''ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਸਰਕਾਰ ਚਲਾਵੇ ਸਪੈਸ਼ਲ ਟਰੇਨਾਂ''

Thursday, May 14, 2020 - 03:14 PM (IST)

''ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਸਰਕਾਰ ਚਲਾਵੇ ਸਪੈਸ਼ਲ ਟਰੇਨਾਂ''

ਮੋਗਾ (ਵੈੱਬ ਡੈਸਕ): ਪੰਜਾਬ ਇਸਤਰੀ ਸਭਾ ਦੀ ਸੂਬਾ ਮੀਤ ਸਕੱਤਰ ਨਰਿੰਦਰ ਕੌਰ ਸੋਹਲ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ 'ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਵਲੋਂ ਅਚਾਨਕ ਕੀਤੇ ਲਾਕਡਾਊਨ ਕਾਰਨ ਸਭ ਤੋਂ ਵਧ ਮੁਸ਼ਕਲਾਂ ਦਾ ਸਾਹਮਣਾ ਮਜ਼ਦੂਰਾਂ ਨੂੰ ਕਰਨਾ ਪਿਆ ਹੈ। ਇਸ ਦੌਰਾਨ ਉਨ੍ਹਾਂ ਦਾ ਕੰਮ ਖੁੱਸਣ ਦੇ ਨਾਲ-ਨਾਲ ਸਿਰਾਂ ਤੋਂ ਛੱਤ ਵੀ ਖੁੱਸ ਗਈ ਸੀ। ਉਹ ਆਪਣੇ ਘਰ, ਪਰਿਵਾਰਾਂ ਕੋਲ ਜਾਣ ਲਈ ਮਜਬੂਰ ਹੋ ਗਏ ਪਰ ਆਵਾਜਾਈ ਦੇ ਸਾਰੇ ਸਾਧਨ ਬੰਦ ਹੋਣ ਕਾਰਨ ਉਹ ਪੈਦਲ ਹੀ ਨਿਕਲ ਤੁਰੇ।

ਇਹ ਵੀ ਪੜ੍ਹੋ: ਕੋਰੋਨਾ ਨੂੰ ਹਰਾਉਣ ਲਈ ਦਿਨ 'ਚ ਦੋ ਵਾਰ ਜਾਪ ਕਰਦੀ ਹੈ ਇਹ ਤਿੰਨ ਸਾਲਾ ਬੱਚੀ

ਅਣਗਿਣਤ ਮਜ਼ਦੂਰ ਰਸਤੇ 'ਚ ਵੱਖ-ਵੱਖ ਹਾਦਸਿਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਪਏ। ਇਕ ਤਾਂ ਭੁੱਖ ਨਾਲ ਤੜਫਦੇ ਵੀ ਮਰ ਗਏ। ਉਨ੍ਹਾਂ ਅੱਗੇ ਕਿਹਾ ਕਿ ਸਭ ਤੋਂ ਤਰਸਯੋਗ ਹਾਲਤ ਗਰਭਵਤੀ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਬਣੀ ਹੋਈ ਹੈ। ਬਹੁਤ ਸ਼ਰਮਨਾਕ ਗੱਲ ਹੈ ਕਿ ਇਕ ਗਰਭਵਤੀ ਔਰਤ ਪੈਦਲ ਚੱਲਦਿਆਂ ਰਸਤੇ 'ਚ ਹੀ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹੋ ਗਈ। ਕੋਈ ਹੋਰ ਪ੍ਰਬੰਧ ਨਾ ਹੋਣ ਕਾਰਨ ਉਹ ਬੱਚੇ ਦੇ ਪੈਦਾ ਹੋਣ ਤੋਂ ਦੋ ਘੰਟੇ ਬਾਅਦ ਹੀ ਨਵਜੰਮੇ ਬੱਚੇ ਨੂੰ ਗੋਦ 'ਚ ਲੈ ਕੇ ਫਿਰ 160 ਕਿਲੋਮੀਟਰ ਪੈਦਲ ਹੀ ਨਿਕਲ ਤੁਰੀ।'ਬੇਸ਼ੱਕ ਹੁਣ ਸਰਕਾਰਾਂ ਵਲੋਂ ਮਜ਼ਦੂਰਾਂ ਨੂੰ ਘਰਾਂ 'ਚ ਭੇਜਣ ਲਈ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਪਰ ਐੱਨ.ਐੱਫ.ਆਈ. ਡਬਲਿਊ ਅਤੇ ਪੰਜਾਬ ਇਸਤਰੀ ਸਭਾ ਮੰਗ ਕਰਦੀ ਹੈ ਕਿ ਸਰਕਾਰ ਕੁੱਝ ਸਪੈਸ਼ਲ ਟਰੇਨਾਂ ਚਲਾਵੇ, ਜਿਸ 'ਚ ਗਰਭਵਤੀ ਔਰਤਾਂ, ਬਜ਼ੁਰਗਾਂ ਅਤੇ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਪਹਿਲ ਦਿੱਤੀ ਜਾਵੇ ਤਾਂ ਕਿ ਉਹ ਬਿਨਾਂ ਕਿਸੇ ਤਕਲੀਫ ਦੇ ਆਪਣੇ ਘਰ ਸੁਰੱਖਿਅਤ ਪਹੁੰਚ ਸਕਣ। ਇਸ ਸਮੇਂ ਮਹਿੰਦਰ ਕੌਰ,ਪ੍ਰਭਜੋਤ ਅਤੇ ਮੰਜੂ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਕਰਫਿਊ 'ਚ ਢਿੱਲ ਦੇਣ 'ਤੇ ਕੋਰੋਨਾ ਮਹਾਮਾਰੀ ਧਾਰ ਸਕਦੀ ਹੈ ਖਤਰਨਾਕ ਰੂਪ


author

Shyna

Content Editor

Related News