ਇਸ ਸਿੱਖ ਦੀ ਦਸਤਾਰ ਦਾ ਮੁਰੀਦ ਹੈ ਲਾਲੂ ਪ੍ਰਸਾਦ ਯਾਦਵ (ਵੀਡੀਓ)

Friday, Jan 11, 2019 - 12:57 PM (IST)

ਪਟਨਾ/ਸੰਗਰੂਰ(ਰਮਨਦੀਪ ਸਿੰਘ ਸੋਢੀ,ਹਰਪ੍ਰੀਤ ਸਿੰਘ ਕਾਹਲੋਂ)— ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਦੌਰਾਨ ਪਟਨਾ ਸਾਹਿਬ ਵਿਚ ਸ਼ਰਧਾ ਦਾ ਜਲੌਅ ਦੇਖਣ ਵਾਲਾ ਹੈ। ਇੱਥੇ ਸ਼ਰਧਾ ਵਿਚ ਰੰਗੇ ਹੋਏ ਸ਼ਰਧਾਲੂ ਭਾਂਤ-ਭਾਂਤ ਦੇ ਬਾਣਿਆਂ ਵਿਚ ਘੁੰਮਦੇ ਦਿਖਾਈ ਦਿੰਦੇ ਹਨ। ਇਸੇ ਤਰ੍ਹਾਂ ਦਾ ਹੀ ਇਕ ਸਿੱਖ ਕਮਲਜੀਤ ਸਿੰਘ ਆਹਲੂਵਾਲੀਆ ਹੈ, ਜੋ ਕਿ 25 ਮੀਟਰ ਦੀ ਦਸਤਾਰ ਸਜਾ ਕੇ ਪਟਨੇ ਦੀਆਂ ਗਲੀਆਂ ਵਿਚ ਘੁੰਮ ਰਿਹਾ ਹੈ। ਆਹਲੂਵਾਲੀਆ ਕਹਿੰਦੇ ਹਨ ਕਿ ਇਹ ਹੁਕਮ ਹੈ ਪਾਤਸ਼ਾਹ ਦਾ ਅਤੇ ਇੰਝ ਦਸਤਾਰ ਬੰਨ੍ਹਣਾ ਪਿਛਲੇ 34 ਸਾਲ ਤੋਂ ਮੇਰੀ ਖੁਸ਼ੀ ਹੈ। ਕਮਲਜੀਤ ਸਿੰਘ ਆਹਲੂਵਾਲੀਆ ਪਿਛਲੇ ਕਈ ਸਾਲਾਂ ਤੋਂ ਪਟਨਾ ਸਾਹਿਬ ਦਰਸ਼ਨਾਂ ਨੂੰ ਆ ਰਹੇ ਹਨ ਅਤੇ ਕਹਿੰਦੇ ਹਨ ਲਾਲੂ ਪ੍ਰਸਾਦ ਯਾਦਵ ਨਾਲ ਮੇਲ ਹੋਇਆ ਤਾਂ ਉਹ ਮੇਰੀ ਦਸਤਾਰ ਨੂੰ ਵੇਖ ਬਹੁਤ ਖੁਸ਼ ਹੋਏ ਸਨ। ਕਮਲਜੀਤ ਸਿੰਘ ਮੁਤਾਬਕ ਬਿਹਾਰ 'ਚ ਸ਼ਰਧਾ ਦੇ ਇਸ ਰੰਗ 'ਚ ਬਿਹਾਰ ਨੇ ਆਪਣੀ ਸੇਵਾ ਨਾਲ ਸਾਡਾ ਦਿਲ ਜਿੱਤਿਆ ਹੈ।


author

cherry

Content Editor

Related News