ਐਸ.ਐਸ.ਪੀ ਡਾ. ਭਾਰਗਵ ਕਾਰਨ ਮਾਨਸਾ ਜ਼ਿਲਾ ਹੋਣ ਲੱਗਿਆ ਨਸ਼ਾ ਮੁਕਤ
Thursday, Oct 24, 2019 - 10:00 PM (IST)
 
            
            ਮਾਨਸਾ, (ਸੰਦੀਪ ਮਿੱਤਲ)- ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਵੱਲੋਂ ਉਠਾਏ ਜਾ ਰਹੇ ਸਖਤ ਕਦਮਾਂ ਸਦਕਾ ਨਸ਼ਾ ਮੁਕਤ ਮਾਨਸਾ ਮੁਹਿੰਮ ਤਹਿਤ ਹੁਣ ਮਾਨਸਾ ਜ਼ਿਲਾ ਨਸ਼ਾ ਮੁਕਤ ਹੋਣ ਲੱਗਾ ਹੈ ਕਿਉਂਕਿ ਇਸ ਜ਼ਿਲੇ ਅੰਦਰ ਨਸ਼ਾ ਤਸਕਰਾਂ ਤੇ ਐਨੇ ਦਿਨ ਮਾੜੇ ਆ ਗਏ ਹਨ ਕਿ ਉਹ ਮਾਨਸਾ ਜ਼ਿਲੇ ਨੂੰ ਛੱਡ ਕੇ ਭੱਜਣ ਲੱਗੇ ਹਨ। ਹਾਲ 'ਚ ਹੀ ਡਾ. ਨਰਿੰਦਰ ਭਾਰਗਵ ਵੱਲੋਂ ਜ਼ਿਲੇ ਭਰ 'ਚ ਨਸ਼ਿਆਂ ਦਾ ਪੱਕੇ ਤੌਰ ਤੇ ਜੂੜ ਵੱਡਣ ਲਈ ਇਮਾਨਦਾਰ ਪੁਲਸ ਅਧਿਕਾਰੀਆਂ ਦੀਆਂ ਵੱਡੀ ਪੱਧਰ ਤੇ ਪੁਲਸ ਪਾਰਟੀਆਂ ਬਣ ਕੇ ਪੂਰੇ ਜ਼ਿਲਾ ਅੰਦਰ ਤਲਾਸ਼ੀ ਮੁਹਿੰਮ ਚਲਾ ਕੇ ਪੂਰਾ ਜ਼ਿਲਾ ਛਾਣ ਦਿੱਤਾ। ਹੁਣ ਤੱਕ ਵੱਡੀ ਪੱਧਰ ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਨਜਾਇਜ ਸ਼ਰਾਬ ਚਿੱਟਾ, ਭੁੱਕੀ ਚੂਰਾਪੋਸਤ , ਅਫੀਮ ਆਦਿ ਨਸ਼ਿਆਂ ਦੀ ਬਰਾਮਦੀ ਕਰਕੇ ਨਵਾ ਇਤਿਹਾਸ ਰਚ ਦਿੱਤਾ ਹੈ। ਇਸ ਮੁਹਿੰਮ ਦੀ ਮਜ਼ਬੂਤੀ ਸਦਕਾ ਚੰਡੀਗੜ੍ਹ, ਹਰਿਆਣਾ ਆਦਿ ਹੋਰਨਾ ਸੂਬਿਆਂ ਤੋ ਆਉਣ ਵਾਲੀ ਨਜਾਇਜ ਸ਼ਰਾਬ ਨੂੰ ਵੀ ਬ੍ਰੇਕਾਂ ਲੱਗਣ ਲੱਗੀਆਂ ਹਨ। ਇਸ ਜ਼ਿਲੇ 'ਚ ਹਰ ਕੋਈ ਨਸ਼ੇ ਦੇ ਨਾਂਅ ਤੋ ਨੱਕ ਵੱਟਣ ਲੱਗਾ ਹੈ। ਜ਼ਿਲਾ ਪੁਲਸ ਮੁਖੀ ਡਾ. ਭਾਰਗਵ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਮਜ਼ਬੂਤ ਬਣਾ ਕੇ ਨਸ਼ਾ ਤਸਕਰਾਂ ਦੇ ਛੱਕੇ ਛੁੱਡਾ ਰੱਖੇ ਹਨ। ਕੋਈ ਵੀ ਸਿਆਸੀ ਆਗੂ ਜਾਂ ਪੁਲਸ ਅਧਿਕਾਰੀ ਨਸ਼ਾ ਤਸਕਰ ਦੇ ਪੱਖ 'ਚ ਖੜਨ ਦੀ ਜੁਰੱਅਤ ਨਹੀ ਕਰ ਰਿਹਾ। ਉਸ ਨੂੰ ਸਿੱਧੀ ਜੇਲ ਦੀ ਹਵਾ ਖਾਣੀ ਪੈ ਰਹੀ ਹੈ। ਦੱਸਣਯੋਗ ਹੈ ਕਿ ਰਾਈਟ ਟੂ ਕਮਿਸ਼ਨ ਵੱਲੋਂ ਵਧੀਆਂ ਸੇਵਾਂਵਾਂ ਦੇਣ ਬਦਲੇ ਡਾ. ਭਾਰਗਵ ਨੂੰ ਭਾਰਤ ਦੇ ਸਰਵੋਤਮ ਐਸ ਐਸ ਪੀ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋ ਇਲਾਵ ਪੰਜਾਬ ਸਰਕਾਰ ਦੀਆਂ ਪਾਲਿਸੀਆਂ ਨੂੰ ਸਹੀ ਲਾਗੂ ਕਰਨ ਤੇ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੀ ਸਨਮਾਨਿਤ ਕਰ ਚੁੱਕੇ ਹਨ। ਕਾਂਗਰਸੀ ਆਗੂ ਸੁਰਿੰਦਰਪਾਲ ਸਿੰਘ ਆਹਲੂਵਾਲੀਆ, ਸੁਰੇਸ਼ ਨੰਦਗੜ੍ਹੀਆ, ਪੰਜਾਬ ਪੰਚਾਇਤ ਯੂਨੀਅਨ ਦੇ ਬਲਾਕ ਮਾਨਸਾ ਦੇ ਪ੍ਰਧਾਨ ਜਗਦੀਪ ਸਿੰਘ ਬੁਰਜ ਢਿੱਲਵਾਂ, ਬਲਾਕ ਬੁਢਲਾਡਾ ਦੇ ਪ੍ਰਧਾਨ ਜਸਵੀਰ ਸਿੰਘ ਚੱਕ ਅਲੀਸ਼ੇਰ ਨੇ ਕਿਹਾ ਕਿ ਜ਼ਿਲਾ ਪੁਲਸ ਮੁਖੀ ਡਾ. ਭਾਰਗਵ ਦੇ ਅਣਥੱਕ ਯਤਨਾਂ ਸਦਕਾ ਇਸ ਸਮੇ ਨਸ਼ਾ ਮੁਕਤ ਦੇ ਰਾਹ ਤੇ ਹੈ। ਉਹ ਹਰ ਵਿਅਕਤੀ ਦੀ ਭਾਵਨਾ ਸਮਝ ਕੇ ਉਸ ਨੂੰ ਇਨਸਾਫ ਦਿਵਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਕਿ ਇਸ ਇਮਾਨਦਾਰ ਪੁਲਸ ਅਫਸਰ ਨੂੰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕਰਨ ਦੀ ਸਿਫਾਰਿਸ਼ ਕੀਤੀ ਜਾਵੇ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            