ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਮੌਕੇ ਜਲੰਧਰ ''ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

Wednesday, Feb 12, 2025 - 11:47 AM (IST)

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਮੌਕੇ ਜਲੰਧਰ ''ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

ਜਲੰਧਰ (ਪੁਨੀਤ, ਸੋਨੂੰ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 648ਵੇਂ ਪ੍ਰਗਟ ਦਿਵਸ ਮੌਕੇ ਮਹਾਨਗਰ ਵਿਚ ਮੰਗਲਵਾਰ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਸ਼ਰਧਾਲੂਆਂ ਦੀ ਅਟੁੱਟ ਸ਼ਰਧਾ ਅਤੇ ਭਗਤੀ ਵਿਖਾਈ ਦਿੱਤੀ। ਇਸ ਵਿਸ਼ੇਸ਼ ਆਯੋਜਨ ਲਈ ਪੂਰੇ ਸ਼ਹਿਰ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ। ਅਣਗਿਣਤ ਝਾਕੀਆਂ ਨਾਲ ਸ਼ਰਧਾਲੂਆਂ ਨੇ ਬਹੁਤ ਖ਼ੁਸ਼ੀ ਅਤੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਵਿਚ ਹਿੱਸਾ ਲਿਆ।

ਇਹ ਵੀ ਪੜ੍ਹੋ : ਦਿੱਲੀ 'ਚ ਹਾਰ ਦਾ ਕਾਂਗਰਸ ਨੂੰ ਪਹਿਲਾਂ ਹੀ ਸੀ ਅੰਦਾਜ਼ਾ, 'ਆਪ’ ਦੇ ਸੱਤਾ ਤੋਂ ਬਾਹਰ ਹੋਣ ਦੀ ਕਰ ਰਹੀ ਸੀ ਉਡੀਕ

PunjabKesari

ਬੂਟਾ ਮੰਡੀ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ਦੀ ਅਗਵਾਈ ਵਿਚ ਕੱਢੀ ਗਈ ਇਸ ਸ਼ੋਭਾ ਯਾਤਰਾ ਵਿਚ ਅਣਗਿਣਤ ਸ਼ਰਧਾਲੂਆਂ ਨੇ ਹਿੱਸਾ ਲੈ ਕੇ ਆਪਣੀ ਸ਼ਰਧਾ ਪ੍ਰਗਟ ਕੀਤੀ। ਸ਼ੋਭਾ ਯਾਤਰਾ ਦਾ ਸਵਾਗਤ ਸ਼ਹਿਰ ਭਰ ਵਿਚ ਲਾਏ ਗਏ ਸ਼ਾਨਦਾਰ ਸਵਾਗਤੀ ਗੇਟਾਂ ਅਤੇ ਸਟੇਜਾਂ ਨਾਲ ਕੀਤਾ ਗਿਆ। ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਪਾਲਕੀ ਸਾਹਿਬ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਦੌਰਾਨ ਢੋਲ-ਨਗਾਰਿਆਂ ਦੀ ਗੂੰਜ ਅਤੇ ਭਗਤੀ ਸੰਗੀਤ ਦੀਆਂ ਧੁਨੀ ਤਰੰਗਾਂ ਨੇ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ।

PunjabKesari

ਸ਼ੋਭਾ ਯਾਤਰਾ ਵਿਚ ਵਿਸ਼ੇਸ਼ ਤੌਰ ’ਤੇ ਸ਼੍ਰੀ ਵਿਜੇ ਚੋਪੜਾ ਸ਼ਾਮਲ ਹੋਏ ਅਤੇ ਉਨ੍ਹਾਂ ਗੁਰੂ ਚਰਨਾਂ ਵਿਚ ਸੀਸ ਨਿਵਾਇਆ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸਤਪਾਲ ਮੱਲ, ਪ੍ਰਧਾਨ ਹਰਦਿਆਲ ਬੰਗੜ, ਸਕੱਤਰ ਵਿਨੋਦ ਕੌਲ, ਕੈਸ਼ੀਅਰ ਗੌਰਵ ਮਹੇ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਾਜਿੰਦਰ ਪ੍ਰਸਾਦ ਮਹੇ ਨੇ ਸ਼੍ਰੀ ਵਿਜੇ ਚੋਪੜਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

PunjabKesari

ਇਹ ਵੀ ਪੜ੍ਹੋ : ਕੁੜੀ ਪਿੱਛੇ ਰੁਲਿਆ ਮਾਪਿਆਂ ਦਾ ਜਵਾਨ ਪੁੱਤ, ਮੰਮੀ I Am Sorry...ਲਿਖ ਕੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਸ਼ਹਿਰ ਦੇ ਵੱਖ-ਵੱਖ ਮੰਦਰਾਂ, ਟਰੱਸਟਾਂ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸ਼ੋਭਾ ਯਾਤਰਾ ਵਿਚ ਆਕਰਸ਼ਕ ਝਾਕੀਆਂ ਦੀ ਪੇਸ਼ਕਾਰੀ ਦਿੱਤੀ ਗਈ, ਜਿਨ੍ਹਾਂ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਅਤੇ ਉਪਦੇਸ਼ਾਂ ਨੂੰ ਦਰਸਾਇਆ ਗਿਆ ਸੀ। ਸ਼ੋਭਾ ਯਾਤਰਾ ਵਿਚ ਸਿਆਸੀ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਤੋਂ ਇਲਾਵਾ ਵੱਖ-ਵੱਖ ਧਾਰਮਿਕ ਜਥੇਬੰਦੀਆਂ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲਿਆ। ਅਣਗਿਣਤ ਝਾਕੀਆਂ ਦਾ ਆਕਰਸ਼ਣ ਖ਼ਾਸ ਰਿਹਾ। ਬੂਟਾ ਮੰਡੀ ਤੋਂ ਸ਼ੁਰੂ ਹੋਈ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਪ੍ਰਮੁੱਖ ਮਾਰਗਾਂ ਤੋਂ ਲੰਘੀ। ਇਸ ਮੌਕੇ ਵੱਖ-ਵੱਖ ਥਾਵਾਂ ’ਤੇ ਸਵਾਗਤੀ ਗੇਟ ਲਾਏ ਗਏ ਸਨ ਅਤੇ ਮੰਚਾਂ ’ਤੇ ਮੋਹਤਬਰ ਵਿਅਕਤੀਆਂ ਨੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਪੂਰੇ ਮਾਰਗ ’ਤੇ ਗੁਰੂ ਰਵਿਦਾਸ ਮਹਾਰਾਜ ਦੇ ਜੈਕਾਰੇ ਗੂੰਜਦੇ ਰਹੇ ਅਤੇ ਸ਼ਰਧਾਲੂ ਭਗਤੀ ਵਿਚ ਲੀਨ ਨਜ਼ਰ ਆਏ।

PunjabKesari

ਇਸ ਵਿਸ਼ਾਲ ਆਯੋਜਨ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਸ ਅਧਿਕਾਰੀ ਵੀ ਹਾਜ਼ਰ ਰਹੇ। ਇਨ੍ਹਾਂ ਵਿਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਮੇਅਰ ਵਨੀਤ ਧੀਰ, ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਡੀ. ਸੀ. ਡਾ. ਹਿਮਾਂਸ਼ੂ ਅਗਰਵਾਲ, ਏ. ਡੀ. ਸੀ. ਜਸਬੀਰ ਸਿੰਘ, ਰਾਜਵਿੰਦਰ ਕੌਰ ਥਿਆੜਾ, ਗੁਰਚਰਨ ਸਿੰਘ ਚੰਨੀ, ਪਵਨ ਟੀਨੂੰ, ਕਰਮਜੀਤ ਚੌਧਰੀ, ਵਿਕਰਮ ਚੌਧਰੀ, ਸੁਦੇਸ਼ ਵਿਜ, ਇਕਬਾਲ ਸਿੰਘ ਅਰਨੇਜਾ, ਅਯੂਬ ਦੁੱਗਲ, ਦੀਪਕ ਬਾਲੀ, ਪਰਮਜੀਤ ਸਿੰਘ ਰਾਏਪੁਰ, ਓਂਕਾਰ, ਰਿਤੇਸ਼ ਕੌਲ, ਰੋਹਿਤ ਕੁਮਾਰ ਅਤੇ ਅਖਿਲ ਸਮੇਤ ਟਰੱਸਟ ਦੇ ਕਈ ਅਹੁਦੇਦਾਰ ਸ਼ਾਮਲ ਹੋਏ।

PunjabKesari

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ, ਪਵੇਗੀ ਅਜੇ ਹੋਰ ਠੰਡ, ਕਿਸਾਨਾਂ ਲਈ ਐਡਵਾਈਜ਼ਰੀ ਜਾਰੀ

ਹਿੱਸਾ ਲੈਣ ਦੇਸ਼-ਵਿਦੇਸ਼ ਤੋਂ ਪੁੱਜੇ ਸ਼ਰਧਾਲੂ
ਗੁਰੂ ਮਹਾਰਾਜ ਦੇ ਇਸ ਪਵਿੱਤਰ ਪ੍ਰਗਟ ਦਿਵਸ ਮੌਕੇ ਦੇਸ਼-ਵਿਦੇਸ਼ ਤੋਂ ਪੁੱਜੇ ਹਜ਼ਾਰਾਂ ਸ਼ਰਧਾਲੂਆਂ ਨੇ ਸ਼ੋਭਾ ਯਾਤਰਾ ਵਿਚ ਹਿੱਸਾ ਲਿਆ ਅਤੇ ਗੁਰੂ ਦੇ ਪਾਵਨ ਸੰਦੇਸ਼ ਨੂੰ ਅਪਣਾਉਣ ਦਾ ਸੰਕਲਪ ਲਿਆ। ਸ਼ਹਿਰ ਵਿਚ ਪੂਰਾ ਦਿਨ ਭਗਤੀਮਈ ਮਾਹੌਲ ਬਣਿਆ ਰਿਹਾ। ਸ਼ਰਧਾਲੂ ਪੂਰੇ ਉਤਸ਼ਾਹ ਅਤੇ ਭਗਤੀ ਨਾਲ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਏ ਅਤੇ ਰਾਤ 9 ਵਜੇ ਦੇ ਬਾਅਦ ਤਕ ਵੀ ਸ਼ੋਭਾ ਯਾਤਰਾ ਦੀਆਂ ਝਾਕੀਆਂ ਵੇਖਣ ਨੂੰ ਮਿਲੀਆਂ।

PunjabKesari

ਇਹ ਵੀ ਪੜ੍ਹੋ : ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਬਦਲੇਗੀ ਕੌਮੀ ਸਿਆਸਤ ਦੀ ਤਸਵੀਰ, ਜਾਣੋ ਕਿਵੇਂ

ਸੁਰੱਖਿਆ ਪ੍ਰਬੰਧ ਰਹੇ ਚਾਕ-ਚੌਬੰਦ
ਇਸ ਵਿਸ਼ਾਲ ਆਯੋਜਨ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਪੁਲਸ ਫੋਰਸ ਦੇ ਜਵਾਨਾਂ ਨੇ ਪੂਰੇ ਸ਼ੋਭਾ ਯਾਤਰਾ ਮਾਰਗ ’ਤੇ ਸਖ਼ਤ ਨਿਗਰਾਨੀ ਰੱਖੀ ਅਤੇ ਸ਼ੋਭਾ ਯਾਤਰਾ ਨੂੰ ਸੁਚਾਰੂ ਰੂਪ ਨਾਲ ਮੁਕੰਮਲ ਕਰਵਾਇਆ। ਉਥੇ ਹੀ, ਨਗਰ ਨਿਗਮ ਵੱਲੋਂ ਸਫ਼ਾਈ ਪ੍ਰਬੰਧਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਪਾਣੀ ਦੀ ਸਪਲਾਈ ਪੂਰਾ ਦਿਨ ਚੱਲਦੀ ਰਹੀ ਅਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਈ ਗਈ।

PunjabKesari

PunjabKesari

PunjabKesari

PunjabKesari

PunjabKesari

PunjabKesari
 

ਇਹ ਵੀ ਪੜ੍ਹੋ : ਡੇਰਾ ਬਿਆਸ ਦੀ ਸੰਗਤ ਲਈ ਖ਼ਾਸ ਖ਼ਬਰ, ਭੰਡਾਰਿਆਂ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ   


ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News