ਆਨੰਦਪੁਰ ਸਾਹਿਬ ''ਚ ਪਾਰਕਿੰਗ ਦੇ ਨਾਂ ''ਤੇ ਲੁੱਟੀ ਜਾ ਰਹੀ ਹੈ ਸੰਗਤ (ਵੀਡੀਓ)

Wednesday, Mar 20, 2019 - 09:33 AM (IST)

ਸ੍ਰੀ ਆਨੰਦਪੁਰ ਸਾਹਿਬ (ਸੱਜਣ ਸੈਣੀ) : ਹੋਲਾ ਮੁਹੱਲਾ ਨੂੰ ਲੈ ਕੇ ਵੱਡੀ ਗਿਣਤੀ 'ਚ ਸਿੱਖ ਸੰਗਤ ਸ੍ਰੀ ਆਨੰਦਪੁਰ ਸਾਹਿਬ ਜਾ ਰਹੀ ਹੈ। ਸੰਗਤਾਂ ਦੀ ਸਹੂਲਤ ਲਈ ਸੂਬਾ ਸਰਕਾਰ ਵਲੋਂ ਜਿੱਥੇ ਕਿਰਤਪੁਰ ਸਾਹਿਬ ਵਿਖੇ ਟੋਲ ਪਲਾਜ਼ਾ ਨੂੰ ਚਾਰ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਉੱਥੇ ਗੁਰੂ ਨਗਰੀ 'ਚ ਨਿੱਜੀ ਠੇਕੇਦਾਰ ਵਲੋਂ ਸੰਗਤਾਂ ਨਾਲ ਠੱਗੀ ਕੀਤੀ ਜਾ ਰਹੀ ਹੈ। ਇੱਥੋਂ ਦੇ ਬੱਸ ਸਟੈਂਡ ਦੀ ਸਰਕਾਰੀ ਪਾਰਕਿੰਗ 'ਚ ਨਿੱਜੀ ਠੇਕੇਦਾਰ ਵਲੋਂ ਸੰਗਤਾਂ ਤੋਂ ਤਿਹਰੇ ਪੈਸੇ ਵਸੂਲੇ ਜਾ ਰਹੇ ਹਨ। ਸੰਗਤਾਂ ਵਲੋਂ ਜਦੋਂ ਇਸਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਉੱਥੇ ਮੌਜੂਦ ਕਰਿੰਦੇ ਗੁੰਡਾਗਰਦੀ 'ਤੇ ਉਤਰ ਆਉਂਦੇ ਹਨ। ਇਸ ਸਬੰਧੀ ਜਦੋਂ ਠੇਕੇਦਾਰ ਨਾਲ ਗਲੱਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਸ ਦਾ ਠੇਕਾ ਅੱਗੇ ਕਿਸੇ ਹੋਰ ਨੂੰ ਦਿੱਤਾ ਹੈ। 

ਇਹ ਮਾਮਲਾ ਰੋਡਵੇਜ ਦੇ ਜੀ.ਐੱਮ ਜਗਦੀਸ਼ ਸਿੰਘ ਅਤੇ ਡੀ.ਸੀ. ਸੁਮਿਤ ਜਰਾਗਲ ਦੇ ਨੋਟਿਸ 'ਚ ਲਿਆ ਦਿੱਤਾ ਗਿਆ ਹੈ। ਦੋਹਾਂ ਅਧਿਕਾਰੀਆਂ ਨੇ ਬਣਦੀ ਕਾਰਵਾਈ ਦੀ ਗੱਲ ਕੀਤੀ ਹੈ। 


author

Baljeet Kaur

Content Editor

Related News