ਸੁਖਬੀਰ ਖੁਦ ਜਾਂ ਪਰਿਵਾਰ ਸਮੇਤ ਸ੍ਰੀ ਅਕਾਲ ਤਖਤ ’ਤੇ ਹੋਣਗੇ ਪੇਸ਼!

Saturday, Jul 20, 2024 - 11:02 AM (IST)

ਲੁਧਿਆਣਾ (ਜ. ਬ.) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਾਗੀਆਂ ਦੀ ਸ਼ਿਕਾਇਤ ’ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿ. ਰਘਵੀਰ ਸਿੰਘ ਅਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ 31 ਜੁਲਾਈ ਤੋਂ ਪਹਿਲਾਂ-ਪਹਿਲਾਂ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋਣ ਲਈ ਜੋ ਫੈਸਲਾ ਸੁਣਾਇਆ ਹੈ, ਉਸ ਨੂੰ ਲੈ ਕੇ ਹੁਣ ਅਕਾਲੀ ਹਲਕਿਆਂ ’ਚ ਬੈਠੇ ਅਕਾਲੀ ਆਗੂਆਂ ਦਾ ਇਕ ਧੜਾ ਸੁਖਬੀਰ ਸਿੰਘ ਬਾਦਲ ਨੂੰ ਇਕੱਲੇ ਜਾਂ ਆਪਣੇ ਪਰਿਵਾਰ ਸਮੇਤ ਨਿਮਾਣੇ ਸਿੱਖ ਵਜੋਂ ਉਥੇ ਪੁੱਜ ਕੇ ਮਿਲਣ ਵਾਲੀ ਸਜ਼ਾ ਨੂੰ ਖਿੜੇ ਮੱਥੇ ਸਵੀਕਾਰ ਕਰਨ ਲਈ ਆਖ ਰਿਹਾ ਹੈ।

ਇਸ ਦੀ ਚਰਚਾ ਅਕਾਲੀ ਹਲਕਿਆਂ ’ਚ ਹੋ ਰਹੀ ਹੈ, ਜਦਕਿ ਇਕ ਧੜਾ ਇਹ ਵੀ ਆਖ ਰਿਹਾ ਹੈ ਅਕਾਲੀ ਦਲ ਵੱਡੇ ਪੱਧਰ ’ਤੇ ਆਪਣੇ ਪ੍ਰਧਾਨ ਦਾ ਪਰਛਾਵਾਂ ਬਣ ਕੇ ਉਨ੍ਹਾਂ ਦੇ ਨਾਲ ਜਾਵੇ, ਤਾਂ ਜੋ ਉਨ੍ਹਾਂ ਨੂੰ ਲੱਗਣ ਵਾਲੀ ਕੋਈ ਸਜ਼ਾ ਜਾਂ ਸੇਵਾ ਨੂੰ ਨਾਲ ਕਰ ਕੇ ਉਨ੍ਹਾਂ ਦੇ ਨਾਲ ਖੜ੍ਹੇ।


Gurminder Singh

Content Editor

Related News