ਡਰੱਗ ਮਨੀ, ਨਸ਼ੀਲੇ ਪਦਾਰਥ, ਸੋਨੀ-ਚਾਂਦੀ ਸਣੇ 2 ਔਰਤਾਂ ਕਾਬੂ

Thursday, Jul 04, 2019 - 04:13 PM (IST)

ਡਰੱਗ ਮਨੀ, ਨਸ਼ੀਲੇ ਪਦਾਰਥ, ਸੋਨੀ-ਚਾਂਦੀ ਸਣੇ 2 ਔਰਤਾਂ ਕਾਬੂ

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਕਬਰ ਵਾਲਾ ਦੀ ਪੁਲਸ ਨੇ ਨਸ਼ੇ ਦਾ ਧੰਦਾ ਕਰਨ ਵਾਲੀਆਂ 2 ਔਰਤਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਕਾਬੂ ਕੀਤੀਆਂ ਔਰਤਾਂ ਤੋਂ ਕਰੀਬ 1 ਲੱਖ 3 ਹਜ਼ਾਰ 900 ਦੀ ਡਰੱਗ ਮਨੀ, ਚੂਰਾ ਪੋਸਤ, ਨਸ਼ੀਲੀਆਂ ਗੋਲੀਆਂ, ਹੈਰੋਇਨ, 93 ਗ੍ਰਾਮ ਸੋਨਾ ਅਤੇ ਚਾਂਦੀ ਬਰਾਮਦ ਹੋਈ ਹੈ। 

PunjabKesari

ਮੁਕਤਸਰ 'ਚ ਨਸ਼ੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਹਲਕਾ ਲੰਮੀ ਦੇ ਪਿੰਡ ਮਿੱਡਾ 'ਚ ਇੰਸਪੈਕਟਰ ਦਰਬਾਰ ਸਿੰਘ ਦੀ ਅਗਵਾਈ 'ਚ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਸ ਪਿੰਡ ਦੇ ਬਹੁਤ ਸਾਰੇ ਲੋਕ ਨਸ਼ੇ ਦਾ ਧੰਦਾ ਕਰਦੇ ਹਨ। ਇਸ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਜਦੋਂ ਘਰਾਂ 'ਚ ਛਾਪੇਮਾਰੀ ਕੀਤੀ ਤਾਂ ਬਹੁਤ ਸਾਰੇ ਲੋਕ ਆਪਣਾ ਮਾਲ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਇਸ ਦੌਰਾਨ 2 ਔਰਤਾਂ ਨੂੰ ਇਕ ਲੱਖ ਤੋਂ ਵੱਧ ਦੀ ਨਕਦੀ, ਹੈਰੋਇਨ, ਸੋਨਾ, ਚਾਂਦੀ ਅਤੇ ਨਸ਼ੀਲੇ ਪਦਾਰਥਾਂ ਸਣੇ ਕਾਬੂ ਕਰ ਲਿਆ, ਜਿਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


author

rajwinder kaur

Content Editor

Related News