ਪਸ਼ਚਾਤਾਪ ਸਮਾਗਮਾਂ ''ਤੇ ਜਾਣੋ ਕੀ ਬੋਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

09/22/2020 4:43:10 PM

ਤਲਵੰਡੀ ਸਾਬੋ (ਮੁਨੀਸ਼ ਗਰਗ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਸ਼ਚਾਤਾਪ ਸਮਾਗਮ ਕਰਵਾਏ ਜਾ ਰਹੇ ਹਨ। ਇਸ 'ਤੇ ਦਮਦਮਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਰੀਬ 176 ਸਾਲ ਪਹਿਲਾਂ ਰਾਜਾ ਹੀਰਾ ਸਿੰਘ ਡੋਗਰੀਆ ਨੇ ਸਿੱਖ ਫੌਜਾਂ ਨੂੰ ਗੁੰਮਰਾਹ ਕਰਕੇ ਸਿੱਖ ਫੌਜਾਂ ਵਿਚ ਬੇਵਿਸ਼ਵਾਸੀ, ਬੇਵਸਾਹੀ ਦਾ ਮਾਹੌਲ ਪੈਦਾ ਕੀਤਾ ਸੀ, ਜਿਸ ਦੇ ਫਲਸਰੂਪ ਬਹੁਤ ਸਾਰੇ ਸਿੱਖ ਯੋਧੇ, ਧਾਰਮਿਕ ਸਖਸ਼ੀਅਤਾਂ ਨੂੰ ਕਤਲ ਕਰ ਦਿੱਤਾ ਗਿਆ। ਉਨ੍ਹਾਂ ਵਿਚੋਂ ਇਕ ਸਨ ਬਾਬਾ ਬੀਰ ਸਿੰਘ ਨੌਰੰਗਾਬਾਦੀ ਜੋ ਬੜੀ ਬੰਦਗੀ ਵਾਲੀ ਰੂਹ ਸਨ, ਉਨ੍ਹਾਂ ਨੂੰ ਵੀ ਬੇਵਿਸਾਹੀ ਵਿਚ ਕਤਲ ਕਰ ਦਿੱਤਾ ਗਿਆ। ਅੱਜ ਤੱਕ ਉਸਦਾ ਪਸਚਾਤਾਪ ਨਹੀਂ ਹੋਇਆ। 

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਇਕ ਹੋਰ ਵੱਡਾ ਫ਼ੈਸਲਾ

ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਸਮੇਤ ਹੋਰਨਾਂ ਹਸਤੀਆਂ ਨੇ ਸਮੇਂ-ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਹ ਮੰਗ ਉਠਾਈ ਜਿਸ 'ਤੇ ਪੰਜ ਸਿੰਘ ਸਾਹਿਬਾਨ ਨੇ ਵਿਚਾਰ ਕਰਕੇ ਵਿਦਵਾਨਾਂ ਤੋਂ ਸਲਾਹ ਲੈ ਕੇ ਫ਼ੈਸਲਾ ਕੀਤਾ ਕਿ ਪਸ਼ਚਾਤਾਪ ਸਮਾਗਮ ਕੀਤੇ ਜਾਣ। ਇਕ ਸਵਾਲ ਦੇ ਜਵਾਬ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 10 ਅਕਤੂਬਰ ਨੂੰ ਉਕਤ ਸਮਾਗਮ ਕਰਵਾਏ ਜਾਣ ਦੀ ਵਿਚਾਰ ਹੈ ਪਰ ਜੇ ਲਾਕਡਾਊਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਮੇਂ 'ਚ ਤਬਦੀਲੀ ਹੋ ਸਕਦੀ ਹੈ।  

ਇਹ ਵੀ ਪੜ੍ਹੋ :  ਵਜ਼ੀਫ਼ਾ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ


Gurminder Singh

Content Editor

Related News