ਪਿੰਡ ਰੁਖਾਲਾ ਦੀ ਧੀ ਵਿਰਨਜੀਤ ਕੌਰ ਨੇ ਗੱਡੇ ਝੰਡੇ, ਦਿੱਲੀ ’ਚ ਬਣੀ ਜੱਜ
Tuesday, Dec 22, 2020 - 10:02 AM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ) : ਪਿੰਡ ਰੁਖਾਲਾ ਦੀ ਧੀ ਵਿਨਰਜੀਤ ਕੌਰ ਦਿੱਲੀ ਜੁਡੀਸ਼ੀਅਲ ਦੇ ਇਮਤਿਹਾਨ ਪਾਸ ਕਰ ਕੇ ਦਿੱਲੀ ਕੋਰਟ ਦੀ ਜੱਜ ਬਣ ਗਈ ਹੈ। ਜੁਡੀਸ਼ੀਅਲ ਸਰਵਿਸ ’ਚ ਵਿਰਨਜੀਤ ਕੌਰ ਨੇ 22ਵਾਂ ਰੈਂਕ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ : SGPC ਵਲੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਾ ਮੈਨੇਜਰ ਤੇ ਗ੍ਰੰਥੀ ਮੁਅੱਤਲ, ਜਾਣੋ ਕੀ ਹੈ ਮਾਮਲਾ
ਇਸ ਸਬੰਧੀ ਵਿਨਰਜੀਤ ਨੇ ਦੱਸਿਆ ਕਿ ਉਸ ਨੇ ਮੁੱਢਲੀ ਸਿੱਖਿਆ ਸ਼ਿਮਲਾ ਤੇ ਹਿਸਾਰ ’ਚੋਂ ਹਾਸਲ ਕੀਤੀ। 2008 ’ਚ ਡੀ.ਏ.ਵੀ. ਸਕੂਲ ਚੰਡੀਗੜ੍ਹ ’ਚੋਂ ਆਲ ਇੰਡੀਆ ਡੀਏਵੀ ਸਕੂਲ ’ਚੋਂ 12ਵÄ ਜਮਾਤ ’ਚ ਇਤਿਹਾਸ ਵਿਸ਼ੇ ’ਚੋਂ ਅੱਵਲ ਰਹੀ ਸੀ। ਉਸ ਨੇ ਉੱਚ ਸਿੱਖਿਆ ਦਿੱਲੀ ਯੂਨੀਵਰਸਿਟੀ ਤੋਂ ਹਾਸਲ ਕੀਤੀ। ਉਹ ਦਿਨ ’ਚ 14-15 ਘੰਟੇ ਪੜ੍ਹਾਈ ਕਰਦੀ ਸੀ। ਉਸ ਦਾ ਭਰਾ ਤੇ ਆਪਣੀ ਪਤਨੀ ਸਮੇਤ ਕੈਨੇਡਾ ਰਹਿੰਦਾ ਹੈ। ਵਿਨਰਜੀਤ ਮੁਤਾਬਕ ਮਾਪਿਆਂ ਤੋਂ ਇਲਾਵਾ ਭਰਜਾਈ ਸਤਬੀਰ ਕੌਰ ਦੀ ਮਦਦ ਸਦਕਾ ਉਹ ਇਸ ਮੁਕਾਮ ਤਕ ਪੁੱਜੀ ਹੈ। ਉਸ ਨੇ ਦੱਸਿਆ ਕਿ ਬਚਪਨ ਤੋਂ ਉਸ ਦਾ ਸੁਪਨਾ ਸੀ ਕਿ ਉਹ ਜੱਜ ਬਣੇ। ਵਿਰਨਜੀਤ ਨੇ ਕਿਹਾ ਕਿ ਹਰ ਕਿਸੇ ਨੂੰ ਨਿਆਂ ਮਿਲੇ ਇਹ ਉਸ ਦੀ ਹਮੇਸ਼ਾ ਕੋਸ਼ਿਸ਼ ਰਹੇਗੀ। ਵਿਰਨਜੀਤ ਦੀ ਇਸ ਕਾਮਯਾਬੀ ’ਤੇ ਪੂਰੇ ਪਰਿਵਾਰ ’ਚ ਵੀ ਖ਼ੁਸ਼ੀ ਦੀ ਲਹਿਰ ਹੈ।
ਇਹ ਵੀ ਪੜ੍ਹੋ : ਇਸ਼ਕ ’ਚ ਅੰਨ੍ਹੀ ਹੋਈ ਦੋ ਬੱਚਿਆਂ ਦੀ ਮਾਂ, 7 ਮਹੀਨੇ ਪਹਿਲਾਂ ਵਿਆਹੇ ਆਸ਼ਕ ਸਮੇਤ ਚੁੱਕਿਆ ਖ਼ੌਫ਼ਨਾਕ ਕਦਮ
ਨੋਟ— ਇਸ ਖ਼ਬਰ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ