ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਸਬੰਧੀ ਤਿਆਰੀਆਂ ਸ਼ੁਰੂ

Tuesday, Oct 03, 2017 - 01:11 PM (IST)

ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਸਬੰਧੀ ਤਿਆਰੀਆਂ ਸ਼ੁਰੂ

ਅੰਮ੍ਰਿਤਸਰ (ਪ੍ਰਵੀਨ ਪੁਰੀ) - ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਮੌਕੇ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਅਗਵਾਹੀ 'ਚ ਪ੍ਰੈੱਸ ਕਾਂਨਫਰਸ ਕੀਤੀ ਗਈ, ਜਿਸ 'ਚ ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਨੂੰ ਮੰਨਾਉਣ ਸਬੰਧੀ  ਤਿਆਰੀਆਂ ਦਾ ਜ਼ਾਇਜਾ ਦਿੱਤਾ। ਉਨ੍ਹਾਂ ਜਾਣਕਾਰੀ ਦਿੰਦੇ ਕਿਹਾ ਕਿ ਸੋਧੇ ਹੋਏ ਨਾਨਕਸ਼ਾਹੀ ਕਲੰਡਰ ਅਨੁਸਾਰ 6 ਨੂੰ ਨਗਰ ਕੀਰਤਨ ਤੇ 7 ਨੂੰ ਗੁਰਪੂਰਬ ਮਨਾਇਆ ਜਾਵੇਗਾ ਤੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 9 ਅਕਤੂਬਰ ਨੂੰ ਗੁਰਪੂਰਵ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ 'ਤੇ ਵਿਸ਼ੇਸ਼ ਸਮਾਗਮ ਦੌਰਾਨ ਘਰ-ਘਰ ਦੀਪਮਾਲਾ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਤਸ਼ਬਾਜੀ, ਜਲੌਅ ਸਜਾਏ ਜਾਣਗੇ।  ਇਸ ਦੇ ਨਾਲ ਹੀ ਪਹਿਲੀ ਵਾਰ ਸਕੱਤਰ ਨੇ ਸ਼ਹਿਰਵਾਸੀਆਂ ਤੇ ਦੁਕਨਾਦਾਰਾਂ ਨੂੰ ਘਰ-ਘਰ ਜਾ ਕੇ ਗੁਰਪੂਰਬ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।


Related News