ਪੰਥ ਤੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਦਾ ਵੱਡਾ ਬਿਆਨ
Monday, Sep 21, 2026 - 12:18 PM (IST)
ਚੰਡੀਗੜ੍ਹ- ਪੰਥ ’ਚੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਚਾਵਲਾ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਜਥੇਦਾਰ ਨੇ ਮੇਰੇ ਬਾਰੇ ਜੋ ਫੈਸਲਾ ਲਿਆ ਹੈ ਉਹ ਮੇਰੇ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਹੈ। ਉਨ੍ਹਾਂ ਕਿਹਾ ਬਹਿਰੀਨ ਵਾਲੀ ਬੇਬੀ ਨੇ ਜੋ ਲੰਮੇ ਸਮੇਂ ਤੋਂ ਆਨੰਦਪੁਰ ਸਾਹਿਬ ਵਿਖੇ ਰਹਿ ਰਹੀ ਸੀ ਉਸ ਵੱਲੋਂ ਸੰਗੀਨ ਦੋਸ਼ ਲਾਏ ਗਏ ਹਨ। ਇਨ੍ਹਾਂ ਦੋਸ਼ਾਂ 'ਤੇ ਸਿੰਘ ਸਾਹਿਬਾਨ ਨੇ ਸਹੀ ਤਰੀਕੇ ਨਾਲ ਵਿਚਾਰ ਨਹੀਂ ਕੀਤੀ ਅਤੇ ਨਾ ਹੀ ਪੜ੍ਹਿਆ ਸੁਣਿਆ ਗਿਆ।
ਇਹ ਵੀ ਪੜ੍ਹੋ- ਕਰਤਾਰਪੁਰ ਲਾਂਘੇ ਦੇ ਜਲਦੀ ਖੁੱਲ੍ਹਣ ਨੂੰ ਲੈ ਕੇ ਦੋਵਾਂ ਪਾਸਿਓਂ ਹੋਵੇਗੀ ਅਰਦਾਸ, ਜਥੇਦਾਰ ਵੀ ਹੋਣਗੇ ਸ਼ਾਮਲ
ਚਾਵਲਾ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਥਾਣੇ 'ਚ ਇਸ ਕੇਸ ਦੀ ਐਫ. ਆਈ. ਆਰ. ਹੋ ਚੁੱਕੀ ਹੈ ਅਤੇ ਅਦਾਲਤ 'ਚ ਬਿਆਨ ਵੀ ਕਲਮਬੰਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਜਿੰਨੀ ਦੇਰ ਅਦਾਲਤ ਵਿਚ ਫੈਸਲਾ ਨਹੀਂ ਸੀ ਆਉਂਦਾ ਤਾਂ ਸਿੰਘ ਸਾਹਿਬ ਵੱਲੋਂ ਇਸ ਮਾਮਲੇ 'ਤੇ ਫੈਸਲਾ ਨਹੀਂ ਲੈਣਾ ਚਾਹੀਦਾ ਸੀ। ਉਨ੍ਹਾਂ ਕਿਹਾ ਜਥੇਦਾਰ ਸਾਹਿਬ ਨੇ ਇਕਤਰਫ਼ਾ ਫੈਸਲਾ ਨਹੀਂ ਕਰਨਾ ਚਾਹੀਦਾ ਸੀ। ਕੋਈ ਵੀ ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਮੇਰਾ ਪੱਖ ਜ਼ਰੂਰ ਸੁਣਨਾ ਚਾਹੀਦਾ ਸੀ। ਉਨ੍ਹਾਂ ਕਿਹਾ ਜਥੇਦਾਰ ਨੂੰ ਵਿਚਾਰ ਕਰਨਾ ਚਾਹੀਦਾ ਸੀ ਕਿ ਦੋਸ਼ ਲਗਾਉਣ ਵਾਲੀ ਬੀਬੀ ਕੋਣ ਹੈ, ਕਿਵੇਂ ਇੱਥੇ ਆਈ ਅਤੇ ਕਿਸ ਤਰ੍ਹਾਂ ਰਹਿ ਰਹੀ ਹੈ, ਜੋ ਕਿ ਕੋਈ ਸਧਾਰਨ ਗੱਲ ਨਹੀਂ ਹੈ। ਪਰ ਮੈਨੂੰ ਬਲੀ ਦਾ ਬਕਰਾ ਬਣਾ ਦਿੱਤਾ ਅਤੇ ਮੇਰੇ ਖਿਲਾਫ਼ ਕਾਹਲੀ ਵਿਚ ਫ਼ੈਸਲਾ ਲਿਆ ਗਿਆ।
ਇਹ ਵੀ ਪੜ੍ਹੋ-ਰੇਲਵੇ ਯਾਤਰੀ ਦੇਣ ਧਿਆਨ, ਇਹ ਰੇਲ ਗੱਡੀਆਂ 7 ਦਿਨਾਂ ਲਈ ਰੱਦ
ਚਾਵਲਾ ਨੇ ਕਿਹਾ ਕਿ ਸਿੰਘ ਸਾਹਿਬ ਤੁਸੀਂ ਹੱਕ ਸੱਚ ਵਾਲੀ ਥਾਂ 'ਤੇ ਖੜ੍ਹੇ ਹੋ ਇੱਥੇ ਇਕੱਲਾ ਬੋਲਣ ਦਾ ਮਸਲਾ ਨਹੀਂ ਹੈ, ਇੱਥੋ ਸੱਚ ਦੀ ਆਵਾਜ਼ ਆਉਂਦੀ ਹੈ। ਉਨ੍ਹਾਂ ਕਿਹਾ ਮੈਨੂੰ ਤਾਂ ਪਤਾ ਵੀ ਨਹੀਂ ਸੀ, ਖਬਰਾਂ ਤੋਂ ਪਤਾ ਲੱਗਾ ਸੀ ਕਿ ਮੇਰੇ ਬਾਰੇ ਫੈਸਲਾ ਆਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਸੁੱਚਾ ਸਿੰਘ ਲੰਗਾਹ ਨਹੀਂ, ਉਸ ਦੀ ਵੀਡੀਓ ਆਉਣ ਦੇ ਬਾਵਜੂਦ ਵੀ ਸ੍ਰੀ ਅਕਾਲ ਤਖਤ ਸਾਹਿਬ ’ਤੇ ਇਕ ਕਮੇਟੀ ਬਣਾ ਕੇ ਫੈਸਲਾ ਲਿਆ ਗਿਆ ਸੀ ਪਰੰਤੂ ਮੇਰੇ ਮਾਮਲੇ ਦੇ ਵਿਚ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਮੈਂ 30/35 ਸਾਲ ਸੇਵਾ ਲਈ ਲਾਏ ਅਤੇ ਜੇਕਰ ਮੇਰੇ ਬਾਰੇ ਫੈਸਲਾ ਲੈਣ ਸੀ ਤਾਂ ਮੈਨੂੰ ਪੁੱਛਣਾ ਵੀ ਤਾਂ ਬਣਦਾ ਸੀ। ਉਨ੍ਹਾਂ ਕਿਹਾ ਬੀਬੀ ਆਈ ਕਿਵੇਂ ਇਸ ਬਾਰੇ ਪੰਥ ਜਾਣਨਾ ਚਾਹੁੰਦਾ ਹੈ। ਕੀ ਤੁਸੀਂ ਇਕ ਵਾਰ ਵੀ ਬੀਬੀ ਨੂੰ ਸਵਾਲ ਵੀ ਕੀਤਾ? ਉਨ੍ਹਾਂ ਕਿਹਾ ਜੇਕਰ ਮੈਂ ਗਤਲ ਹੁੰਦਾ ਮੈਨੂੰ ਅਕਾਲ ਤਖਤ ਸਾਹਿਬ ਖੜ੍ਹੇ ਹੋ ਕੇ ਗੋਲੀ ਮਾਰਦੇ ਪਰ ਫੈਸਲਾ ਮੈਨੂੰ ਦੱਸੇ ਬਿਨਾਂ ਹੀ ਲੈ ਲਿਆ ਗਿਆ।
ਇਹ ਵੀ ਪੜ੍ਹੋ- ਐਨਕਾਊਂਟਰ 'ਚ ਮਾਰੇ ਗਏ ਦੀਪਕ ਦਾ ਪਰਿਵਾਰ ਆਇਆ ਸਾਹਮਣੇ, ਰੋ-ਰੋ ਦੱਸੀਆਂ ਇਹ ਗੱਲਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
