ਆਪਰੇਸ਼ਨ ਬਲੂ ਸਟਾਰ ''ਚ ਯੂ. ਕੇ. ਦੇ ਰੋਲ ''ਤੇ ਬੋਲੇ ਬਾਦਲ

07/30/2017 1:09:04 PM

ਲੰਬੀ : ਯੂ. ਕੇ. ਦੇ ਐੱਮ. ਪੀ. ਵਲੋਂ 1984 ਦੇ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ 'ਚ ਬਰਤਾਨੀਆ ਸਰਕਾਰ ਦੇ ਰੋਲ ਦੀ ਜਾਂਚ ਦੀ ਮੰਗ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪ੍ਰਤੀਕਰਮ ਆਇਆ ਹੈ। ਬਾਦਲ ਨੇ ਕਿਹਾ ਹੈ ਕਿ ਜਾਂਚ ਕਰਨ ਵਿਚ ਕੋਈ ਹਰਜ਼ ਨਹੀਂ ਹੈ ਪਰ ਅਸਲੀਅਤ ਜੱਗ-ਜ਼ਾਹਰ ਹੈ। ਸਭ ਜਾਣਦੇ ਹਨ ਕਿ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਇਕ ਸਾਜ਼ਿਸ਼ ਦੇ ਤਹਿਤ ਇਹ ਹਮਲਾ ਕਰਵਾਇਆ ਸੀ। ਬਾਦਲ ਆਪਣੇ ਹਲਕੇ ਲੰਬੀ ਵਿਖੇ ਦੂਜੇ ਦਿਨ ਦੇ ਦੌਰੇ 'ਤੇ ਸਨ।
ਇਸ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਵੀ ਇਸ ਮਾਮਲੇ ਵਿਚ ਰਾਹੁਲ ਗਾਂਧੀ ਤੋਂ ਸਪੱਸ਼ਟੀਕਰਨ ਮੰਗ ਚੁੱਕੇ ਹਨਨ। ਦੱਸ ਦਈਏ ਕਿ ਯੂ. ਕੇ. ਸਿੱਖ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਕਾਂਗਰਸ ਵਲੋਂ 1984 'ਚ ਆਪਰੇਸ਼ਨ ਬਲੂ ਸਟਾਰ ਲਈ ਬਰਤਾਨੀਆ ਸਰਕਾਰ ਦੀ ਮਦਦ ਲਏ ਜਾਣ ਬਾਰੇ ਖੁਲਾਸੇ ਕੀਤੇ ਸਨ, ਜਿਸ ਤੋਂ ਬਾਅਦ ਇਸ ਮੁੱਦੇ 'ਤੇ ਸਿਆਸਤ ਭਖਣੀ ਸ਼ੁਰੂ ਹੋ ਗਈ ਹੈ।


Related News