ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਬੱਚੀ ਦੀ ਲਾਸ਼ ਮਿਲਣ ਦੇ ਮਾਮਲੇ ’ਚ ਨਵਾਂ ਮੋੜ, ਸ਼ੱਕੀ ਔਰਤ ਗ੍ਰਿਫ਼ਤਾਰ

Friday, Aug 12, 2022 - 06:41 PM (IST)

ਅੰਮ੍ਰਿਤਸਰ/ਰਾਜਪੁਰਾ (ਸੰਜੀਵ) : ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਬੱਚੀ ਦੀ ਲਾਸ਼ ਛੱਡ ਕੇ ਫਰਾਰ ਹੋਣ ਵਾਲੀ ਜਨਾਨੀ ਨੂੰ ਰਾਜਪੁਰਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਔਰਤ ਰਾਜਪੁਰਾ ਪੁਲਸ ਥਾਣੇ ਵਿਚ ਇਹ ਰਿਪੋਰਟ ਲਿਖਵਾਉਣ ਗਈ ਸੀ ਕਿ ਉਹ ਆਪਣੀ ਬੱਚੀ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਗਈ ਸੀ, ਜਿੱਥੇ ਉਸ ਦੀ ਬੱਚੀ ਗੁੰਮ ਹੋ ਗਈ। ਇਸ ਦੌਰਾਨ ਪੁਲਸ ਕੋਲ ਪਹਿਲਾਂ ਹੀ ਉਕਤ ਔਰਤ ਦੀਆਂ ਤਸਵੀਰਾਂ ਪਹੁੰਚ ਚੁੱਕੀਆਂ ਸਨ, ਜਿਸ ਨੂੰ ਤੁਰੰਤ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਇਸ ਦੀ ਸੂਚਨਾ ਅੰਮ੍ਰਿਤਸਰ ਪੁਲਸ ਨੂੰ ਦਿੱਤੀ ਗਈ। 

ਇਹ ਵੀ ਪੜ੍ਹੋ : ਸਪੀਕਰ ਕੁਲਤਾਰ ਸੰਧਵਾਂ ਦੇ ਸੁਰੱਖਿਆ ਮੁਲਾਜ਼ਮਾਂ ਨੇ ਸ਼ਰੇਆਮ ਕੀਤੀ ਟਰੱਕ ਚਾਲਕ ਦੀ ਕੁੱਟਮਾਰ, ਮੰਗੀ ਮੁਆਫ਼ੀ

ਮਿਲੀ ਜਾਣਕਾਰੀ ਮੁਤਾਬਕ ਉਕਤ ਔਰਤ ਦਾ ਨਾਂ ਮਨਿੰਦਰ ਕੌਰ ਦੱਸਿਆ ਜਾ ਰਿਹਾ ਹੈ ਜੋ ਕਿ ਯਮੁਨਾਨਗਰ ਹਰਿਆਣਾ ਦੀ ਰਹਿਣ ਵਾਲੀ ਹੈ। ਉਧਰ ਅੰਮ੍ਰਿਤਸਰ ਪੁਲਸ ਵੀ ਉਕਤ ਔਰਤ ਨੂੰ ਗ੍ਰਿਫ਼ਤਾਰ ਕਰਨ ਲਈ ਰਾਜਪੁਰਾ ਲਈ ਤੁਰੰਤ ਰਵਾਨਾ ਹੋ ਗਈ। ਪੁਲਸ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਬੱਚੀ ਨੂੰ ਕਤਲ ਕੀਤਾ ਗਿਆ ਹੈ। ਫਿਲਹਾਲ ਜਾਂਚ ਤੋਂ ਬਾਅਦ ਹੀ ਸਾਰੇ ਮਾਮਲੇ ਦਾ ਖ਼ੁਲਾਸਾ ਹੋ ਸਕੇਗਾ। 

ਇਹ ਵੀ ਪੜ੍ਹੋ : ਖੁਸ਼ੀਆਂ ’ਚ ਪਏ ਮੌਤ ਦੇ ਵੈਣ, ਭਰਾ ਨੂੰ ਰੱਖੜੀ ਬੰਨ੍ਹ ਕੇ ਆ ਰਹੀ ਭੈਣ ਤੇ ਪਤੀ ਦੀ ਹਾਦਸੇ ’ਚ ਮੌਤ

ਕੀ ਹੈ ਮਾਮਲਾ

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਸ਼੍ਰੋਮਣੀ ਕਮੇਟੀ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਉਥੇ ਹੀ ਮੌਕੇ ’ਤੇ ਪਹੁੰਚੀ ਥਾਣਾ ਕੋਤਵਾਲੀ ਤੇ ਗਲਿਆਰਾ ਪੁਲਸ ਨੇ 72 ਘੰਟਿਆਂ ਲਈ ਲਾਸ਼ ਨੂੰ ਪਛਾਣ ਲਈ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵਿਚ ਇਕ ਸ਼ੱਕੀ ਜਨਾਨੀ ਬੱਚੀ ਨੂੰ ਆਪਣੀ ਗੋਦੀ ਵਿਚ ਚੁੱਕੀ ਆਉਂਦੀ ਦਿਖਾਈ ਦੇ ਰਹੀ ਹੈ। ਉਥੇ ਹੀ ਉਕਤ ਜਨਾਨੀ ਬੱਚੀ ਨੂੰ ਛੱਡਣ ਤੋਂ ਬਾਅਦ ਆਪਣਾ ਮੂੰਹ ਢਕੀ ਹੋਈ ਇਕ ਕਾਲੇ ਰੰਗ ਦੇ ਸੂਟਕੇਸ ਅਤੇ ਚਿੱਟੇ ਰੰਗ ਦਾ ਬੈਗ ਹੱਥਾਂ ਵਿਚ ਲੈ ਕੇ ਘੁੰਮਦੀ ਨਜ਼ਰ ਆ ਰਹੀ ਹੈ। ਇਸ ਫੁਟੇਜ ਦੇ ਆਧਾਰ ’ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਮਿਲੀ ਬੱਚੀ ਦੀ ਲਾਸ਼, CCTV ’ਚ ਨਜ਼ਰ ਆਈ ਸ਼ੱਕੀ ਜਨਾਨੀ ਨੇ ਉਡਾਏ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News