ਪਿੰਡ ਧੂਲਕੋਟ ਤੋਂ ਕਿਸਾਨੀ ਸੰਘਰਸ਼ ਲਈ ਪਹੁੰਚੇਗਾ ਸਰੋਂ ਦਾ ਸਾਗ ਅਤੇ ਵੇਸਣ ਦੀਆਂ ਪਿੰਨੀਆਂ
Sunday, Jan 03, 2021 - 06:21 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ ਤੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਧੂਲਕੋਟ ਵਿਖੇ ਵੇਸਣ ਦੀਆਂ ਪਿੰਨੀਆਂ ਤੇ ਸਰੋਂ ਦਾ ਸਾਗ ਤਿਆਰ ਹੋ ਰਿਹਾ ਹੈ।ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ।ਕਿਸਾਨ ਇਕ ਮਹੀਨੇ ਤੋਂ ਵਧ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਕਰ ਰਹੇ ਹਨ। ਠੰਡ ’ਚ ਬੈਠੇ ਕਿਸਾਨਾਂ ਲਈ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਧੂਲਕੋਟ ਦੇ ਵਾਸੀਆਂ ਵਲੋਂ ਲੰਗਰ ਦਾ ਟਰੱਕ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪੰਡਿਤ ਬਾਲਮੁਕੁੰਦ ਸ਼ਰਮਾ ਦਾ ਜਨਮ ਦਿਨ ਮੌਕੇ ਦਿਹਾਂਤ
ਨਿਰੋਲ ਸੇਵਾ ਸੰਸਥਾ ਦੀ ਅਗਵਾਈ ’ਚ ਇਹ ਉਪਰਾਲਾ ਕੀਤਾ ਜਾ ਰਿਹਾ ਹੈ।ਇਸ ਦੌਰਾਨ ਸੰਗਤ ਵਲੋਂ ਵੇਸਣ ਦੀਆਂ ਪਿੰਨੀਆਂ ਅਤੇ ਸਰੋਂ ਦਾ ਸਾਗ ਤਿਆਰ ਕੀਤਾ ਜਾ ਰਿਹਾ। ਪੰਚਾਇਤ ਘਰ ’ਚ ਟੈਂਟ ਲਾ ਕੇ ਸਵੇਰ ਸ਼ਾਮ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਅਤੇ ਸੰਘਰਸ਼ ’ਚ ਜਿੱਤ ਦੀ ਅਰਦਾਸ ਕੀਤੀ ਜਾ ਰਹੀ।ਪਿੰਡ ਦੇ ਵੱਡੀ ਗਿਣਤੀ ’ਚ ਲੋਕ ਸੇਵਾ ਕਾਰਜ ਲਈ ਪਹੁੰਚ ਰਹੇ ਹਨ। ਟਰੱਕ ਰਾਹÄ ਰਸਦ ਦਿੱਲੀ ਬਾਰਡਰ ’ਤੇ ਭੇਜੀ ਜਾਵੇਗੀ। ਸੰਸਥਾ ਦੇ ਮੁੱਖ ਸੇਵਾਦਾਰ ਜਗਦੀਪ ਸਿੰਘ ਕਾਲਾ ਸੋਢੀ ਨੇ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਸਾਂਝੇ ਤੌਰ ’ਤੇ ਉੱਦਮ ਕੀਤਾ ਜਾ ਰਿਹਾ ਹੈ। 50 ਕੁਇੰਟਲ ਵੇਸਣ ਦੀਆਂ ਪਿੰਨੀਆਂ ਤਿਆਰ ਕੀਤੀਆਂ ਜਾ ਰਹੀਆਂ ਅਤੇ ਸਰੋਂ ਦਾ ਸਾਗ ਬਣਾਇਆ ਜਾ ਰਿਹਾ ਹੈ। ਇਹ ਰਸਦ ਟਰੱਕ ਰਾਹੀ ਦਿੱਲੀ ਵਿਖੇ ਪਹੁੰਚਾਈ ਜਾਵੇਗੀ।
ਇਹ ਵੀ ਪੜ੍ਹੋ: ਦਿੱਲੀ ਕਿਸਾਨ ਮੋਰਚੇ ਤੋਂ ਘਰ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ