‘ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ’ ਨਾਲ ਗੂੰਜੀ ਗੁਰੂ ਦੀ ਨਗਰੀ ਸੁਲਤਾਨਪੁਰ ਲੋਧੀ
Friday, Nov 19, 2021 - 03:07 PM (IST)
ਸੁਲਤਾਨਪੁਰ ਲੋਧੀ (ਸੋਢੀ)-ਮਨੁੱਖਤਾ ਦੇ ਰਹਿਬਰ, ਸਿੱਖ ਧਰਮ ਦੇ ਬਾਨੀ, ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਨਤਮਸਤਕ ਹੋਣ ਲਈ ਦੇਸ਼-ਵਿਦੇਸ਼ ਤੋਂ ਵੀਰਵਾਰ ਲੱਖਾਂ ਸ਼ਰਧਾਲੂ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਪੁੱਜੇ ਅਤੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਅਤੇ ਹੋਰ ਗੁਰਦੁਆਰਿਆਂ ’ਚ ਮੱਥਾ ਟੇਕਿਆ। ਉਪਰੰਤ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਸੰਗਤਾਂ ਬੜੀ ਸ਼ਰਧਾ ਨਾਲ ਸਰੋਵਰ ’ਚ ਇਸ਼ਨਾਨ ਕੀਤਾ।
ਇਸੇ ਦੌਰਾਨ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ’ਚ ਵਿਸ਼ਾਲ ਨਗਰ ਗੁਰਦੁਆਰਾ ਸ੍ਰੀ ਸੰਤਘਾਟ ਤੋਂ ਆਰੰਭ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ’ਚ ਸਜਾਏ ਗਏ ਨਗਰ ਕੀਰਤਨ ਦਾ ਵੱਖ-ਵੱਖ ਸ਼ਰਧਾਲੂਆਂ ਵੱਲੋਂ ਅਤੇ ਰਾਜਨੀਤਕ ਆਗੂਆਂ ਵੱਲੋਂ ਵੱਖ-ਵੱਖ ਪੜਾਵਾਂ ’ਤੇ ਸ਼ਾਹੀ ਸੁਆਗਤ ਕੀਤਾ ਗਿਆ। ਇਸ ਦੌਰਾਨ ‘ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ’ ਨਾਲ ਗੁਰੂ ਕੀ ਨਗਰੀ ਗੂੰਜ ਉੱਠੀ। ਸੰਗਤਾਂ ਨੇ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕੀਤਾ ਅਤੇ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ।
ਇਹ ਵੀ ਪੜ੍ਹੋ: 552ਵੇਂ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ 'ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਸੰਗਤ ਦਾ ਉਮੜਿਆ ਸੈਲਾਬ
ਨਗਰ ਕੀਰਤਨ ਦੀ ਅਰੰਭਤਾ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇ ਸਰਵਣ ਸਿੰਘ ਕੁਲਾਰ ਸੀਨੀਅਰ ਮੈਂਬਰ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ, ਸੁਲੱਖਣ ਸਿੰਘ ਭੰਗਾਲੀ ਸਕੱਤਰ, ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ, ਹੈੱਡ ਗ੍ਰੰਥੀ ਸੁਰਜੀਤ ਸਿੰਘ ਸਭਰਾਅ, ਭਾਈ ਜਰਨੈਲ ਸਿੰਘ ਬੂਲੇ ਸੁਪਰਵਾਈਜਰ ਹਰਜਿੰਦਰ ਸਿੰਘ ਭੁੱਲਰ, ਭੁਪਿੰਦਰ ਸਿੰਘ ਆਰ. ਕੇ., ਜਰਨੈਲ ਸਿੰਘ ਅਕਾਉਟੈਂਟ, ਭਾਈ ਦਿਆਲ ਸਿੰਘ ਰਾਗੀ ਤੇ ਹੋਰ ਸਟਾਫ ਨੇ ਸ਼ਿਰਕਤ ਕੀਤੀ ਤੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।
ਕੈਪਟਨ ਹਰਮਿੰਦਰ ਸਿੰਘ ਨੇ ਸ੍ਰੀ ਗ੍ਰੰਥ ਸਾਹਿਬ ਨੂੰ ਭੇਟ ਕੀਤਾ ਰੁਮਾਲਾ ਸਾਹਿਬ
ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਦੀ ਅਗਵਾਈ ’ਚ ਸੈਂਕੜੇ ਅਕਾਲੀ ਆਗੂ ਤੇ ਵਰਕਰ ਨਗਰ ਕੀਰਤਨ ’ਚ ਸ਼ਾਮਲ ਹੋਏ ਅਤੇ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ। ਇਸ ਦੌਰਾਨ ਉਨ੍ਹਾਂ ਸ੍ਰੀ ਗ੍ਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕੀਤਾ। ਉਨ੍ਹਾਂ ਨਾਲ ਇਸ ਸਮੇਂ ਕਰਨਵੀਰ ਸਿੰਘ ਸਾਬਕਾ ਓ. ਐੱਸ. ਡੀ., ਚੇਅਰਮੈਨ ਗੁਰਜੰਟ ਸਿੰਘ ਸੰਧੂ, ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ, ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਰਾਜਾ ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਖਿੰਡਾ, ਸੁਖਪਾਲਬੀਰ ਸਿੰਘ ਸੋਨੂੰ, ਸ਼ਮਸ਼ੇਰ ਸਿੰਘ ਭਰੋਆਣਾ, ਜਥੇ. ਦਰਬਾਰਾ ਸਿੰਘ ਵਿਰਦੀ ਜ਼ਿਲਾ ਪ੍ਰਧਾਨ, ਸਤਨਾਮ ਸਿੰਘ ਗਿੱਲ, ਦਿਲਬਾਗ ਸਿੰਘ ਗਿੱਲ ਐੱਮ. ਡੀ., ਮਾ. ਬੂਟਾ ਸਿੰਘ, ਨਿਰਮਲ ਸਿੰਘ ਪਰਮਜੀਤਪੁਰ, ਰਾਮ ਸਿੰਘ ਪ੍ਰਧਾਨ, ਹਰੀ ਸਿੰਘ ਝੰਡ ਸਾਬਕਾ ਸਰਪੰਚ, ਮਹਿੰਦਰ ਸਿੰਘ ਖਿੰਡਾ ਲੋਧੀਵਾਲ, ਕ੍ਰਿਸ਼ਨ ਬਲਦੇਵ ਅਰੋਡ਼ਾ, ਅਜੇ ਧੀਰ, ਸਤਪਾਲ ਮਦਾਨ ਕੈਸ਼ੀਅਰ, ਜੋਗਰਾਜ ਸਿੰਘ ਮੋਮੀ, ਨੰਬਰਦਾਰ ਮਨਜੀਤ ਸਿੰਘ ਮਹਿਰੋਕ , ਭਾਈ ਸਤਵਿੰਦਰ ਸਿੰਘ ਰਾਗੀ , ਸਤਨਾਮ ਸਿੰਘ ਰਾਮੇ, ਵਰੁਣ ਚੱਢਾ ਪੀ.ਏ. , ਬਲਜੀਤ ਸਿੰਘ ਪੀ.ਏ., ਸਤਪਾਲ ਮਨਚੰਦਾ, ਕਮਲ ਕਿਸ਼ੋਰ ਚਾਵਲਾ, ਯਸ਼ਪਾਲ ਅਰੋੜਾ, ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ, ਬੱਬੂ ਪੰਡੋਰੀ, ਬਲਬੀਰ ਸਿੰਘ ਪੱਕਾ ਕੋਠਾ, ਮਲਕੀਤ ਸਿੰਘ ਨਸੀਰੇਵਾਲ, ਸਾਬਕਾ ਚੇਅਰਮੈਨ ਰਜਿੰਦਰ ਸਿੰਘ ਨਸੀਰੇਵਾਲ, ਤਰਸੇਮ ਸਿੰਘ ਡੌਲਾ ਬਸਪਾ ਨੇਤਾ, ਰਾਹੁਲ ਨਾਹਰ, ਜਸਵਿੰਦਰ ਸਿੰਘ ਮੰਗੂਪੁਰ, ਜਰਨੈਲ ਸਿੰਘ ਸੁਪਰਵਾਈਜ਼ਰ, ਨੰਬਰਦਾਰ ਬਲਵਿੰਦਰ ਸਿੰਘ, ਜਸਬੀਰ ਸਿੰਘ ਭੌਰ ਆਦਿ ਸ਼ਿਰਕਤ ਕੀਤੀ।
ਡਾ. ਉਪਿੰਦਰਜੀਤ ਕੌਰ ਅਤੇ ਇੰਜ. ਸਵਰਨ ਸਿੰਘ ਨੇ ਕੀਤਾ ਨਿੱਘਾ ਸੁਆਗਤ
ਨਗਰ ਕੀਰਤਨ ਦਾ ਸੁਆਗਤ ਕਰਨ ਲਈ ਪੰਜਾਬ ਦੀ ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ, ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ, ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ, ਜਥੇਦਾਰ ਹਰਜਿੰਦਰ ਸਿੰਘ ਲਾਡੀ, ਕਮਲਜੀਤ ਸਿੰਘ ਹੈਬਤਪੁਰ, ਬਲਵੀਰ ਸਿੰਘ ਗਾਜੀਪੁਰ, ਸੁਖਚੈਨ ਸਿੰਘ ਮਨਿਆਲਾ, ਦਿਲਬਾਗ ਸਿੰਘ ਬੂਹ, ਚੇਅਰਮੈਨ ਰਾਜਿੰਦਰ ਸਿੰਘ, ਬੀਬੀ ਬਲਜੀਤ ਕੌਰ, ਇੰਦਰਜੀਤ ਸਿੰਘ ਲਾਟੀਆਂਵਾਲ ਆਦਿ ਹੋਰਨਾਂ ਸ਼ਿਰਕਤ ਕੀਤੀ।
ਆੜ੍ਹਤੀਆਂ ਨੇ ਦਾਣਾ ਮੰਡੀ ’ਚ ਲਾਏ ਚਾਹ-ਪਕੌੜਿਆਂ ਅਤੇ ਜਲੇਬੀਆਂ ਦੇ ਲੰਗਰ
ਨਵੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਸਮੂਹ ਆੜ੍ਹਤੀਆਂ ਵੱਲੋਂ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ ਅਤੇ ਰਾਮ ਸਿੰਘ ਦੀ ਦੇਖ-ਰੇਖ ’ਚ ਨਗਰ ਕੀਰਤਨ ਦੌਰਾਨ ਚਾਹ-ਪਕੌੜਿਆਂ ਅਤੇ ਜਲੇਬੀਆਂ ਦੇ ਲੰਗਰ ਲਾਏ ਗਏ। ਇਸ ਸਮੇਂ ਕੈਪਟਨ ਹਰਮਿੰਦਰ ਸਿੰਘ ਉਮੀਦਵਾਰ ਅਕਾਲੀ ਦਲ ਤੇ ਜਥੇ. ਸਰਵਣ ਸਿੰਘ ਕੁਲਾਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਲੰਗਰ ਦੀ ਆਰੰਭਤਾ ਕਰਵਾਈ। ਇਸ ਸਮੇਂ ਬਲਵਿੰਦਰ ਸਿੰਘ ਖਿੰਡਾ, ਬਲਜਿੰਦਰ ਸਿੰਘ ਖਿੰਡਾ, ਮੈਨੇਜਰ ਜਰਨੈਲ ਸਿੰਘ, ਬਲਦੇਵ ਸਿੰਘ ਮੰਗਾ, ਨਿਰਮਲ ਸਿੰਘ, ਕਮਲ ਕਿਸ਼ੋਰ ਚਾਵਲਾ, ਮਲਕੀਅਤ ਸਿੰਘ ਹਰਨਾਮਪੁਰ, ਬਲਦੇਵ ਕ੍ਰਿਸ਼ਨ, ਸਤਪਾਲ ਮਨਚੰਦਾ, ਸਤਪਾਲ ਮਦਾਨ, ਅਜੇ ਧੀਰ, ਯਸ਼ਪਾਲ, ਸੋਨੂੰ ਝੰਡੂਵਾਲ ਅਤੇ ਮਹਿੰਦਰ ਸਿੰਘ ਖਿੰਡਾ ਅਤੇ ਹੋਰਨਾਂ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਲੱਗੀਆਂ ਰੌਣਕਾਂ, ਵੱਡੀ ਗਿਣਤੀ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਸ਼ਰਧਾਲੂ ਹੋ ਰਹੇ ਨਤਮਸਤਕ
ਨਿਰਵੈਰ ਖ਼ਾਲਸਾ ਸੇਵਾ ਸੋਸਾਇਟੀ ਨੇ ਕੀਤੀ ਫੁੱਲਾਂ ਦੀ ਸੇਵਾ
ਨਿਰਵੈਰ ਖਾਲਸਾ ਸੇਵਾ ਸੋਸਾਇਟੀ ਸੁਲਤਾਨਪੁਰ ਲੋਧੀ ਵੱਲੋਂ ਫੁੱਲਾਂ ਦੀ ਸੇਵਾ ਕੀਤੀ ਗਈ। ਇਸ ਮੌਕੇ ਜਥੇ. ਸਰਵਣ ਸਿੰਘ ਕੁਲਾਰ ਮੈਂਬਰ ਸ਼੍ਰੋਮਣੀ ਕਮੇਟੀ ਤੇ ਮੈਨੇਜਰ ਭਾਈ ਰੋਡੇ ਨੇ ਹਰਜਿੰਦਰ ਸਿੰਘ ਖਾਲਸਾ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਜਗਦੇਵ ਸਿੰਘ, ਅਮਰੀਕ ਸਿੰਘ, ਦਲਜੀਤ ਸਿੰਘ, ਹਰਪ੍ਰੀਤ ਸਿੰਘ, ਦਿਲਾਵਰ ਸਿੰਘ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ ਲਾਲੀ, ਡਾ. ਜਸਵੰਤ ਸਿੰਘ ਤੇ ਹੋਰਨਾਂ ਤੋਂ ਇਲਾਵਾ ਮਨਦੀਪ ਸਿੰਘ ਖਿੰਡਾ ਮਾਛੀਜੋਆ, ਜਥੇ. ਸੁਖਦੇਵ ਸਿੰਘ ਖਾਲਸਾ ਆਦਿ ਦਾ ਸਨਮਾਨ ਕੀਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ