲੀ ਨੂੰ ਪੁਲਸ ਲਾਈਨ ਛੱਡਣ ਲਈ ਉਨ੍ਹਾਂ ਦਾ ਬੇਟਾ ਆਇਆ ਸੀ।

ਇਹ ਵੀ ਪੜ੍ਹੋ : ਲੁਧਿਆਣਾ ’ਚ ਲਾਪਤਾ ਹੋਏ ਸਹਿਜ ਦੀ ਦੋਰਾਹਾ ਨਹਿਰ ’ਚੋਂ ਮਿਲੀ ਲਾਸ਼, ਸਕੇ ਤਾਏ ਨੇ ਹੱਥੀਂ ਕਤਲ ਕਰਕੇ ਕਮਾਇਆ ਕਹਿਰ

ਇਸ ਦੌਰਾਨ ਅਚਾਨਕ ਪੈਰ ਮੁੜਨ ਕਾਰਨ ਹੇਠਾਂ ਡਿੱਗਦਿਆਂ ਕਾਸਮ ਅਲੀ ਦਾ ਸਰਵਿਸ ਰਿਵਾਲਵਰ ਚੱਲ ਗਿਆ ਅਤੇ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਮਹਿਕਮੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। 

ਇਹ ਵੀ ਪੜ੍ਹੋ : ਨਸ਼ੇ ਦਾ ਦਿਲ ਕੰਬਾਊ ਮੰਜ਼ਰ, ਪਹਿਲਾਂ ਵੱਡੇ ਤੇ ਹੁਣ ਛੋਟੇ ਭਰਾ ਦੀ ਓਵਰਡੋਜ਼ ਨਾਲ ਮੌਤ, ਘਰ ਦਾ ਆਖਰੀ ਚਿਰਾਗ ਵੀ ਬੁਝਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News