ਸੁਲਤਾਨਪੁਰ ਲੋਧੀ ''ਚੋਂ ਵੱਡਾ ਲੁਟੇਰਾ ਗਿਰੋਹ ਕਾਬੂ, ਸਮਾਗਮਾਂ ''ਚ ਕਰਦੇ ਸਨ ਲੁੱਟਾਂ-ਖੋਹਾਂ

Thursday, Nov 07, 2019 - 06:15 PM (IST)

ਸੁਲਤਾਨਪੁਰ ਲੋਧੀ ''ਚੋਂ ਵੱਡਾ ਲੁਟੇਰਾ ਗਿਰੋਹ ਕਾਬੂ, ਸਮਾਗਮਾਂ ''ਚ ਕਰਦੇ ਸਨ ਲੁੱਟਾਂ-ਖੋਹਾਂ

ਸੁਲਤਾਨਪੁਰ ਲੋਧੀ (ਧੀਰ, ਅਸ਼ਵਨੀ, ਸੋਢੀ)— 550 ਸਾਲਾ ਪ੍ਰਕਾਸ਼ ਪੁਰਬ ਵਰਗੇ ਵੱਡੇ ਸਮਾਗਮਾਂ ਨਗਰ ਕੀਰਤਨਾਂ, ਸ਼ੋਭਾ ਯਾਤਰਾ ਆਦਿ 'ਚ ਸੰਗਤਾਂ ਦੀਆਂ ਜੇਬਾਂ ਲੁੱਟਣ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਨੂੰ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸ. ਸਰਬਜੀਤ ਸਿੰਘ ਨੇ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਥਾਵਾਂ ਤੋਂ ਆ ਰਹੇ ਨਗਰ ਕੀਰਤਨ ਅਤੇ ਗੁਰੂਧਾਮਾਂ ਦੇ ਦਰਸ਼ਨ ਕਰਨ ਪੁੱਜ ਰਹੀਆਂ ਵੱਡੀ ਗਿਣਤੀ 'ਚ ਸੰਗਤਾਂ ਵਾਸਤੇ ਪੁਲਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।

ਇਸ ਦੌਰਾਨ ਏ. ਐੱਸ. ਆਈ. ਗੁਰਦੀਪ ਸਿੰਘ, ਏ. ਐੱਸ. ਆਈ. ਅਮਰਜੀਤ ਸਿੰਘ, ਏ. ਐੱਸ. ਆਈ. ਸੁਰਜੀਤ ਸਿੰਘ, ਏ. ਐੱਸ. ਆਈ. ਅਮਰਜੀਤ ਸਿੰਘ, ਲੇਡੀ ਸਿਪਾਹੀ ਰਾਜਬੀਰ ਕੌਰ, ਵਨੀਤਾ ਰਾਣੀ ਆਦਿ ਪੁਲਸ ਪਾਰਟੀ ਨਾਲ ਅੰਡਰ ਰੇਲਵੇ ਬ੍ਰਿਜ ਡੱਲਾ ਰੋਡ 'ਤੇ ਮੌਜੂਦ ਸਨ ਤਾਂ ਕਿਸੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮਾਲਵੇ ਤੋਂ ਇਕ ਲੁੱਟਾਂ-ਖੋਹਾਂ ਕਰਨ ਦਾ ਵੱਡਾ ਗਿਰੋਹ ਇਸ ਸਮੇਂ ਸੁਲਤਾਨਪੁਰ ਲੋਧੀ 'ਚ ਲੋਕਾਂ ਦੇ ਗਹਿਣੇ ਕੱਟ ਰਿਹਾ ਹੈ ਅਤੇ ਉਹ ਇਸ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਬੈਕ ਸਾਈਡ 'ਤੇ 2 ਗੱਡੀਆਂ 'ਚ ਬੈਠੇ ਹੋਏ ਹਨ। ਪੁਲਸ ਨੇ ਇਤਲਾਹ ਮਿਲਣ 'ਤੇ ਤੁਰੰਤ ਵਿਸ਼ੇਸ਼ ਦੋਵੇਂ ਪਾਸੇ ਨਾਕੇਬੰਦੀ ਕਰਦੇ ਹੋਏ ਦੋ ਗੱਡੀਆਂ, ਜਿਨ੍ਹਾਂ 'ਚੋਂ ਇਕ ਇਨੋਵਾ ਅਤੇ ਦੂਜੀ ਬਰੀਜਾ ਨੂੰ ਕਾਬੂ ਕਰ ਲਿਆ। ਉਕਤ ਗਿਰੋਹ ਕੋਲੋਂ 6 ਮੋਬਾਇਲ, 213 ਗ੍ਰਾਮ ਸੋਨਾ, 6 ਕਟਰ ਵੀ ਬਰਾਮਦ ਕੀਤੇ ਹਨ। ਗਿਰੋਹ ਦੀਆਂ 7 ਔਰਤਾਂ, 2 ਡਰਾਈਵਰਾਂ ਅਤੇ ਸੋਨਾ ਲੈਣ ਵਾਲੇ ਮਨਪ੍ਰੀਤ ਸਮੇਤ 10 ਮੁਲਜ਼ਮਾਂ ਖਿਲਾਫ 379 ਬੀ ਤਹਿਤ ਕੇਸ ਦਰਜ ਕਰਕੇ 9 ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਹੈ ਜਦਕਿ ਸੋਨਾ ਲੈਣ ਵਾਲੇ ਮਨਪ੍ਰੀਤ ਦੀ ਭਾਲ ਜਾਰੀ ਹੈ।

PunjabKesari

ਇਹ ਹੋਈਆਂ ਗ੍ਰਿਫਤਾਰੀਆਂ
ਇਨੋਵਾ ਗੱਡੀ 'ਚ ਜੀਤੋ ਉਰਫ ਕ੍ਰਿਸ਼ਨਾ ਪਤਨੀ ਬੁੱਧ ਰਾਮ ਵਾਸੀ ਇੰਦਰਾ ਬਸਤੀ ਸੁਨਾਮ ਜਿਸਨੇ ਗੱਡੀ ਚਲਾਉਣ ਵਾਸਤੇ ਡਰਾਈਵਰ ਬਖਾ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਇੰਦਰਾ ਬਸਤੀ ਸੁਨਾਮ ਰੱਖਿਆ ਹੋਇਆ ਹੈ ਅਤੇ ਦੂਜੀ ਗੱਡੀ ਬਰੀਜਾ 'ਚੋਂ ਸੁੱਖੋ ਪਤਨੀ ਟਹਿਲ ਸਿੰਘ ਵਾਸੀ ਪਿੰਡ ਤਰਖਾਣ ਮਾਜਰਾ ਸਮਾਣਾ ਅਤੇ ਉਸ ਦਾ ਡਰਾਈਵਰ ਰਜਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਚੌਕ ਅੰਬਰਸਰੀਆ ਸਮਾਣਾ ਤੇ ਇਨ੍ਹਾਂ ਨਾਲ ਗੈਂਗ 'ਚ ਸ਼ਾਮਲ ਜੀਤੋ ਪਤਨੀ ਜੀਤ ਸਿੰਘ ਵਾਸੀ ਬਸਤੀ ਨਾਮਨਸਰ ਸੰਗਰੂਰ, ਸ਼ਿੰਦਰ ਕੌਰ ਪਤਨੀ ਸ਼ਿੰਦਾ ਵਾਸੀ ਖੁੱਡੀ ਰੋਡ ਬਰਨਾਲਾ, ਭੀਮਾ ਪਤਨੀ ਦਰਸ਼ਨ ਵਾਸੀ ਬਸਤੀ ਮੁਹੱਲਾ ਰਾਮਬਾਗ ਬਰਨਾਲਾ, ਬਿੰਦਰ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਰਾਮ ਬਾਗ ਬਰਨਾਲਾ, ਕਮਲੇਸ਼ ਪਤਨੀ ਅਮਰਜੀਤ ਵਾਸੀ ਪਿੰਡ ਤਰਖਾਣ ਮਾਜਰਾ ਨੂੰ ਗ੍ਰਿਫਤਾਰ ਕੀਤਾ।

ਪਟਿਆਲਾ ਦੇ ਮਨਪ੍ਰੀਤ ਸਿੰਘ ਨੂੰ ਵੇਚਦੇ ਸੀ ਚੋਰੀ ਕੀਤੇ ਗਹਿਣੇ
ਐੱਸ. ਐੱਚ. ਓ. ਨੇ ਦੱਸਿਆ ਕਿ ਇਹ ਇਕ ਇੰਟਰਨੈਸ਼ਨਲ ਗਿਰੋਹ ਹੈ, ਜਿਨ੍ਹਾਂ ਨੇ ਗੈਂਗ ਬਣਾਇਆ ਹੋਇਆ ਹੈ ਅਤੇ ਇਹ ਸਿਰਫ ਭੀੜ ਵਾਲੇ ਮੇਲੇ, ਜਿਵੇਂ ਗੁਰਪੁਰਬ ਮੌਕੇ ਨਗਰ ਕੀਰਤਨ ਆਦਿ 'ਚ ਲੋਕਾਂ ਦੇ ਗਹਿਣੇ ਕੱਟ ਕੇ ਲੁੱਟ ਦਾ ਕੰਮ ਕਰਦੇ ਹਨ ਤੇ ਇਨ੍ਹਾਂ ਸਾਰਿਆਂ ਕੋਲ ਇਥੇ ਵਿਸ਼ੇਸ਼ ਕਟਰ ਹੁੰਦਾ ਸੀ, ਜਿਸ ਨੂੰ ਇਨ੍ਹਾਂ ਇਕ ਰੁਮਾਲ 'ਚ ਜੇਬ ਬਣਾ ਕੇ ਬਹੁਤ ਹੀ ਸਫਾਈ ਨਾਲ ਰੱਖਿਆ ਹੁੰਦਾ ਸੀ ਅਤੇ ਉਸ ਨਾਲ ਭੀੜ 'ਚ ਸੋਨਾ ਕੱਟਦੇ ਸਨ ਜਾਂ ਫਿਰ ਕੋਈ ਇਕੱਲਾ ਬਜ਼ੁਰਗ ਜਾਂ ਔਰਤ ਮਿਲਦਾ ਹੈ ਤਾਂ ਜ਼ਬਰਦਸਤੀ ਚੋਰੀ ਕਰਕੇ ਲੈ ਜਾਂਦੇ ਹਨ। ਚੋਰੀ ਕੀਤੇ ਗਹਿਣੇ ਸੋਨਾ ਨੂੰ ਇਹ ਅੱਗੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਕਾਕਾ ਸਿੰਘ ਵਾਸੀ ਸ਼ੇਰ ਮਾਜਰਾ ਥਾਣਾ ਪਸਿਆਣਾ (ਪਟਿਆਲਾ) ਨੂੰ ਦਿੰਦੇ ਹਨ। ਜੋ ਅੱਗੇ ਵੱਖ-ਵੱਖ ਸੁਨਿਆਰਿਆਂ ਨੂੰ ਵੇਚਦਾ ਹੈ।


author

shivani attri

Content Editor

Related News