'ਹਰਿ ਕੀ ਪਉੜੀ ਵਿਖੇ ਸੰਗਤਾਂ ਨੇ 'ਕੋਰੋਨਾ' 'ਤੇ ਫਤਿਹ ਲਈ ਕੀਤੀ ਅਰਦਾਸ'

05/23/2020 3:25:06 PM

ਅੰਮ੍ਰਿਤਸਰ (ਅਨਜਾਣ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ 'ਹਰਿ ਕੀ ਪਉੜੀ' ਵਿਖੇ 'ਕੋਰੋਨਾ' ਫਤਿਹ ਲਈ ਕੀਰਤਨ ਉਪਰੰਤ ਸੰਗਤਾਂ ਵੱਲੋਂ ਸਮੁੱਚੇ ਵਿਸ਼ਵ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਹੁਕਮਨਾਮੇ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵੀ ਵਰਤਾਈ ਗਈ। ਇਸ ਅਸਥਾਨ ਉੱਪਰ ਪਾਵਨ ਸ੍ਰੀ ਗੁਰੂ ਗ੍ਰ੍ਰੰਥ ਸਾਹਿਬ ਜੀ ਦੇ ਵੱਡੇ ਆਕਾਰ ਦੇ ਸਰੂਪ ਦਾ ਪ੍ਰਕਾਸ਼ ਹੁੰਦਾ ਹੈ ਅਤੇ ਇਹ ਸਰੂਪ ਦਰਸ਼ਨੀ ਸਰੂਪ ਕਹਿਲਾਉਂਦਾ ਹੈ, ਜਿੱਥੇ ਹਰ ਸਮੇਂ ਸ੍ਰੀ ਅਖੰਡਪਾਠ ਸਾਹਿਬ ਨਿਰੰਤਰ ਚੱਲਦੇ ਰਹਿੰਦੇ ਹਨ ਅਤੇ ਦੂਰ-ਦੁਰਾਡੇ ਤੋਂ ਸੰਗਤਾਂ ਇਸ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ।

PunjabKesari

ਇਹ ਵੀ ਪੜ੍ਹੋ  ► ਪਿੰਡ ਪਠਲਾਵਾ ਦੇ ਕੋਰੋਨਾ ਮੁਕਤ ਹੋਣ 'ਤੇ ਸੰਗਤਾਂ ਵੱਲੋਂ ਸ਼ੁਕਰਾਨੇ ਵਜੋਂ ਲੰਗਰ ਲਈ ਰਸਦਾਂ ਭੇਟ

ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਨੇ ਦਰਸ਼ਨ ਦੀਦਾਰੇ ਕੀਤੇ
ਲੰਮਾ ਸਮਾਂ ਲਾਕ ਡਾਊਨ ਚੱਲਣ ਉਪਰੰਤ ਜਿੱਥੇ ਬਾਜ਼ਾਰਾਂ 'ਚ ਭੀੜ ਭੜੱਕਾ ਵਧ ਗਿਆ ਹੈ, ਉੱਥੇ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੀ ਚਹਿਲ-ਪਹਿਲ ਵੀ ਨਜ਼ਰ ਆਈ। ਕਾਫੀ ਦਿਨਾਂ ਬਾਅਦ ਸੰਗਤਾਂ ਨੇ ਕਤਾਰ 'ਚ ਲੱਗ ਕੇ ਤੇ ਨਿਰਧਾਰਤ ਦੂਰੀ ਦੀ ਪਾਲਣਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ। ਸ੍ਰੀ ਹਰਿਮੰਦਰ ਸਾਹਿਬ ਦੀ ਰੋਜ਼ਾਨਾ ਚੱਲਣ ਵਾਲੀ ਮਰਯਾਦਾ ਅਨੁਸਾਰ ਸਾਰਾ ਦਿਨ ਇਲਾਹੀ ਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਲੱਗੀਆਂ ਰਹੀਆਂ। ਜਿੱਥੇ ਤਿੰਨ ਪਹਿਰੇ ਦੀਆਂ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਇਸ਼ਨਾਨ ਦੀ ਸੇਵਾ ਕੀਤੀ, ਉੱਥੇ ਹੀ ਬਾਹਰੀ ਸੰਗਤਾਂ ਨੇ ਵੀ ਪਰਿਕਰਮਾ ਦੀ ਧੁਆਈ, ਠੰਢੇ ਜਲ ਦੀ ਛਬੀਲ, ਜੋੜੇ ਘਰ, ਲੰਗਰ ਅਤੇ ਅੰਮ੍ਰਿਤ ਸਰੋਵਰ ਦੀ ਸਫ਼ਾਈ ਦੀ ਸੇਵਾ ਕੀਤੀ।

PunjabKesari

ਪੁਲਸ ਨਾਕਿਆਂ 'ਤੇ ਕਤਾਰ 'ਚ ਲੱਗ ਕੇ ਸੰਗਤਾਂ ਦਰਸ਼ਨਾ ਲਈ ਗਈਆਂ
ਪੁਲਸ ਨਾਕਿਆਂ 'ਤੇ ਜਿੱਥੇ ਰੋਜ਼ਾਨਾ ਸੰਗਤਾਂ ਨੂੰ ਦਰਸ਼ਨ ਦੀਦਾਰੇ ਕਰਨ ਲਈ ਰੋਕਿਆ ਜਾਂਦਾ ਸੀ ਅੱਜ ਸੰਗਤਾਂ ਲਾਈਨਾ ਵਿੱਚ ਲੱਗ ਕੇ ਤੇ ਫਾਸਲਾ ਰੱਖਦੇ ਹੋਏ ਆਪਣੀ ਵਾਰੀ ਸਿਰ ਦਰਸ਼ਨ ਦੀਦਾਰੇ ਕਰਨ ਲਈ ਅੰਦਰ ਗਈਆਂ। ਸ੍ਰੀ ਹਰਿਮੰਦਰ ਸਾਹਿਬ ਅੰਦਰ ਸੇਵਾਵਾਂ 'ਤੇ ਤਾਇਨਾਤ ਸੇਵਾਦਾਰਾਂ ਵੱਲੋਂ ਦਰਸ਼ਨ ਕਰਨ ਉਪਰੰਤ ਸੰਗਤਾਂ ਨੂੰ ਤੁਰੰਤ ਬਾਹਰ ਭੇਜ ਦਿੱਤਾ ਜਾਂਦਾ ਰਿਹਾ ਤਾਂ ਜੋ ਬਾਕੀ ਸੰਗਤਾਂ ਵੀ ਵਾਰੀ ਸਿਰ ਦਰਸ਼ਨ ਦੀਦਾਰੇ ਕਰ ਸਕਣ। ਇਹਤਿਆਦ ਰੱਖਦੇ ਹੋਏ ਭੀੜ ਭੜੱਕੇ ਤੋਂ ਵੀ ਬਚਿਆ ਜਾ ਸਕੇ।

PunjabKesari

ਇਹ ਵੀ ਪੜ੍ਹੋ ► 'ਮੋਹਾਲੀ ਏਅਰਪੋਰਟ' ਪੁੱਜਦੇ ਹੀ ਮੁਸਾਫਰਾਂ ਦੀ ਹੋਈ ਸਕਰੀਨਿੰਗ, ਹੋਟਲ 'ਚ ਕੀਤੇ ਕੁਆਰੰਟਾਈਨ   


Anuradha

Content Editor

Related News