ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਨੂੰ ਸੀ. ਬੀ. ਐੱਸ. ਈ. ਵਲੋਂ ਮਾਨਤਾ

Monday, Jan 22, 2018 - 07:09 AM (IST)

ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਨੂੰ ਸੀ. ਬੀ. ਐੱਸ. ਈ. ਵਲੋਂ ਮਾਨਤਾ

ਜਲੰਧਰ  (ਜਤਿੰਦਰ, ਚਾਂਦ) - ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਵਿਸ਼ੇਸ਼ ਮੀਟਿੰਗ ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਵਿਖੇ  ਚੇਅਰਮੈਨ ਸੰਤ ਸਰਬਣ ਦਾਸ ਬੋਹਣ ਅਤੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ ਗੱਦੀ ਨਸ਼ੀਨ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਪਿੰਡ ਰਾਏਪੁਰ ਰਸੂਲਪੁਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੰਤ ਸਰਵਣ ਦਾਸ ਸਲੇਮਟਾਬਰੀ ਲੁਧਿਆਣਾ, ਸੰਤ ਸਤਵਿੰਦਰਜੀਤ ਹੀਰਾ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਸੰਤ ਕ੍ਰਿਪਾਲ ਦਾਸ ਭਾਰਟਾ ਗਣੇਸ਼ਪੁਰ ਹੁਸ਼ਿਆਰਪੁਰ, ਸੰਤ ਇੰਦਰ ਦਾਸ ਸ਼ੇਖੇ, ਸੰਤ ਜਗਵਿੰਦਰ ਲਾਂਬਾ, ਮੈਡਮ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ ਨੇ ਸਾਂਝੇ ਤੌਰ 'ਤੇ ਆਪਣੇ ਵਿਚਾਰ ਰੱਖੇ ਅਤੇ ਸਮਾਜ ਵਿਚ ਆਪਸੀ ਭਾਈਚਾਰੇ ਵਿਚ ਫੁੱਟ ਪਾਉਣ ਵਾਲੀਆਂ ਤਾਕਤਾਂ ਤੋਂ ਗੁਰੂ ਨਾਮਲੇਵਾ ਸੰਗਤਾਂ ਨੂੰ ਸੁਚੇਤ ਰਹਿਣ ਲਈ ਅਪੀਲ ਕੀਤੀ। ਇਸ ਮੌਕੇ ਸੰਤ ਨਿਰਮਲ ਦਾਸ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਨੇ ਸ਼੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਨੂੰ ਸੀ. ਬੀ. ਐੱਸ. ਈ. ਵਲੋਂ ਮਾਨਤਾ ਪ੍ਰਾਪਤ ਹੋਣ 'ਤੇ ਸੁਸਾਇਟੀ ਨੂੰ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਉਪਰ ਪੰਜਾਬ ਵਿਚ ਇਹ ਪਹਿਲਾ ਸਕੂਲ ਹੈ। ਇਹ ਸਕੂਲ ਸੰਤ ਸਮਾਜ ਅਤੇ ਸ਼੍ਰੀ ਗੁਰੂ ਰਵਿਦਾਸ ਐਜੂਕੇਸ਼ਨ ਸੁਸਾਇਟੀ ਵਲੋਂ ਹੀ ਚਲਾਇਆ ਜਾ ਰਿਹਾ ਹੈ। ਉਨ੍ਹਾਂ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਨੂੰ ਸਕੂਲ ਦੇ ਸੀ. ਬੀ. ਐੱਸ. ਈ. ਹੋਣ ਦੀ ਵਧਾਈ ਦਿੱਤੀ। ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਦੇ ਸਬੰਧ ਵਿਚ ਵੀ ਮੀਟਿੰਗ ਵਿਚ ਵਿਚਾਰਾਂ ਕੀਤੀਆਂ ਗਈਆਂ। ਇਸ ਮੀਟਿੰਗ ਵਿਚ ਸੰਤ ਪ੍ਰਗਟ ਨਾਥ ਸੰਚਾਲਕ ਭਗਵਾਨ ਵਾਲਮੀਕਿ ਯੋਗ ਆਸ਼ਰਮ ਰਹੀਮਪੁਰ, ਸੰਤ ਭਗਵਾਨ ਦਾਸ ਨਗਰ, ਮਹੰਤ ਪ੍ਰਸ਼ੋਤਮ ਲਾਲ, ਸੰਤ ਰਮੇਸ਼ ਦਾਸ, ਸੰਤ ਧਰਮਪਾਲ, ਸੰਤ ਸੁਰਿੰਦਰ ਦਾਸ, ਸੰਤ ਜਗੀਰ ਦਾਸ, ਸੰਤ ਬਲਵੀਰ ਸਿੰਘ, ਸੰਤ ਹਾਕਮ ਸਿੰਘ ਸੁਨਾਮ, ਸੰਤ ਸੰਤੋਖ ਦਾਸ, ਸੰਤ ਗੁਰਮੀਤ ਸਿੰਘ, ਸੰਤ ਰਾਮ ਕਿਸ਼ਨ, ਸੰਤ ਨਿਰੰਜਨ ਦਾਸ, ਮਹੰਤ ਜਤਿੰਦਰ ਕੁਮਾਰ, ਬੀਬੀ ਰੇਸ਼ਮ ਕੌਰ, ਬੀਬੀ ਕਮਲੇਸ਼ ਕੌਰ, ਬੀਬੀ ਕੁਲਦੀਪ ਕੌਰ, ਸੰਤ ਰਾਮ ਸਰੂਪ, ਸੰਤ ਪ੍ਰਮੇਸ਼ਰੀ ਦਾਸ, ਸੰਤ ਜਸਪਾਲ ਦਾਸ, ਸੰਤ ਤੇਜਾ ਸਿੰਘ, ਸੰਤ ਗੁਰਪ੍ਰੀਤ ਸਿੰਘ, ਸੰਤ ਰਾਜੇਸ਼ ਦਾਸ, ਸੰਤ ਹਰੀਦਾਸ, ਸੰਤ ਸਰਬਜੀਤ ਸਿੰਘ, ਸੰਤ ਸਤਪਾਲ ਗਿਰੀ ਜੀ ਹਾਜ਼ਰ ਸਨ।


Related News