ਪਿਤਾ ਦਾ ਸੁਫ਼ਨਾ ਪੁੱਤਰ ਨੇ ਕੀਤਾ ਪੂਰਾ,21 ਸਾਲ ਦੀ ਉਮਰ ’ਚ ਥਲ ਸੈਨਾ ’ਚ ਲੈਫਟੀਨੈਂਟ ਵਜੋਂ ਹੋਇਆ ਭਰਤੀ
Tuesday, Jun 15, 2021 - 06:06 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗੁੜੀ ਸੰਘਰ ਦੇ ਜੰਮਪਲ ਅਤੇ ਜ਼ੈਲਦਾਰ ਜੋਗਿੰਦਰ ਸਿੰਘ ਦੇ ਪੋਤਰੇ ਅਰਮਾਨਦੀਪ ਸਿੰਘ ਬਰਾੜ ਪੁੱਤਰ ਗੁਰਸੇਵਕ ਸਿੰਘ ਬਰਾੜ ਜੋ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਹੀ ਰਹਿ ਰਹੇ ਹਨ ਨੇ ਥਲ ਸੈਨਾ ਦੀ ਅਸਾਮ ਰੈਜੀਮੈਂਟ ਵਿਚ ਲੈਫਟੀਨੈਂਟ ਲੱਗ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਅਰਮਾਨਦੀਪ ਨੇ 3 ਸਾਲ ਐੱਨ.ਡੀ.ਏ. ਪੂਣੇ ਅਤੇ 1 ਸਾਲ ਆਈ.ਐਮ.ਏ. ਦੇਹਰਾਦੂਨ ਵਿੱਚ ਟ੍ਰੇਨਿੰਗ ਪੂਰੀ ਕਰਕੇ 22 ਸਾਲ ਦੀ ਉਮਰ ਵਿੱਚ ਇਹ ਉਪਲੱਬਧੀ ਹਾਸਲ ਕੀਤੀ ਹੈ। ਲੈਫਟੀਨੈਂਟ ਬਣ ਕੇ ਅਰਮਾਨਦੀਪ ਸਿੰਘ ਦੇ ਘਰ ਪਹੁੰਚਣ ਤੇ ਉਨ੍ਹਾਂ ਦੇ ਪਰਿਵਾਰ ਨੇ ਨਿੱਘਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਿਸਾਨ ਪਰਿਵਾਰ ਨਾਲ ਸਬੰਧਤ ਅਰਮਾਨਦੀਪ ਨੇ ਆਪਣੇ ਰਿਟਾਇਰਡ ਬ੍ਰਿਗੇਡੀਅਰ ਸਤਿੰਦਰਜੀਤ ਸਿੰਘ ਤੋਂ ਪ੍ਰੇਰਿਤ ਹੋ ਕੇ ਥਲ ਸੈਨਾ ਵੱਲ ਜਾਣ ਦਾ ਫੈਸਲਾ ਲਿਆ ਸੀ।
ਇਹ ਵੀ ਪੜ੍ਹੋ: ਫ਼ੌਜ ਦੀ ਸਿਖਲਾਈ ਦੌਰਾਨ ਹੋਏ ਧਮਾਕੇ ’ਚ ਗੰਭੀਰ ਜ਼ਖ਼ਮੀ ਜਵਾਨ ਜਗਰਾਜ ਸਿੰਘ ਹੋਇਆ ਸ਼ਹੀਦ
ਅਰਮਾਨ ਦੀਪ ਦੇ ਪਿਤਾ ਨੇ ਵੀ ਪੜ੍ਹਾਈ ਸਮੇਂ ਇਹੀ ਸੁਫ਼ਨਾ ਦੇਖਿਆ ਸੀ ਪਰ ਉਦੋਂ ਇਕ ਦਮ ਸਰੀਰਕ ਕਸ਼ਟ ਆਉਣ ਕਾਰਨ ਇਹ ਸੁਫ਼ਨਾ ਪੂਰਾ ਨਾ ਹੋ ਸਕਿਆ। ਅਰਮਾਨ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਅਤੇ ਉਹ ਚਾਹੁੰਦਾ ਨੌਜਵਾਨ ਦੇਸ਼ ਦੀ ਸੇਵਾ ਕਰਨ। ਪਿਤਾ ਚਾਹੁੰਦਾ ਅਰਮਾਨ ਹੋਰ ਵੱਡਾ ਰੈਂਕ ਹਾਸਲ ਕਰੇ। ਅਰਮਾਨਦੀਪ ਸਿੰਘ ਦੀ ਇਸ ਪ੍ਰਾਪਤੀ ’ਤੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਲੋਕ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ।
ਇਹ ਵੀ ਪੜ੍ਹੋ ਬਠਿੰਡਾ: ਬੱਚਿਆਂ ਦੀ ਹੋ ਗਈ ਮੌਤ, ਵੱਖ ਹੋਇਆ ਪਤੀ, ਹੁਣ ਮਰਦਾਂ ਵਾਲਾ ਲਿਬਾਸ ਪਾ ਕੇ ਚਲਾ ਰਹੀ ਹੈ ਆਟੋ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ