SSF ਨੇ ਹੁਣ ਤੱਕ ਬਚਾਈਆਂ 2,000 ਜ਼ਿੰਦਗੀਆਂ, ਪੁਲਸ ਥਾਣਿਆਂ ਦਾ ਬੋਝ ਹੋਇਆ ਹਲਕਾ
Saturday, Jun 29, 2024 - 03:13 AM (IST)
ਜਲੰਧਰ (ਧਵਨ)– ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਸਾਲ ਪਹਿਲਾਂ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਪੰਜਾਬ ਪੁਲਸ ਨੰ ਚੰਗੀ ਤਕਨੀਕ ਮੁਹੱਈਆ ਕਰਵਾ ਕੇ ਪੁਲਸ ਥਾਣਿਆਂ ਦਾ ਬੋਝ ਘੱਟ ਕੀਤਾ ਜਾ ਸਕੇ। ਸੜਕ ਸੁਰੱਖਿਆ ਫੋਰਸ (ਐੱਸ.ਐੱਸ.ਐੱਫ.) ਪੰਜਾਬ ’ਚ ਇਕ ਸਾਲ 'ਚ ਲਗਭਗ 2,000 ਜ਼ਿੰਦਗੀਆਂ ਬਚਾਉਣ ’ਚ ਸਫਲ ਰਹੀ ਹੈ। ਇਸ ’ਤੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਹੁਣ ਪੁਲਸ ਥਾਣਿਆਂ ਦਾ ਬੋਝ ਹਲਕਾ ਹੋਇਆ ਹੈ। ਪੰਜਾਬ ਪੁਲਸ ਹੁਣ ਸਰਵਉੱਤਮ ਤਕਨੀਕ ਨਾਲ ਲੈਸ ਹੋ ਚੁੱਕੀ ਹੈ।
ਪੰਜਾਬ ’ਚ ਸੜਕ ਸੁਰੱਖਿਆ ਫੋਰਸ ਦਾ ਸੁਝਾਅ ਸੂਬਾ ਸਰਕਾਰ ਨੂੰ ਡੀ.ਜੀ.ਪੀ. ਗੌਰਵ ਯਾਦਵ ਨੇ ਦਿੱਤਾ ਸੀ ਅਤੇ ਮੁੱਖ ਮੰਤਰੀ ਨੇ ਸੜਕ ਹਾਦਸਿਆਂ ਵਿਚ ਵਧਦੀਆਂ ਮੌਤਾਂ ਨੂੰ ਧਿਆਨ ਵਿਚ ਰੱਖਦਿਆਂ ਤੁਰੰਤ ਇਹ ਫੋਰਸ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਜਦੋਂ ਵੀ ਹੋਰ ਸੂਬਿਆਂ ਵਿਚ ਜਾਂਦੇ ਹਨ ਤਾਂ ਐੱਸ.ਐੱਸ.ਐੱਫ. ਬਾਰੇ ਉੱਥੋਂ ਦੇ ਮੁੱਖ ਮੰਤਰੀ ਪੁੱਛਦੇ ਹਨ। ਹੋਰ ਸੂਬੇ ਵੀ ਇਸ ਤਕਨੀਕ ਨੂੰ ਅਪਨਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸੂਬਾ ਪੁਲਸ ਨੇ ਸੜਕ ਹਾਦਸਿਆਂ ਵਿਚ ਮੌਤਾਂ ਨੂੰ ਰੋਕਣ ਦੇ ਨਾਲ-ਨਾਲ ਮੌਕੇ ’ਤੇ ਮੁਹੱਈਆ ਲੱਗਭਗ 25 ਲੱਖ ਰੁਪਏ ਦੀ ਰਕਮ ਤੇ ਗਹਿਣੇ ਸਬੰਧਤ ਲੋਕਾਂ ਨੂੰ ਵਾਪਸ ਕੀਤੇ ਹਨ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਫ਼ੋਨ ਕਿਨਾਰੇ 'ਤੇ ਰੱਖ ਨੌਜਵਾਨ ਨੇ Niagara Falls 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਜ਼ਿਕਰਯੋਗ ਹੈ ਕਿ ਐੱਸ.ਐੱਸ.ਐੱਫ. ਨੂੰ 1 ਫਰਵਰੀ 2023 ਨੂੰ ਲਾਂਚ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਅਜੇ ਤਕ ਕਿਸੇ ਵੀ ਸਾਬਕਾ ਸਰਕਾਰ ਨੇ ਅਜਿਹੀ ਪਹਿਲਕਦਮੀ ਨਹੀਂ ਕੀਤੀ ਸੀ ਜਿਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਹੈ। ਸੂਬਾ ਅਗਲੇ ਇਕ-ਦੋ ਸਾਲਾਂ ’ਚ ਸੜਕ ਹਾਦਸਿਆਂ ਵਿਚ ਹੁੰਦੀਆਂ ਮੌਤਾਂ ਦੀ ਗਿਣਤੀ ਨੂੰ ਘੱਟ ਕਰਨ ਵਿਚ ਕਾਫੀ ਹੱਦ ਤਕ ਕਾਮਯਾਬ ਹੋ ਜਾਵੇਗਾ।
ਇਹ ਵੀ ਪੜ੍ਹੋ- 'ਫੋਕੀ ਟੌਹਰ' ਬਣਾਉਣ ਲਈ ਖ਼ਰੀਦ ਲਿਆਇਆ 'ਨਕਲੀ' ਬੰਦੂਕ, ਗੁਆਂਢੀਆਂ ਨੇ ਪੁਲਸ ਬੁਲਾ ਕੇ ਕਰਵਾ'ਤੇ ਹੱਥ ਖੜ੍ਹੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e