550ਵੇਂ ਪ੍ਰਕਾਸ਼ ਪੁਰਬ ਮੌਕੇ ਚੱਲਣਗੀਆਂ ਇਹ ਸਪੈਸ਼ਲ 14 ਟਰੇਨਾਂ

10/12/2019 2:21:15 PM

ਜਲੰਧਰ/ਸੁਲਤਾਨਪੁਰ ਲੋਧੀ— ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਉਣ ਲਈ ਪੰਜਾਬ ਸਰਕਾਰ ਅਤੇ ਐੱਸ. ਜੀ. ਪੀ. ਸੀ. ਵੱਲੋਂ ਤਿਆਰੀਆਂ ਜ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸੁਲਤਾਨਪੁਰ ਲੋਧੀ ਅਤੇ ਫਿਰੋਜ਼ਪੁਰ ਮੰਡਲ ਵੱਲੋਂ 14 ਟਰੇਨਾਂ ਸਪੈਸ਼ਲ ਚਲਾਈਆਂ ਜਾ ਰਹੀਆਂ ਹਨ। ਸੁਲਤਾਨਪੁਰ ਲੋਧੀ 'ਚ ਹੋਣ ਵਾਲੇ ਪ੍ਰੋਗਰਾਮਾਂ 'ਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਨਾਰਦਨ ਰੇਲਵੇ ਵੱਲੋਂ ਸਪੈਸ਼ਲ ਟਰੇਨਾਂ ਨੂੰ ਲੋਹੀਆਂ ਖਾਸ ਅਤੇ ਸੁਲਤਾਨਪੁਰ ਰੂਟਾਂ 'ਤੇ ਚਲਾਇਆ ਜਾ ਰਿਹਾ ਹੈ।

ਇਨ੍ਹਾਂ ਸਪੈਸ਼ਲ ਟਰੇਨਾਂ 'ਚ ਸੰਗਤ ਕਰੇਗੀ ਸਫਰ
1) ਹਿਸਾਰ ਤੋਂ ਸੁਲਤਾਨਪੁਰ ਲੋਧੀ
ਹਿਸਾਰ ਪੈਸੰਜਰ (04601) ਹਿਸਾਰ ਤੋਂ 1 ਨਵੰਬਰ ਤੋਂ ਲੈ ਕੇ 14 ਨਵੰਬਰ ਤੱਕ ਅਤੇ ਸੁਲਤਾਨਪੁਰ ਲੋਧੀ (04602) ਤੋਂ ਵਾਪਸ ਹਿਸਾਰ ਤੱਕ 4 ਅਕਤੂਬਰ ਤੋਂ ਲੈ ਕੇ 17 ਅਕਤਬੂਰ ਤੱਕ ਚੱਲੇਗੀ।
2) ਸ਼੍ਰ੍ਰੀ ਗੰਗਾਨਗਰ ਤੋਂ ਸੁਲਤਾਨਪੁਰ ਲੋਧੀ
ਸ਼੍ਰੀ ਗੰਗਾਨਗਰ ਪੈਸੰਜਰ (04604) ਅਤੇ 04603। ਸ਼੍ਰੀ ਗੰਗਾਨਗਰ ਸਟੇਸ਼ਨ ਤੋਂ ਸੁਲਤਾਨਪੁਰ ਲੋਧੀ ਲਈ 2 ਨਵੰਬਰ ਤੋਂ 15 ਨਵੰਬਰ ਤੱਕ ਇਹ ਟਰੇਨ ਚੱਲੇਗੀ।
3) ਫਾਜ਼ਿਲਕਾ-ਸੁਲਤਾਨਪੁਰ ਲੋਧੀ
ਫਾਜ਼ਿਲਕਾ ਪੈਸੰਜਰ (04606 ਅਤੇ 04605) ਇਹ ਟਰੇਨ 3 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਸੁਲਤਾਨਪੁਰ ਲੋਧੀ ਤੋਂ ਫਾਜ਼ਿਲਕਾ ਵਾਪਸੀ ਲਈ 15 ਨਵੰਬਰ ਤੱਕ ਚੱਲੇਗੀ।
4) ਨਵਾਂਸ਼ਹਿਰ ਤੋਂ ਸੁਲਤਾਨਪੁਰ ਲੋਧੀ
ਨਵਾਂਸ਼ਹਿਰ ਪੈਸੰਜਰ (04608 ਅਤੇ 04607) ਟਰੇਨ 3 ਨਵੰਬਰ ਤੋਂ ਲੈ ਕੇ 16 ਨਵੰਬਰ ਤੱਕ ਅਤੇ ਸੁਲਤਾਨਪੁਰ ਤੋਂ ਵਾਪਸੀ ਲਈ 2 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਚਲਾਈ ਜਾਵੇਗੀ।
5) ਡੇਰਾ ਬਾਬਾ ਨਾਨਕ ਤੋਂ ਸੁਲਤਾਨਪੁਰ
ਡੇਰਾ ਬਾਬਾ ਨਾਨਕ ਪੈਸੰਜਰ (04610 ਅਤੇ 04609) 4 ਨਵੰਬਰ ਤੋਂ ਲੈ ਕੇ 17 ਨਵੰਬਰ ਤੱਕ ਅਤੇ ਵਾਪਸੀ 'ਚ 3 ਨਵੰਬਰ ਤੋਂ ਲੈ ਕੇ 16 ਨਵੰਬਰ ਤੱਕ ਚੱਲੇਗੀ।
6) ਡੇਰਾ ਬਾਬਾ ਨਾਨਕ ਤੋਂ ਸੁਲਤਾਨਪੁਰ ਲੋਧੀ
ਡੇਰਾ ਬਾਬਾ ਨਾਨਕ ਪੈਸੰਜਰ (04614 ਅਤੇ 04613) 1 ਨਵੰਬਰ ਤੋਂ ਲੈ ਕੇ 14 ਨਵੰਬਰ ਤੱਕ ਚੱਲੇਗੀ।
7) ਫਿਰੋਜ਼ਪੁਰ ਦਰਬੰਗਾ-ਫਿਰੋਜ਼ਪੁਰ ਐਕਸਪ੍ਰੈੱਸ  (04650 ਅਤੇ 04649) 6 ਨਵੰਬਰ ਤੋਂ ਲੈ ਕੇ 13 ਨਵੰਬਰ ਤੱਕ ਅਤੇ ਵਾਪਸੀ 'ਚ 8 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਚੱਲੇਗੀ।
8) ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ
ਅੰਮ੍ਰਿਤਸਰ ਡੀ.ਐੱਮ.ਯੂ. (04619 ਅਤੇ 04620) 1 ਨਵੰਬਰ ਤੋਂ 15 ਨਵੰਬਰ ਤੱਕ ਚੱਲੇਗੀ।
9) ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਤੱਕ (04621 ਅਤੇ 04622) 2 ਨਵੰਬਰ ਤੋਂ 16 ਨਵੰਬਰ ਤੱਕ ਚੱਲੇਗੀ।
10) ਨੰਗਲ-ਡੈਮ ਤੋਂ ਲੋਹੀਆਂ ਖਾਸ
ਨੰਗਲ ਡੈਮ ਐਕਸਪ੍ਰੈੱਸ (04617 ਅਤੇ 04618) 11 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ ਅਤੇ ਵਾਪਸੀ 'ਚ 12 ਨਵੰਬਰ ਤੋਂ ਲੈ ਕੇ 13 ਨਵੰਬਰ ਤੱਕ ਚੱਲੇਗੀ।
11) ਪਟਿਆਲਾ ਤੋਂ ਲੋਹੀਆਂ ਖਾਸ
ਪਟਿਆਲਾ ਐਕਸਪ੍ਰੈੱਸ (04615 ਅਤੇ 04616) 10 ਨਵੰਬਰ ਤੋਂ ਲੈ ਕੇ 13 ਨਵੰਬਰ ਤੱਕ ਚੱਲੇਗੀ।
12) ਦਿੱਲੀ ਤੋਂ ਲੋਹੀਆਂ ਖਾਸ ਤੱਕ
ਦਿੱਲੀ ਐਕਸਪ੍ਰੈੱਸ (04411 ਅਤੇ 04412) ਦਿੱਲੀ ਤੋਂ ਹਰ ਸੋਮਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ 12 ਅਕਤੂਬਰ ਤੋਂ ਲੈ ਕੇ 16 ਨਵੰਬਰ ਤੱਕ ਅਤੇ ਲੋਹੀਆਂ ਖਾਸ ਤੋਂ ਹਰ ਮੰਗਲਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ 4 ਅਕਤੂਬਰ ਤੋਂ ਲੈ ਕੇ 17 ਨਵੰਬਰ ਤੱਕ ਚੱਲੇਗੀ।
13) ਫਿਰੋਜ਼ਪੁਰ ਤੋਂ ਪਟਨਾ ਜੰਕਸ਼ਨ ਤੱਕ
ਫਿਰੋਜ਼ਪੁਰ ਐਕਸਪ੍ਰੈੱਸ (04652 ਅਤੇ 04651) ਫਿਰੋਜ਼ਪੁਰ ਤੋਂ 5 ਨਵੰਬਰ ਤੋਂ ਲੈ ਕੇ 14 ਨਵੰਬਰ ਤੱਕ ਅਤੇ ਪਟਨਾ ਤੋਂ ਫਿਰੋਜ਼ਪੁਰ 6 ਨਵੰਬਰ ਤੋਂ 16 ਨਵੰਬਰ ਤੱਕ ਚੱਲੇਗੀ।
14) ਫਿਰੋਜ਼ਪੁਰ ਤੋਂ ਨਾਂਦੇੜ ਤੱਕ
ਫਿਰੋਜ਼ਪੁਰ ਵਿਸ਼ੇਸ਼ ਐਕਸਪ੍ਰੈੱਸ (04662 ਅਤੇ 04661) ਫਿਰੋਜ਼ਪੁਰ ਤੋਂ ਹਰ ਵੀਰਵਾਰ ਨੂੰ 3 ਅਕਤੂਬਰ ਤੋਂ ਚੱਲ ਰਹੀ ਹੈ ਅਤੇ 14 ਨਵੰਬਰ ਤੱਕ ਇਹ ਸੇਵਾ ਜਾਰੀ ਰਹੇਗੀ। ਨਾਂਦੇੜ ਤੋਂ ਹਰ ਸ਼ਨੀਵਾਰ ਨੂੰ 5 ਅਕਤੂਬਰ ਤੋਂ ਟਰੇਨ ਆ ਰਹੀ ਹੈ ਅਤੇ 16 ਨਵੰਬਰ ਤੱਕ ਆਵੇਗੀ।


shivani attri

Content Editor

Related News