ਸ੍ਰੀ ਹਰਿਮੰਦਰ ਸਾਹਿਬ ਦਾ ਐਡੀਸ਼ਨਲ ਮੈਨੇਜਰ ਤੇ ਸੇਵਾਦਾਰ ਮੁਅੱਤਲ, ਜਾਣੋ ਕੀ ਰਿਹਾ ਕਾਰਨ

Sunday, Mar 14, 2021 - 05:07 PM (IST)

ਸ੍ਰੀ ਹਰਿਮੰਦਰ ਸਾਹਿਬ ਦਾ ਐਡੀਸ਼ਨਲ ਮੈਨੇਜਰ ਤੇ ਸੇਵਾਦਾਰ ਮੁਅੱਤਲ, ਜਾਣੋ ਕੀ ਰਿਹਾ ਕਾਰਨ

ਅੰਮ੍ਰਿਤਸਰ (ਦੀਪਕ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੈਨੇਜਰ, ਇਕ ਸੇਵਾਦਾਰ ਨੂੰ ਅਖੰਡ ਪਾਠਾਂ ਦੀ ਬੁਕਿੰਗ ’ਚ ਲਾਪ੍ਰਵਾਹੀ ਹੋਣ ਦੇ ਦੋਸ਼ ’ਚ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ। ਜਦਕਿ ਹਰਿਮੰਦਿਰ ਸਾਹਿਬ ਦੇ ਮੁੱਖ ਮੈਨੇਜਰ ਨੂੰ ਇਸ ਦੋਸ਼ਾਂ ਤਹਿਤ 50 ਹਜ਼ਾਰ ਰੁਪਏ ਜੁਰਮਾਨਾ ਵੀ ਕਰ ਦਿੱਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਉੱਚ ਸਿੱਖਿਆ ਪ੍ਰਾਪਤ ਸਟਾਫ਼ ਅਤੇ ਕਾਬਿਲ ਉੱਚ ਅਧਿਕਾਰੀਆਂ ਨੂੰ ਅਹੁਦੇ ਦੇਣ ਤੋਂ ਬਾਅਦ ਹੁਣ ਉਸ ਦੇ ਚੰਗੇ ਨਤੀਜੇ ਕਾਬਲ ਪ੍ਰਸ਼ਾਸਨ ਹੋਣ ਦੇ ਨਤੀਜੇ ਵਜੋਂ ਹੁਣ ਸਾਹਮਣੇ ਆਉਣ ਲੱਗੇ ਹਨ।

ਇਹ ਵੀ ਪੜ੍ਹੋ : ਹੁਸ਼ਿਆਰਪੁਰ: ਪਤੀ ਦਾ ਵਿਛੋੜਾ ਨਾ ਸਹਾਰ ਸਕੀ ਪਤਨੀ, ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ

ਪਿਛਲੇ ਦਿਨੀਂ ਇਕ ਸ਼ਰਧਾਲੂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਤੀ ਸ਼ਿਕਾਇਤ ਕਰਨ ਤੋਂ ਬਾਅਦ ਜੋ ਜਾਂਚ ਕੀਤੀ ਗਈ। ਉਸ ਰਿਪੋਰਟ ਬਾਰੇ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਅਖੰਡ ਪਾਠਾਂ ਦੀ ਬੁਕਿੰਗ ਦੌਰਾਨ ਵਸੂਲੀ ਰਾਸ਼ੀ ਦੀ ਰਸੀਦ ਤਾਂ ਕੱਟ ਦਿੱਤੀ ਗਈ ਸਨ ਪਰ ਉਸ ਨੂੰ ਰਿਕਾਰਡ ਰਜਿਸਟਰ ਵਿਚ ਦਰਜ ਨਹੀਂ ਕੀਤਾ ਗਿਆ ਸੀ। ਇਨ੍ਹਾਂ ਦੋਸ਼ਾਂ ਤਹਿਤ ਮੁੱਖ ਸਕੱਤਰ ਨੇ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਰਾਜਿੰਦਰ ਸਿੰਘ ਉਰਫ਼ ਰੂਬੀ ਅਤੇ ਉਨ੍ਹਾਂ ਦੇ ਇਕ ਸੇਵਾਦਾਰ ਨੂੰ ਮੁਅੱਤਲ ਕਰ ਦਿੱਤਾ। ਜਦਕਿ ਐਡੀਸ਼ਨਲ ਮੈਨੇਜਰ ਦਾ ਤਬਾਦਲਾ ਤਖ਼ਤ ਕੇਸਗਡ਼੍ਹ ਸਾਹਿਬ, ਆਨੰਦਪੁਰ ਸਾਹਿਬ ਕਰ ਦਿੱਤਾ।

ਇਹ ਵੀ ਪੜ੍ਹੋ : ਸ਼ਾਹਕੋਟ ਦੇ ਡੀ. ਐੱਸ. ਪੀ. ਵਰਿੰਦਰਪਾਲ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ

ਚੀਫ ਸਕੱਤਰ ਨੇ ਦੱਸਿਆ ਕਿ ਇਸ ਮਾਮਲੇ ’ਚ ਸ਼ਾਮਿਲ ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਮੁਖਤਾਰ ਸਿੰਘ ਨੂੰ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਚੀਫ ਸਕੱਤਰ ਐਡਵੋਕੇਟ ਧਾਮੀ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜੇਕਰ ਕੋਈ ਵੀ ਮੁਲਾਜਮ ਗਡ਼ਬਡ਼ੀ ਕਰਦੇ ਹੋਏ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਸੰਗਰੂਰ ਤੋਂ ਵੱਡੀ ਖ਼ਬਰ: ਕਿਸਾਨੀ ਧਰਨੇ ਦੌਰਾਨ ਕਿਸਾਨ ਨੇ ਨਿਗਲੀ ਜ਼ਹਿਰੀਲੀ ਚੀਜ਼

ਉੱਧਰ ਆਪਣਾ ਪੱਖ ਰੱਖਦੇ ਹੋਏ ਦੋਸ਼ੀ ਐਡੀਸ਼ਨਲ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਇਸ ਮਾਮਲੇ ’ਚ ਉਹ ਨਿਰਦੋਸ਼ ਹਨ। ਜਦਕਿ ਮੈਨੂੰ ਬਲੀ ਦਾ ਬਕਰਾ ਬਣਾਇਆ ਗਿਆ ਹੈ। ਸ਼ਿਕਾਇਤਕਰਤਾ ਵੱਲੋਂ ਕੀਤੀ ਗਈ ਜਾਂਚ ਫਿਰ ਤੋਂ ਹੋਵੇ, ਕਿਉਂਕਿ ਮੈਂ ਕੋਈ ਵੀ ਗਲਤ ਕੰਮ ਨਹੀਂ ਕੀਤਾ ਹੈ। ਮੈਂ ਜਾਂਚ ’ਚ ਪੂਰਾ ਸਹਿਯੋਗ ਦੇਣ ਨੂੰ ਤਿਆਰ ਹਾਂ।

ਇਹ ਵੀ ਪੜ੍ਹੋ : ਬੱਚਿਆਂ ਲਈ ਇਸ ਮਹਿਲਾ ਨੇ ਬਦਲਿਆ ਸ਼ਹਿਰ, ਹੁਣ ਹੁਨਰ ਨਾਲ ਬਣਾ ਰਹੀ ਹੈ ਆਪਣੀ ਵੱਖਰੀ ਪਛਾਣ


author

shivani attri

Content Editor

Related News