ਬੁੱਢੀ ਬੀਬੀ ਦੀ ਮੌਤ ਦੇ ਰੋਸ ਵਜੋਂ ਬੁੱਧੀਜੀਵੀਆਂ ਵਲੋਂ ਪਰਿਵਾਰ ਨੂੰ ਦਿੱਤਾ ਜਾਵੇਗਾ 'ਲਾਹਣਤ ਐਵਾਰਡ'

08/21/2020 1:12:38 PM

ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਨੌਕਰੀ ਲੱਗੇ ਦੋ ਪੁੱਤਰਾਂ ਅਤੇ ਗਜ਼ਟਿਡ ਅਫਸਰ ਪੋਤੀ ਦੀ ਕਰੀਬ 80 ਸਾਲਾ ਦਾਦੀ ਜੋ ਲੰਬੇ ਸਮੇਂ ਤੋਂ ਕਿਸੇ ਗਰੀਬ ਵਿਅਕਤੀ ਦੇ ਘਰ ਵਿਚ ਇੱਟਾਂ ਦੇ ਬਣੇ ਛੋਟੇ ਜਿਹੇ ਘੁਰਨੇ ਵਿਚ ਗੁਜ਼ਾਰਾ ਕਰ ਸੀ, ਦੀ ਬੀਤੇ ਦਿਨੀ ਮੌਤ ਹੋ ਗਈ ਸੀ। ਉਸ ਦੇ ਪੜ੍ਹੇ-ਲਿਖੇ ਪਰਿਵਾਰ ਨੂੰ ਹਰ ਕੋਈ ਲਾਹਣਤਾ ਪਾ ਰਿਹਾ ਹੈ। 

ਇਹ ਵੀ ਪੜ੍ਹੋਂ : ਕੁੱਤੇ ਨੂੰ ਕੁਚਲਣ ਵਾਲੇ ਦੇ ਘਰ ਮਾਰਿਆ ਛਾਪਾ, ਮੌਕੇ ਦੇ ਹਾਲਾਤ ਵੇਖ ਉੱਡੇ ਹੋਸ਼ (ਤਸਵੀਰਾਂ)

ਬਜ਼ੁਰਗ ਮਾਤਾ ਦੀ ਮੌਤ ਤੋਂ ਬਾਅਦ ਜਿਥੇ ਢੀਂਡਸਾ ਵਲੋਂ ਮ੍ਰਿਤਕ ਜਨਾਨੀ ਦੇ ਪੁੱਤਰ ਰਾਜਿੰਦਰ ਰਾਜਾ ਨੂੰ ਪਾਰਟੀ ਤੋਂ ਕੱਢ ਦਿੱਤਾ ਉਥੇ ਹੀ ਪ੍ਰੋਫੈਸਰ, ਵਕੀਲ ਤੇ ਨੌਕਰੀ ਪੇਸ਼ਾ ਬੁੱਧੀਜੀਵੀ ਵਰਗ ਵਲੋਂ ਇਸ ਪਰਿਵਾਰ ਲਈ ਇਕ ਖਾਸ ਅਵਾਰਡ ਤਿਆਰ ਕੀਤਾ ਗਿਆ। ਉਨ੍ਹਾਂ ਵਲੋਂ ਇਸ ਸ਼ੀਲਡ ਦਾ ਨਾਂ ਲਾਹਣਤ ਅਵਾਰਡ ਰੱਖਿਆ ਹੈ। ਬੁੱਧੀਜੀਵੀ ਵਰਗ ਵਲੋਂ ਇਹ ਅਵਾਰਡ ਗਿੱਦੜਬਾਹਾ ਦੇ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਨੂੰ ਸੌਂਪਿਆ ਗਿਆ ਤੇ ਲੋਕਾਂ ਵਲੋਂ ਉਕਤ ਪਰਿਵਾਰ ਨੂੰ ਰੱਜ ਕੇ ਲਾਹਣਤਾ ਪਾਈਆਂ ਗਈਆਂ। ਬਿਨਾਂ ਸ਼ੱਕ ਬਜ਼ੁਰਗ ਮਾਤਾ ਦੀ ਮੌਤ ਨੇ ਹਰ ਕਿਸੇ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਜਿਹੇ 'ਚ ਲੋਕਾਂ ਦਾ ਇਸ ਮਾਮਲੇ 'ਚ ਗੁੱਸਾ ਫੁੱਟਣਾ ਵੀ ਲਾਜ਼ਮੀ ਹੈ। 

ਇਹ ਵੀ ਪੜ੍ਹੋਂ : ਮਾਂ ਦੀ ਗੈਰ-ਹਾਜ਼ਰੀ 'ਚ ਪਿਓ ਨੇ ਧੀ ਨਾਲ ਕੀਤਾ ਗਲਤ ਕੰਮ, ਇੰਝ ਖੁੱਲ੍ਹਿਆ ਭੇਤ


Baljeet Kaur

Content Editor

Related News