ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ
Sunday, Dec 03, 2017 - 04:56 PM (IST)
ਬੁਢਲਾਡਾ (ਬਾਂਸਲ) - 9ਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਿੰਡ ਚੱਕ ਭਾਈਕੇ ਵਿਖੇ ਮੁੱਖ ਸੇਵਾਦਾਰ ਸਵਰਨ ਸਿੰਘ ਦੀ ਅਗਵਾਈ ’ਚ ਹਲਕੇ ਦੇ 12 ਪਿੰਡਾਂ ’ਚ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ’ਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਵੱਖ-ਵੱਖ ਪਿੰਡਾਂ ’ਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਸ਼ਹਿਰ ’ਚ ਪੁੱਜਣ ਤੇ ਜਿੱਥੇ ਸ਼ਹਿਰ ਵਾਸੀਆਂ ਵੱਲੋਂ ਸ਼ਾਨਦਾਰ ਸੁਵਾਗਤ ਕੀਤਾ ਗਿਆ ਉੱਥੇ ਸਥਾਨਕ ਸਿਟੀ ਪੁਲਸ ਵੱਲੋਂ ਨਗਰ ਕੀਤਰਨ ਨੂੰ ਪੁਲਸ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ| ਇਸ ਮੋਕੇ ਤੇ ਐੱਸ. ਐੱਚ. ਓ ਬਲਵਿੰਦਰ ਸਿੰਘ ਰੋਮਾਣਾ ਵੱਲੋਂ ਨਗਰ ਕੀਰਤਨ ਦਾ ਸੁਵਾਗਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਰੁਮਾਲੇ ਭੇਂਟ ਕੀਤੇ ਗਏ। ਉੱਥੇ ਹੀ ਪੰਜ ਪਿਆਰਿਆਂ ਨੂੰ ਸਿਰੋਪੇ ਭੇਂਟ ਕੀਤੇ ਅਤੇ ਬਿਸਕੁਟਾ ਦਾ ਲੰਗਰ ਲਗਾਇਆ ਗਿਆ। ਇਸ ਮੋਕੇ ਜਗਜੀਤ ਸਿੰਘ ਰਾਗੀ ਜੱਥਾ ਚੀਮਾ ਸਾਹਿਬ ਆਦਿ ਨੇ ਸੰਗਤਾਂ ਨੂੰ ਕੀਰਤਨ ਸਰਵਣ ਕਰਕੇ ਨਿਹਾਲ ਕੀਤਾ। ਇਸ ਮੌਕੇ ਮੁੱਖ ਸੇਵਾਦਾਰ ਦੇ ਨਾਲ ਸੁਰਜੀਤ ਸਿੰਘ, ਕਰਮਜੀਤ ਸਿੰਘ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ , ਪੰਚ, ਧਾਰਮਿਕ ਆਗੂ, ਸਹਾਇਕ ਥਾਣੇਦਾਰ , ਸਹਾਇਕ ਥਾਣੇਦਾਰ ਗੁਰਦੇਵ ਸਿੰਘ, ਵਕੀਲ ਚੰਦ, ਦਲਜੀਤ ਸਿੰਘ, ਡਾ. ਕੁਨਾਲ ਵਰਮਾ, ਨੰਨੂ ਵਰਮਾ, ਕੌਸਲਰ ਵਿਵੇਕ ਜਲਾਨ, ਕੋਸਲਰ ਸੁਖਵਿੰਦਰ ਕੋਰ, ਕਰਮਜੀਤ ਸਿੰਘ ਮਾਘੀ, ਬਲਾਕ ਕਾਂਗਰਸ ਪ੍ਰਧਾਨ ਤੀਰਕ ਸਿੰਘ ਸਵੀਟੀ, ਜਿਲ੍ਹਾ ਜਰਨਲ ਸਕੱਤਰ ਰਾਕ੍ਹੇ ਕੁਮਾਰ ਦੀਪਾ, ਬਿੱਟੂ ਚੋਧਰੀ ਆਦਿ ਹਾਜ਼ਰ ਸਨ।
