ਸ੍ਰੀ ਹਰਿਮੰਦਰ ਸਾਹਿਬ ''ਚ ਪਰਸ ਚੋਰੀ ਕਰਨ ਵਾਲੀ ਔਰਤ ਗ੍ਰਿਫ਼ਤਾਰ
Sunday, Jun 30, 2019 - 05:20 PM (IST)

ਅੰਮ੍ਰਿਤਸਰ (ਅਨਜਾਣ) : ਥਾਣਾ ਗਲਿਆਰਾ ਦੀ ਪੁਲਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰੋਂ ਪਰਸ ਚੋਰੀ ਕਰਨ ਵਾਲੀ ਔਰਤ ਨੂੰ ਕਾਬੂ ਕੀਤਾ ਹੈ। ਪੁਲਸ ਨੇ ਔਰਤ ਦੇ ਕਬਜ਼ੇ 'ਚੋਂ ਚੋਰੀ ਹੋਇਆ ਪਰਸ ਬਰਾਮਦ ਕਰਕੇ ਅੰਡਰ ਸੈਕਸ਼ਨ 379/411 ਆਈ. ਪੀ. ਸੀ. ਪੀ. ਐੱਸ. ਤਹਿਤ ਥਾਣਾ ਈ-ਡਵੀਜ਼ਨ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਗਲਿਆਰਾ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਔਰਤ ਦੀ ਉਮਰ 60 ਸਾਲ ਹੈ ਤੇ ਇਸ 'ਤੇ ਪਹਿਲਾਂ ਵੀ ਦੋ ਮੁਕੱਦਮੇ ਥਾਣਾ ਕੋਤਵਾਲੀ ਵਿਚ ਦਰਜ ਹਨ ਅਤੇ ਇਹ ਜ਼ਮਾਨਤ 'ਤੇ ਹੈ।
ਉਨ੍ਹਾਂ ਦੱਸਿਆ ਕਿ 28 ਜੂਨ ਨੂੰ ਇਹ ਔਰਤ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਏ ਸ਼ਰਧਾਲੂ ਵਰਿੰਦਰ ਕੁਮਾਰ ਵਾਸੀ ਨਰਾਇਣ ਗੜ੍ਹ ਛੇਹਰਟਾ ਦਾ ਪਰਸ ਚੋਰੀ ਕਰਕੇ ਖਿਸਕ ਗਈ ਸੀ। ਜਿਸ ਦੀ ਸ਼ਿਕਾਇਤ 'ਤੇ ਇਸ ਔਰਤ ਦੀ ਭਾਲ ਗਲਿਆਰਾ ਪੁਲਸ ਵੱਲੋਂ ਜਾਰੀ ਸੀ। ਇਸ ਨੂੰ ਗਲਿਆਰਾ ਪੁਲਸ ਦੇ ਏ. ਐੱਸ. ਆਈ. ਬਲਜੀਤ ਸਿੰਘ, ਹੈੱਡ ਕਾਂਸਟੇਬਲ ਸੰਦੀਪ ਸਿੰਘ ਅਤੇ ਲੇਡੀ ਕਾਂਸਟੇਬਲ ਮਲਕੀਅਤ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੈਕ ਸਾਈਡ ਵਾਲੇ ਪਾਰਕ ਵਿਚ ਬੈਠੀ ਨੂੰ ਕਾਬੂ ਕੀਤਾ ਹੈ।