ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਿਆ ਸੁਰਮਈ ਮਹੱਲਾ (ਵੀਡੀਓ)

03/03/2018 1:04:44 PM

ਅੰਮ੍ਰਿਤਸਰ — ਹੋਲੇ-ਮਹੱਲੇ 'ਤੇ ਸੀ੍ਰ ਅਕਾਲ ਤਖਤ ਸਾਹਿਬ ਤੋਂ ਸੁਰਮਈ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਖਾਲਸਾਈ ਸ਼ਾਨੌ-ਸ਼ੌਕਤ ਨਾਲ ਰਵਾਨਾ ਹੋਏ ਇਸ ਨਗਰ ਕੀਰਤਨ ਦੀ ਖਾਸੀਅਤ ਹੈ ਕਿ ਇਸ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ।
ਪੂਰਣ ਗੁਰੂ ਮਰਿਆਦਾ ਮੁਤਾਬਕ ਅਰਦਾਸ ਤੋਂ ਬਾਅਦ ਰਵਾਨਾ ਹੋਇਆ ਇਹ ਨਗਰ ਕੀਰਤਨ ਸ਼ਹਿਰ ਦੀ ਪਰਿਕਰਮਾ ਕਰਕੇ ਤੇ ਬੁਰਜ ਬਾਬਾ ਫੁਲਾ 'ਚ ਹਾਜ਼ਰੀ ਲਗਵਾਉਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਸੰਪਨ ਹੋਇਆ। ਬਾਬਾ ਜਸਬੀਰ ਸਿੰਘ ਨੇ ਇਸ ਸੁਰਮਈ ਨਿਸ਼ਾਨ ਸਾਹਿਬ ਦੇ ਇਤਿਹਾਸ 'ਤੇ ਵੀ ਪ੍ਰਕਾਸ਼ ਪਾਇਆ। ਉਨ੍ਹਾਂ ਦੱਸਿਆ ਕਿ ਉਕਤ ਨਗਰ ਕੀਰਤਨ ਡੇਢ ਸੌ ਸਾਲ ਤੋਂ ਵੱਧ ਸਮੇਂ ਤੋਂ ਸਜਾਇਆ ਜਾ ਰਿਹਾ ਹੈ। ਪਹਿਲਾਂ ਇਸ ਸੁਰਮਈ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਸਾਲ 'ਚ 4 ਮਹੱਲੇ ਸਜਾਏ ਜਾਂਦੇ ਸਨ ਪਰ ਹੁਣ ਸਿਰਫ ਵਿਸਾਖੀ ਤੇ ਹੋਲੀ 'ਤੇ ਹੀ ਇਨ੍ਹਾਂ ਦੇ ਦਿਦਾਰ ਹੁੰਦੇ ਹਨ।


Related News