1 ਜੂਨ ਤੋਂ ਚੱਲਣਗੀਆਂ ਸਪੈਸ਼ਲ ਯਾਤਰੀ ਟਰੇਨਾਂ

Thursday, May 21, 2020 - 11:10 PM (IST)

1 ਜੂਨ ਤੋਂ ਚੱਲਣਗੀਆਂ ਸਪੈਸ਼ਲ ਯਾਤਰੀ ਟਰੇਨਾਂ

ਲੁਧਿਆਣਾ, (ਗੌਤਮ)— ਵੀਰਵਾਰ ਨੂੰ ਲੁਧਿਆਣਾ ਤੋਂ 12 ਸਪੈਸ਼ਲ ਲੇਬਰ ਟਰੇਨਾਂ ਚਲਾਈਆਂ ਗਈਆਂ ਜਿਨ੍ਹਾਂ ਰਾਹੀਂ ਵੱਖ-ਵੱਖ ਥਾਵਾਂ ਲਈ ਕਰੀਬ 15 ਹਜ਼ਾਰ ਲੋਕ ਰਵਾਨਾ ਹੋਏ। ਜਾਣਕਾਰੀ ਮੁਤਾਬਕ ਹੁਣ ਤਕ ਫਿਰੋਜ਼ਪੁਰ ਮੰਡਲ ਤੋਂ 208 ਟਰੇਨਾਂ ਰਵਾਨਾ ਕੀਤੀਆਂ ਜਾ ਚੁੱਕੀਆਂ ਹਨ, ਜਦੋਂਕਿ ਲੁਧਿਆਣਾ ਤੋਂ 200ਵੀਂ ਲੇਬਰ ਸਪੈਸ਼ਲ ਟਰੇਨ ਰਵਾਨਾ ਕੀਤੀ ਗਈ। ਸ਼ੁੱਕਰਵਾਰ ਨੂੰ 15 ਸਪੈਸ਼ਲ ਲੇਬਰ ਟਰੇਨਾਂ ਚਲਾਈਆਂ ਜਾਣਗੀਆਂ ਜਿਸ ਦੇ ਲਈ ਪ੍ਰਸ਼ਾਸਨ ਵੱਲੋਂ ਤਿਆਰੀ ਕੀਤੀ ਜਾ ਚੁੱਕੀ ਹੈ। ਗੌਰ ਹੋਵੇ ਕਿ ਪਹਿਲੀ ਜੂਨ ਤੋਂ ਸਪੈਸ਼ਲ 200 ਯਾਤਰੀ ਟਰੇਨਾਂ ਚਲਾਈਆਂ ਜਾ ਰਹੀਆਂ ਹਨ, ਜਿਸ ਦੇ ਲਈ ਦੋ ਤਿੰਨ ਦਿਨ 'ਚ ਹੀ ਬੁਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਪਹਿਲੀ ਜੂਨ ਤੋਂ ਚੱਲਣ ਵਾਲੀ ਏ. ਸੀ. ਅਤੇ ਨਾਨ ਏ. ਸੀ. ਅਪ ਡਾਊਨ ਦੇ ਚੱਕਰ ਲਗਾਵੇਗੀ, ਜਦੋਂਕਿ ਪੰਜਾਬ 'ਚ ਅੰਮ੍ਰਿਤਸਰ ਤੋਂ ਨਿਊ ਜਲਪਾਈ ਗੁੜੀ, ਕੋਲਕਾਤਾ, ਮੁੰਬਈ ਸੈਂਟ੍ਰਲ, ਬਾਂਦਰਾ ਟਰਮੀਨਲ, ਜੈਨਗਰ, ਜੈਨਗਰ ਅਤੇ ਹਰਿਦੁਆਰ ਦੇ ਲਈ ਰਵਾਨਾ ਹੋਵੇਗੀ। ਸਾਰੀਆਂ ਟਰੇਨਾਂ ਰਸਤੇ ਵਿਚ ਲੁÎਧਿਆਣਾ ਵਿਚ ਠਹਿਰਣਗੀਆਂ। ਹਾਲ ਦੀ ਘੜੀ ਸਪੈਸ਼ਲ ਯਾਤਰੀ ਟਰੇਨਾਂ ਜੰਮੂ ਤੋਂ ਨਵੀਂ ਦਿੱਲੀ ਚੱਲਣ ਵਾਲੀ ਇਕ ਹੀ ਟਰੇਨ ਲੁਧਿਆਣਾ ਵਿਚ ਠਹਿਰਦੀ ਹੈ। ਅਧਿਕਾਰੀਆਂ ਦੇ ਮੁਤਾਬਕ ਸਾਰੀਆਂ ਟਰੇਨਾਂ ਲਈ ਆਨਲਾਈਨ ਟਿਕਟ ਬੁਕਿੰਗ ਕੀਤੀ ਜਾਵੇਗੀ ਕਿਸੇ ਵੀ ਸਟੇਸ਼ਨ 'ਤੇ ਬੁਕਿੰਗ ਨਹੀਂ ਹੋਵੇਗੀ। ਟਿਕਟ ਦੇ ਨਾਲ ਹੀ ਰੇਲਵੇ ਪਲੇਟਫਾਰਮ 'ਤੇ ਐਂਟਰੀ ਹੋਵੇਗੀ, ਜਦੋਂਕਿ ਜਨਰਲ ਕੋਚ ਵੀ ਰਾਖਵੇਂ ਹੋਣਗੇ। ਅਡਵਾਂਸ ਰਿਜ਼ਰਵੇਸ਼ਨ ਪੀਰੀਅਡ 30 ਦਿਨ ਦਾ ਹੋਵੇਗਾ। ਆਰ. ਐੱਸ. ਪੀ. ਅਤੇ ਵੇਟਿੰਗ ਸੂਚੀ ਦੀ ਟਿਕਟ ਤੇ ਯਾਤਰੀ ਨੂੰ ਟਰੇਨ ਵਿਚ ਨਹੀਂ ਚੜ੍ਹਲ ਦਿੱਤਾ ਜਾਵੇਗਾ। ਤਤਕਾਲ ਅਤੇ ਪ੍ਰੀਮੀਅਮ ਤਤਕਾਲ ਦੀ ਵੀ ਬੁਕਿੰਗ ਨਹੀਂ ਹੋਵੇਗੀ। ਟਰੇਨ ਚੱਲਣ ਤੋਂ 4 ਘੰਟੇ ਪਹਿਲਾਂ ਹੀ ਚਾਰਟ ਤਿਆਰ ਹੋਵੇਗਾ। ਕਰੰਟ ਬੁਕਿੰਗ 2 ਘੰਟੇ ਪਹਿਲਾਂ ਆਨਲਾਈਨ ਹੋਵੇਗੀ। ਟਰੇਨਾਂ ਵਿਚ ਕੰਬਲ ਅਤੇ ਹੋਰ ਸਮਾਨ ਨਹੀਂ ਦਿੱਤਾ ਜਾਵੇਗਾ। ਸਟਾਲਾਂ 'ਤੇ ਬੈਠ ਕੇ ਖਾਣ ਪੀਣ ਦੀ ਆਗਿਆ ਨਹੀਂ ਹੋਵੇਗੀ। ਫੇਸ ਕਵਰ, ਮਾਸਕ ਅਤੇ ਅਰੋਗਿਆ ਸੇਤੂ ਐਪ ਜ਼ਰੂਰੀ ਹੋਵੇਗੀ।


author

KamalJeet Singh

Content Editor

Related News