ਟਰਾਂਸਪੋਰਟ ਨਗਰ ਨੂੰ ਆਉਣ-ਜਾਣ ਵਾਲੇ ਸਾਰੇ ਰਸਤਿਆਂ ''ਤੇ ਸਪੈਸ਼ਲ ਨਾਕਾਬੰਦੀ
Monday, Nov 20, 2017 - 04:24 AM (IST)

ਲੁਧਿਆਣਾ, (ਰਿਸ਼ੀ)- ਐਤਵਾਰ ਸ਼ਾਮ ਨੂੰ ਟਰਾਂਸਪੋਰਟ ਨਗਰ ਨੂੰ ਆਉਣ ਵਾਲੇ ਸਾਰੇ ਰਸਤਿਆਂ 'ਤੇ ਸਪੈਸ਼ਲ ਨਾਕਾਬੰਦੀ ਕਰਵਾਈ ਗਈ ਅਤੇ ਸ਼ਾਮ 5 ਤੋਂ ਰਾਤ 8 ਵਜੇ ਤੱਕ ਸਰਚ ਮੁਹਿੰਮ ਚਲਾਈ ਗਈ। ਸਪੈਸ਼ਲ ਨਾਕਾਬੰਦੀ 'ਚ ਥਾਣਾ ਡਵੀਜ਼ਨ ਨੰ. 2, 3, 6 ਦਰੇਸੀ ਦੀ ਪੁਲਸ ਪਾਰਟੀ ਨਜ਼ਰ ਆਈ, ਜੋ ਏ. ਡੀ. ਸੀ. ਪੀ. ਰਤਨ ਸਿੰਘ ਬਰਾੜ ਅਤੇ ਏ. ਸੀ. ਪੀ. ਸੈਂਟਰਲ ਅਮਨਦੀਪ ਸਿੰਘ ਬਰਾੜ ਦੀ ਸੁਪਰਵਿਜ਼ਨ 'ਚ ਚੈਕਿੰਗ ਕਰਦੀ ਦਿਖੀ। ਜਾਣਕਾਰੀ ਅਨੁਸਾਰ ਪੁਲਸ ਨੇ ਅੱਜ ਸ਼ਾਮ ਨੂੰ ਟਰਾਂਸਪੋਰਟ ਨਗਰ ਨੂੰ ਜਾਣ ਵਾਲੇ ਹਰੇਕ ਰਸਤੇ 'ਤੇ ਨਾਕਾਬੰਦੀ ਕੀਤੀ, ਨਾਕਿਆਂ 'ਤੇ ਥਾਣਾ ਪੁਲਸ ਅਤੇ ਪੀ. ਸੀ. ਆਰ. ਮੁਲਾਜ਼ਮ ਖੜ੍ਹੇ ਕੀਤੇ ਗਏ।
ਥਾਣਾ ਇੰਚਾਰਜਾਂ ਨੇ ਇਲਾਕਿਆਂ 'ਚ ਘੁੰਮ ਕੇ ਸ਼ੱਕੀ ਲੋਕਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ, ਇਸ ਦੇ ਨਾਲ ਹਰ ਆਉਣ ਜਾਣ ਵਾਲੀ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਗਈ।