ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ’ਚ SSP ਮਾਨਸਾ ਨੂੰ ਕੀਤਾ ਜਾਵੇ ਸਸਪੈਂਡ : ਬੀਰ ਦਵਿੰਦਰ

Thursday, Oct 06, 2022 - 02:50 AM (IST)

ਚੰਡੀਗੜ੍ਹ (ਜ. ਬ.) : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਗੈਂਗਸਟਰ ਦੀਪਕ ਟੀਨੂੰ ਦੇ ਪੁਲਸ ਹਿਰਾਸਤ ’ਚੋਂ ਫਰਾਰ ਹੋਣ ਦੇ ਮਾਮਲੇ 'ਚ ਐੱਸ. ਐੱਸ. ਪੀ. ਮਾਨਸਾ ਗੌਰਵ ਤੂਰਾ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ। ਬੀਰ ਦਵਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਤੂਰਾ ਨੂੰ ਏ-ਸ਼੍ਰੇਣੀ ਦੇ ਗੈਂਗਸਟਰ ਦੀਪਕ ਟੀਨੂੰ ਦੇ ਸੀ. ਆਈ. ਏ. ਮਾਨਸਾ ਦੀ ਹਿਰਾਸਤ ’ਚੋਂ ਫਰਾਰ ਹੋਣ ’ਤੇ ਤੁਰੰਤ ਮੁਅੱਤਲ ਕੀਤਾ ਜਾਣਾ ਚਾਹੀਦਾ, ਨਾ ਕਿ ਉਨ੍ਹਾਂ ਨੂੰ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਨਵੀਂ ਬਣੀ ਐੱਸ. ਆਈ. ਟੀ. ਦਾ ਮੈਂਬਰ ਬਣਾਇਆ ਜਾਵੇ। ਉਨ੍ਹਾਂ ਤੋਂ ਇਲਾਵਾ ਐੱਸ. ਪੀ. (ਡਿਟੈਕਟਿਵ) ਅਤੇ ਡੀ. ਐੱਸ. ਪੀ. (ਡਿਟੈਕਟਿਵ) ਮਾਨਸਾ ਨੂੰ ਵੀ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਕਾਰਨ ਸੀ. ਆਈ. ਏ. ਮਾਨਸਾ ਦੇ ਕੰਟਰੋਲ ’ਚ ਪੂਰੀ ਤਰ੍ਹਾਂ ਢਹਿ ਜਾਣ ਦੇ ਨਾਲ-ਨਾਲ ਕਰਤਵਾਂ ਦੀ ਅਦਾਇਗੀ ’ਚ ਪੇਸ਼ੇਵਰਤਾ ਦੀ ਭਾਰੀ ਘਾਟ ਦੇਖੀ ਗਈ।

ਇਹ ਵੀ ਪੜ੍ਹੋ : ਚੰਡੀਗੜ੍ਹ ’ਚ CTU ਦੀ ਬੱਸ ਸੇਵਾ ਰਹੇਗੀ ਬੰਦ, ਲੌਂਗ ਰੂਟ ਲਈ ਵੀ ਨਹੀਂ ਚੱਲਣਗੀਆਂ ਬੱਸਾਂ, ਜਾਣੋ ਵਜ੍ਹਾ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿਸ ਤਰ੍ਹਾਂ ਸੰਵੇਦਨਸ਼ੀਲ ਮਾਮਲਿਆਂ ਨੂੰ ਇੰਨੀ ਲਾਪ੍ਰਵਾਹੀ ਨਾਲ ਸੰਭਾਲਿਆ ਜਾ ਰਿਹਾ ਹੈ ਅਤੇ ਏ-ਸ਼੍ਰੇਣੀ ਦੇ ਗੈਂਗਸਟਰ ਦੀਪਕ ਟੀਨੂੰ ਨੂੰ ਪੁਲਸ ਦੀ ਹਿਰਾਸਤ ’ਚੋਂ ਭੱਜਣ ਦਿੱਤਾ ਗਿਆ ਹੈ, ਉਸ ਨਾਲ ਜਨਤਾ ਦਾ ਵਿਸ਼ਵਾਸ ਪੂਰੀ ਤਰ੍ਹਾਂ ਡਗਮਗਾ ਗਿਆ ਹੈ। ਉਨ੍ਹਾਂ ਪੁੱਛਿਆ ਕਿ ਜਿਸ ਤਰ੍ਹਾਂ ਗੈਂਗਸਟਰ ਦੀਪਕ ਟੀਨੂੰ ਨੂੰ ਉਸ ਦੀ ਇੱਛਾ ਅਨੁਸਾਰ ਵੱਖ-ਵੱਖ ਥਾਵਾਂ ’ਤੇ ਲਿਜਾਇਆ ਜਾ ਰਿਹਾ ਸੀ ਤਾਂ ਕਿ ਐੱਸ. ਪੀ. (ਡਿਟੈਕਟਿਵ) ਅਤੇ ਡੀ. ਐੱਸ. ਪੀ. (ਡਿਟੈਕਟਿਵ) ਮਾਨਸਾ ਡੂੰਘੀ ਨੀਂਦ ’ਚ ਸੀ ਜਾਂ ਸੀ. ਆਈ. ਏ. ਇੰਚਾਰਜ ਪ੍ਰਿਤਪਾਲ ਸਿੰਘ ਨਾਲ ਮਿਲ ਕੇ ਗੈਂਗਸਟਰ ਨੂੰ ਫਰਾਰ ਕਰਨ ’ਚ ਮਦਦ ਕਰ ਰਹੇ ਸਨ?

ਇਹ ਵੀ ਪੜ੍ਹੋ : ਬਾਹਾਂ 'ਚ ਚੂੜਾ, ਹੱਥਾਂ 'ਚ ਪੈਟਰੋਲ ਦੀਆਂ ਬੋਤਲਾਂ ਫੜ ਟੈਂਕੀ 'ਤੇ ਚੜ੍ਹ ਗਈਆਂ PTI Teachers

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News