ਚੋਰਾਂ ਦੇ ਹੌਸਲੇ ਬੁਲੰਦ! ਇੱਕੋ ਇਲਾਕੇ ''ਚੋਂ 4 ਦਿਨਾਂ ''ਚ 9 ਮੋਟਰਸਾਈਕਲ ਕੀਤੇ ਚੋਰੀ, ਪੁਲਸ ਨੇ ਦਰਜ ਕੀਤੇ ਮਹਿਜ਼ 2 ਕੇਸ
Friday, May 24, 2024 - 12:11 PM (IST)
ਲੁਧਿਆਣਾ (ਤਰੁਣ): ਥਾਣਾ ਕੋਤਵਾਲੀ ਦੇ ਇਲਾਕੇ ਵਿਚ ਬੀਤੇ 4 ਦਿਨਾ ਵਿਚ 9 ਲੋਕਾਂ ਦੇ ਮੋਟਰਸਾਈਕਲ ਤੇ ਐਕਟਿਵਾ ਚੋਰੀ ਹੋਏ ਹਨ, ਪਰ ਪੁਲਸ ਨੇ ਖਾਨਾਪੂਰਤੀ ਕਰਦਿਆਂ ਮਹਿਜ਼ 2 ਕੇਸ ਦਰਜ ਕੀਤੇ ਹਨ। ਪੀੜਤ ਸੰਨੀ ਕੁਮਾਰ ਤੇ ਅਮਿਤ ਨੇ ਦੱਸਿਆ ਕਿ 3 ਦਿਨ ਪਹਿਲਾਂ ਉਹ ਮਾਤਾ ਰਾਣੀ ਚੌਕ ਨੇੜੇ ਕਿਸੇ ਕੰਮ ਤੋਂ ਗਏ ਸਨ। 10 ਮਿੰਟ ਬਾਅਦ ਵਾਪਸ ਪਰਤੇ ਤਾਂ ਮੋਟਰਸਾਈਕਲ ਚੋਰੀ ਸੀ। ਉਨ੍ਹਾਂ ਨੇ ਆਲੇ ਦੁਆਲੇ ਕਾਫ਼ੀ ਪੜਤਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਿਆ।
ਇਹ ਖ਼ਬਰ ਵੀ ਪੜ੍ਹੋ - ਗਰਮੀ ਕੱਢ ਰਹੀ ਵੱਟ, ਉੱਪਰੋਂ ਬਿਜਲੀ ਦੇ ਕੱਟ; ਆਉਣ ਵਾਲੇ ਦਿਨਾਂ 'ਚ ਲੂ ਹੋਰ ਵਧਣ ਦੀ ਸੰਭਾਵਨਾ
ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਪਿੰਡੀ ਗਲੀ ਨੇੜੇ ਆਸ਼ੀਸ਼ ਕੁਮਾਰ ਦਾ ਕਹਿਣਾ ਹੈ ਕਿ ਉਹ ਕਿਸੇ ਕੰਮ ਤੋਂ ਮੋਟਰਸਾਈਕਲ ਖੜ੍ਹਾ ਕਰ ਕੇ ਬਾਜ਼ਾਰ 'ਚ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਚੁੱਕਿਆ ਸੀ। ਇਸੇ ਤਰ੍ਹਾਂ ਵਿਨੇ ਕੁਮਾਰ ਨੇ ਦੱਸਿਆ ਕਿ ਉਹ ਹੈਬੋਵਾਲ ਦਾ ਰਹਿਣ ਵਾਲਾ ਹੈ। ਉਸ ਨੇ ਮੰਨਾਪੁਰਮ ਗੋਲਡ ਬੈਂਕ ਦੇ ਕੋਲ ਆਪਣਾ ਮੋਟਰ ਸਾਈਕਲ ਖੜ੍ਹਾ ਕੀਤਾ। ਕੁਝ ਦੇਰ ਬਾਅਦ ਵਾਪਸ ਪਰਤਿਆ ਤਾਂ ਉਸ ਦਾ ਮੋਟਰ ਸਾਈਕਲ ਚੋਰੀ ਹੋ ਚੁੱਕਿਆ ਸੀ। ਪੰਕਜ ਗੁਪਤਾ ਨੇ ਦੱਸਿਆ ਕਿ ਅਕਾਲਗੜ੍ਹ ਮਾਰਕੀਟ ਦੇ ਬਾਹਰ ਉਸ ਨੇ ਮੋਟਰਸਾਈਕਲ ਖੜ੍ਹਾ ਕੀਤਾ ਸੀ, ਜਦੋਂ ਉਹ ਵਾਪਸ ਆਇਆ ਤਾਂ ਮੋਟਰਸਾਈਕਲ ਚੋਰੀ ਹੋ ਚੁੱਕਿਆ ਸੀ। ਉਸ ਨੇ ਪੁਲਸ ਨੂੰ ਸੀ.ਸੀ.ਟੀ.ਵੀ. ਫੁਟੇਜ ਵੀ ਦੇ ਦਿੱਤੀ ਹੈ, ਪਰ ਅਜੇ ਤਕ ਚੋਰਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਗ ਵਰ੍ਹਾਊ ਗਰਮੀ ਤੋਂ ਰਾਹਤ ਪਾਉਣ ਦੇ ਚੱਕਰ 'ਚ ਜਾਨ ਗੁਆ ਬੈਠੇ 2 ਵਿਦਿਆਰਥੀ, ਜਾਣੋ ਪੂਰਾ ਮਾਮਲਾ
CCTV ਫੁਟੇਜ ਦੇ ਬਾਵਜੂਦ ਨਹੀਂ ਹੋਈ ਕੋਈ ਕਾਰਵਾਈ!
ਜ਼ਿਆਦਾਤਰ ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਵਾਹਨ ਚੋਰੀ ਕਰਨ ਵਾਲੇ ਮੁਲਜ਼ਮਾਂ ਦੀ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰ ਪੁਲਸ ਨੂੰ ਦਿੱਤੀ ਹੈ, ਪਰ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਦੂਰ ਹਨ। ਆਲੇ-ਦੁਆਲੇ ਦੇ ਦੁਕਾਨਦਾਰਾਂ ਤੇ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਕਮਿਸ਼ਨਰ ਸਮੇਤ ਸਾਰੇ ਪੁਲਸ ਅਧਿਕਾਰੀ ਜ਼ਿਆਦਾਤਰ ਇਸੇ ਇਲਾਕੇ ਤੋਂ ਫਲੈਗ ਮਾਰਚ ਦੀ ਸ਼ੁਰੂਆਤ ਕਰਦੇ ਹਨ, ਪਰ ਇਲਾਕੇ ਦੀ ਸੁਰੱਖਿਆ ਰੱਭ ਆਸਰੇ ਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8