ਸ੍ਰੀ ਮੁਕਤਸਰ ਸਾਹਿਬ: ’ਚ ਕੋਰੋਨਾ ਨਾਲ 19 ਲੋਕਾਂ ਦੀ ਮੌਤ, 438 ਨਵੇਂ ਮਾਮਲੇ ਆਏ ਸਾਹਮਣੇ

Sunday, May 16, 2021 - 06:41 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਜ਼ਿਲ੍ਹੇ ਅੰਦਰ ਕੋਰੋਨਾ ਮਹਾਮਾਰੀ ਦਾ ਪ੍ਰਭਾਵ ਇਸ ਕਦਰ ਹਾਵੀ ਹੋ ਗਿਆ ਹੈ ਕਿ ਖ਼ੇਤਰ ਅੰਦਰ ਕੋਰੋਨਾ ਮੌਤ ਦਰ ਦਾ ਆਂਕੜਾ ਤੇਜ਼ੀ ਨਾਲ ਵੱਧਣ ਲੱਗਿਆ ਹੈ। ਆਏ ਦਿਨ ਦਰਜਨਾਂ ਦੇ ਹਿਸਾਬ ਨਾਲ ਮੌਤਾਂ ਦੀ ਪੁਸ਼ਟੀ ਹੋ ਰਹੀ ਹੈ, ਜਦੋਂਕਿ ਨਾਲੋਂ-ਨਾਲ ਪਾਜ਼ੇਟਿਵ ਮਾਮਲੇ ਵੀ ਹੁਣ ਸੈਂਕੜਿਆਂ ਦੀ ਗਿਣਤੀ ’ਚ ਸਾਹਮਣੇ ਆਉਣ ਲੱਗੇ ਹਨ। ਜ਼ਿਲ੍ਹੇ ਅੰਦਰ ਕੋਰੋਨਾ ਦੇ ਅਜਿਹੇ ਹਾਲਾਤਾਂ ਨੇ ਸਥਾਨਕ ਸਿਹਤ ਵਿਭਾਗ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਅੱਜ ਦੀ ਜੇਕਰ ਗੱਲ ਕਰੀਏ ਤਾਂ ਜ਼ਿਲ੍ਹੇ ਅੰਦਰ 19 ਮੌਤਾਂ ਸਣੇ 438 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਸਿਹਤ ਵਿਭਾਗ ਨੇ ਕੀਤੀ ਹੈ। ਵਿਭਾਗ ਦੀ ਰਿਪੋਰਟ ਅਨੁਸਾਰ ਅੱਜ 3395 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਮਿਲੀ ਹੈ, ਜਦੋਂਕਿ ਇਸ ਸਮੇਂ 6825 ਸੈਂਪਲ ਅਜੇ ਬਕਾਇਆ ਪਏ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 1926 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਇਸ ਤੋਂ ਇਲਾਵਾ ਅੱਜ 281 ਮਰੀਜ਼ਾਂ ਨੂੰ ਰਿਲੀਵ ਕੀਤਾ ਗਿਆ ਹੈ। ਦੱਸ ਦੇਈਏ ਕਿ ਜ਼ਿਲ੍ਹੇ ਅੰਦਰ ਹੁਣ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 13110 ਹੋ ਗਈ ਹੈ, ਜਿਸ ’ਚੋਂ ਹੁਣ ਤੱਕ ਕੁੱਲ 9288 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 3505 ਕੇਸ ਸਰਗਰਮ ਚੱਲ ਰਹੇ ਹਨ।  

ਇਹ ਵੀ ਪੜ੍ਹੋ:  ਦਰਦਨਾਕ: ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ ’ਚ ਦੋ ਵਿਅਕਤੀਆਂ ਦੀ ਮੌਤ ,ਤਸਵੀਰਾਂ ’ਚ ਦੇਖੋ ਭਿਆਨਕ ਮੰਜਰ

19 ਹੋਰ ਜ਼ਿੰਦਗੀਆਂ ਨਿਗਲ ਗਿਆ ਕੋਰੋਨਾ
ਅੱਜ ਗਿੱਦੜਬਾਹਾ ਤੋਂ 62 ਤੇ 50 ਸਾਲਾ ਦੋ ਔਰਤ, ਕੁਰਾਈਵਾਲਾ ਤੋਂ 65 ਸਾਲਾ ਔਰਤ, ਸ੍ਰੀ ਮੁਕਤਸਰ ਸਾਹਿਬ ਤੋਂ 53 ਤੇ 38 ਸਾਲਾ ਦੋ ਵਿਅਕਤੀ ਅਤੇ 80 ਸਾਲਾ ਔਰਤ, ਰੁਪਾਣਾ ਤੋਂ 41 ਸਾਲਾ ਔਰਤ ਤੇ 75 ਸਾਲਾ ਵਿਅਕਤੀ, ਲੱਖੇਵਾਲੀ ਤੋਂ 67 ਸਾਲਾ ਔਰਤ, ਅਬੁਲ ਖ਼ੁਰਾਣਾ ਤੋਂ 73 ਸਾਲਾ ਔਰਤ, ਚੜੇਵਾਨ ਤੋਂ 80 ਸਾਲਾ ਵਿਅਕਤੀ, ਕੋਟਭਾਈ ਤੋਂ 65 ਸਾਲਾ ਵਿਅਕਤੀ,  ਹੁਸਨਰ ਤੋਂ 41 ਸਾਲਾ ਵਿਅਕਤੀ, , ਥਾਂਦੇਵਾਲਾ ਤੋਂ 50 ਸਾਲਾ ਔਰਤ, ਮਲੋਟ ਤੋਂ 55 ਸਾਲਾ ਵਿਅਕਤੀ, ਔਲਖ ਤੋਂ 65 ਸਾਲਾ ਵਿਅਕਤੀ, ਖਿਉਵਾਲੀ ਤੋਂ 52 ਸਾਲਾ ਔਰਤ, ਦੂਹੇਵਾਲਾ ਤੋਂ 70 ਸਾਲਾ ਔਰਤ ਤੇ ਭੂੰਦੜ ਤੋਂ 75 ਸਾਲਾ ਵਿਅਕਤੀ ਦੀ ਅੱਜ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ ਹੁਣ ਤੱਕ ਕੁੱਲ 317 ਮੌਤਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ:  ‘ਕਿਸਾਨਾਂ ਦੀ ਸਹੂਲਤ ਲਈ ਡਿਜੀਲਾਕਰ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ’


Shyna

Content Editor

Related News