''550 ਸਾਲਾ'' ਦਾ ਚਿੰਨ੍ਹ ਬਣਿਆ ਖਿੱਚ ਦਾ ਕੇਂਦਰ, ਸੈਲਫੀਆਂ ਲੈਂਦੇ ਨੇ ਲੋਕ

Wednesday, Nov 06, 2019 - 05:49 PM (IST)

''550 ਸਾਲਾ'' ਦਾ ਚਿੰਨ੍ਹ ਬਣਿਆ ਖਿੱਚ ਦਾ ਕੇਂਦਰ, ਸੈਲਫੀਆਂ ਲੈਂਦੇ ਨੇ ਲੋਕ

ਸੁਲਤਾਨਪੁਰ ਲੋਧੀ (ਸੋਢੀ)— ਪੰਜਾਬ ਸਰਕਾਰ ਵੱਲੋਂ 550ਵੇਂ ਪ੍ਰਕਾਸ਼ ਪੁਰਬ ਸਬੰਧੀ ਬਾਬਾ ਨਾਨਕ ਦੀ ਚਰਨ ਛੂਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ 'ਚ ਬੀਤੇ ਦਿਨ ਤੋਂ ਸਰਕਾਰੀ ਸਮਾਗਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਥੇ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ 'ਚ ਚੱਲ ਰਹੇ ਸਮਾਗਮਾਂ ਪ੍ਰਤੀ ਲੋਕਾਂ ਖਾਸ ਕਰਕੇ ਨੌਜਵਾਨਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿੱਥੇ ਰੋਜ਼ਾਨਾ ਵੱਡੀ ਗਿਣਤੀ 'ਚ ਨੌਜਵਾਨ ਇਥੇ ਮੱਥਾ ਟੇਕਣ ਲਈ ਪਹੁੰਚ ਰਹੇ ਹਨ, ਉਥੇ ਹੀ ਮੁੱਖ ਪੰਡਾਲ ਦੇ ਬਾਹਰ ਸਥਾਪਤ 550ਵੇਂ ਪ੍ਰਕਾਸ਼ ਪੁਰਬ ਨੂੰ ਦਰਸਾਉਂਦਾ 550 ਦਾ ਨਿਸ਼ਾਨ ਲੋਕਾਂ 'ਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਖਾਸ ਕਰਕੇ ਨੌਜਵਾਨਾਂ ਲਈ ਤਾਂ ਇਹ ਸੈਲਫੀ ਪੁਆਇੰਟ ਬਣ ਗਿਆ ਹੈ, ਜਿੱਥੇ ਵੱਡੀ ਗਿਣਤੀ 'ਚ ਨੌਜਵਾਨ ਆਪਣੇ ਦੋਸਤਾਂ ਨਾਲ ਸੈਲਫੀ ਲੈ ਰਹੇ ਹਨ। ਪਿੰਡ ਬਹੋੜ ਜ਼ਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਨਵਪ੍ਰੀਤ ਸਿੰਘ ਨੇ ਆਪਣੇ ਕਾਲਜ ਦੇ ਦੋਸਤਾਂ ਨਾਲ ਸੈਲਫੀ ਲੈਂਦੇ ਕਿਹਾ ਕਿ ਉਹ ਇਸ ਨੂੰ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਆਪਣੇ ਬਾਕੀ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝਾ ਕਰੇਗਾ ਤਾਂ ਜੋ ਉਹ ਵੀ ਇਥੇ ਪਹੁੰਚ ਕੇ ਅਜਿਹੇ ਅਨਮੋਲ ਪਲਾਂ ਨੂੰ ਆਪਣੇ ਮੋਬਾਇਲਾਂ ਅਤੇ ਕੈਮਰਿਆਂ 'ਚ ਕੈਦ ਕਰ ਸਕਣ।

PunjabKesari

ਖਿੱਲਚੀਆਂ ਤੋਂ ਪੁੱਜੇ ਅਰਸ਼ਦੀਪ ਸਿੰਘ ਨੇ ਆਪਣੀ ਮਾਤਾ ਨਾਲ ਸੈਲਫੀ ਲੈਣ ਮਗਰੋਂ ਕਿਹਾ ਕਿ ਉਹ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਮੰਨਦਾ ਹੈ ਕਿ ਉਸ ਨੂੰ ਇਨ੍ਹਾਂ ਸਮਾਗਮਾਂ ਵਿੱਚ ਆਪਣੀ ਮਾਤਾ ਜੀ ਨਾਲ ਸ਼ਿਰਕਤ ਕਰਨ ਦਾ ਮੌਕਾ ਮਿਲਿਆ। ਉਸ ਨੇ ਕਿਹਾ ਕਿ ਉਹ ਵੀ ਆਪਣੀ ਮਾਤਾ ਨਾਲ ਲਈ ਸੈਲਫੀ ਸੋਸ਼ਲ ਮੀਡੀਆ ਰਾਹੀਂ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰੇਗਾ।

ਇਸੇ ਤਰ੍ਹਾਂ 550 ਸਾਲਾ ਦੇ ਚਿੰਨ•ਨੇੜੇ ਪਰਿਵਾਰਾਂ ਨਾਲ ਸੈਲਫੀਜ਼ ਅਤੇ ਤਸਵੀਰਾਂ ਲੈਣ ਲਈ ਵੀ ਲੋਕਾਂ ਦੀ ਭੀੜ ਲੱਗੀ ਹੋਈ ਸੀ। ਪਤਨੀ ਅਤੇ ਨੰਨੇ ਬੱਚੇ ਸਮੇਤ ਸੈਲਫੀ ਲੈਂਦਿਆਂ ਕੇਹਰ ਸਿੰਘ ਨੇ ਕਿਹਾ ਕਿ ਉਹ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ 'ਚ ਸ਼ਿਰਕਤ ਕਰਨ ਲਈ ਆਏ ਹਨ ਅਤੇ ਇਥੇ ਆ ਕੇ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪਣੀਆਂ ਰਿਸ਼ਤੇਦਾਰਾਂ ਨਾਲ ਪੁੱਜੀ ਕੁਲਬੀਰ ਕੌਰ ਨੇ ਸੈਲਫੀ ਲੈਂਦੇ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ 'ਚ ਸ਼ਮੂਲੀਅਤ ਕਰਨ ਦਾ ਮੌਕਾ ਸੁਭਾਗ ਨਾਲ ਹੀ ਮਿਲਦਾ ਹੈ, ਜਿਸ ਨੂੰ ਉਸ ਨੇ ਸੈਲਫੀ ਰਾਹੀਂ ਹਮੇਸ਼ਾ ਲਈ ਸੰਭਾਲ ਲਿਆ ਹੈ। ਸੈਲਫੀਜ਼ ਅਤੇ ਤਸਵੀਰਾਂ ਲੈਣ ਤੋਂ ਇਲਾਵਾ ਨੌਜਵਾਨਾਂ 'ਚ ਫਾਸਟ ਫੂਡ ਦੇ ਲੰਗਰ ਪ੍ਰਤੀ ਵੀ ਉਤਸ਼ਾਹ ਦੇਖਣ ਨੂੰ ਮਿਲਿਆ। ਬਰਗਰ, ਪਿੱਜ਼ਾ ਅਤੇ ਨੂਡਲਜ਼ ਦੇ ਲੰਗਰ 'ਚ ਨੌਜਵਾਨਾਂ ਦੀ ਭਾਰੀ ਭੀੜ ਲੱਗੀ ਹੋਈ ਸੀ।


author

shivani attri

Content Editor

Related News