ਤੇਜ਼ ਰਫਤਾਰ ਕਾਰ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

Friday, Jun 15, 2018 - 06:34 AM (IST)

ਤੇਜ਼ ਰਫਤਾਰ ਕਾਰ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

ਫਤਿਹਗੜ੍ਹ ਸਾਹਿਬ,   (ਟਿਵਾਣਾ)-  ਸਰਹਿੰਦ-ਪਟਿਆਲਾ ਮਾਰਗ 'ਤੇ ਪੈਂਦੇ ਬੱਸ ਸਟੈਂਡ ਪਿੰਡ ਜੱਖਵਾਲੀ ਨਜ਼ਦੀਕ ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਇਸ ਸਬੰਧੀ ਹਾਈਵੇ ਪੈਟਰੋਲਿੰਗ ਦੇ ਮੁਲਾਜ਼ਮ ਹੌਲਦਾਰ ਮੇਜਰ ਸਿੰਘ, ਹੌਲਦਾਰ ਪਿਆਰਾ ਸਿੰਘ ਤੇ ਹੌਲਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਰੋਸਿਸ ਪੁੱਤਰ ਕਸਤੂਰੀਆ ਵਾਸੀ ਸਨਰਾਈਜ਼ ਹੋਟਲ, ਪਟਿਆਲਾ ਡਿਜ਼ਾਇਰ ਸਵਿਫਟ ਕਾਰ 'ਚ ਪਟਿਆਲਾ ਤੋਂ ਸਰਹਿੰਦ ਵੱਲ ਜਾ ਰਿਹਾ ਸੀ। ਜਦੋਂ ਉਕਤ ਕਾਰ ਬੱਸ ਸਟੈਂਡ ਜੱਖਵਾਲੀ ਨਜ਼ਦੀਕ ਪਹੁੰਚੀ ਤਾਂ ਕਾਰ ਤੇਜ਼ ਰਫਤਾਰ ਹੋਣ ਕਾਰਨ ਇਸ ਦਾ ਸੰਤੁਲਨ ਵਿਗੜ ਗਿਆ। ਆਪਣੀ ਸਾਈਡ ਪੈਦਲ ਜਾ ਰਹੇ ਕਿਸਾਨ ਰਣ ਸਿੰਘ ਵਾਸੀ (70) ਗੁਣੀਆ ਮਾਜਰਾ (ਜੋ ਕਿ ਆਪਣੇ ਖੇਤਾਂ 'ਚ ਜਾ ਰਿਹਾ ਸੀ), ਨੂੰ ਬੁਰੀ ਤਰ੍ਹਾਂ ਕੁਚਲਦੀ ਹੋਈ ਇਹ ਕਾਰ ਦੂਜੇ ਪਾਸੇ ਖਤਾਨਾਂ 'ਚ ਉਤਰ ਗਈ ਜਿਸਦੇ ਸਿੱਟੇ ਵਜੋਂ ਕਾਰ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਤੇ ਰਣ ਸਿੰਘ ਵਾਸੀ ਗੁਣੀਆ ਮਾਜਰਾ ਮੌਕੇ 'ਤੇ ਹੀ ਦਮ ਤੋੜ ਗਿਆ ਤੇ ਲਾਸ਼ ਹਾਈਵੇ ਪੈਟਰੋਲਿੰਗ ਦੇ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਦੇ ਮੋਰਚਰੀ ਰੂਮ 'ਚ ਭੇਜ ਦਿੱਤੇ।


Related News