ਪੰਜਾਬ 'ਚ ਤਿਉਹਾਰਾਂ ਦੇ ਮੱਦੇਨਜ਼ਰ ਅਧਿਕਾਰੀਆਂ ਨੂੰ ਖ਼ਾਸ ਹੁਕਮ ਜਾਰੀ, ਪੜ੍ਹੋ ਖ਼ਬਰ
Saturday, Oct 21, 2023 - 09:35 AM (IST)
ਜਲੰਧਰ (ਰੱਤਾ) : ਸੂਬੇ ਦੇ ਸਾਰੇ ਜ਼ਿਲ੍ਹਾ ਸਿਹਤ ਅਧਿਕਾਰੀ (ਡੈਜ਼ੀਗਨੇਟਿਡ ਆਫਿਸਰ ਫੂਡ ਸੇਫਟੀ) ਤੇ ਫੂਡ ਸੇਫਟੀ ਅਫ਼ਸਰ ਖ਼ੁਰਾਕ ਪਦਾਰਥਾਂ ਦੀ ਸਪੈਸ਼ਲ ਸੈਂਪਲਿੰਗ ਲਈ ਆਪਣੇ ਜ਼ਿਲ੍ਹੇ ਦੀ ਬਜਾਏ ਹੋਰ ਜ਼ਿਲ੍ਹੇ 'ਚ ਡਿਊਟੀ ਦੇਣਗੇ। ਤਿਉਹਾਰਾਂ ਦੇ ਮੱਦੇਨਜ਼ਰ ਅਤੇ ਵੱਖ-ਵੱਖ ਵਿਭਾਗਾਂ ਤੋਂ ਘਟੀਆ ਕਿਸਮ ਦੀਆਂ ਮਠਿਆਈਆਂ ਅਤੇ ਹੋਰ ਖ਼ੁਰਾਕ ਪਦਾਰਥਾਂ ਦੀ ਵਿਕਰੀ ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਲੋਕਾਂ ਨੂੰ ਮਿਲਾਵਟ ਰਹਿਤ ਖਾਣ-ਪੀਣ ਵਾਲੀਆਂ ਚੀਜ਼ਾਂ ਮੁਹੱਈਆ ਕਰਵਾਉਣ ਲਈ ਸਰਕਾਰ ਦੀ ਵਚਨਬੱਧਤਾ ਤਹਿਤ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਅਭਿਨਵ ਤ੍ਰਿਖਾ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਮੁਤਾਬਕ ਜ਼ਿਲ੍ਹਾ ਸਿਹਤ ਅਧਿਕਾਰੀਆਂ ਅਤੇ ਫੂਡ ਸੇਫਟੀ ਅਫ਼ਸਰਾਂ ਦੀ 20 ਤੋਂ 27 ਅਕਤੂਬਰ ਤੱਕ ਸਪੈਸ਼ਲ ਡਿਊਟੀ ਸੈਂਪਲਿੰਗ ਲਈ ਉਨ੍ਹਾਂ ਦੇ ਨਾਂ ਦੇ ਸਾਹਮਣੇ ਲਿਖੇ ਜ਼ਿਲ੍ਹੇ 'ਚ ਲਾਈ ਗਈ ਹੈ।
ਇਹ ਵੀ ਪੜ੍ਹੋ : ਸਦਨ 'ਚ ਮੁੱਖ ਮੰਤਰੀ ਮਾਨ ਤੇ ਬਾਜਵਾ ਵਿਚਾਲੇ ਜ਼ੋਰਦਾਰ ਬਹਿਸ, ਤੂੰ-ਤੜਾਕ ਤੱਕ ਪੁੱਜ ਗਈ ਗੱਲ, ਦੇਖੋ ਵੀਡੀਓ
ਫੂਡ ਸੇਫਟੀ ਅਫ਼ਸਰ ਦਾ ਨਾਂ ਅਤੇ ਜ਼ਿਲ੍ਹਾ
ਅੰਮ੍ਰਿਤਪਾਲ ਸਿੰਘ-ਸੰਗਰੂਰ, ਡਾ. ਜਸਪ੍ਰੀਤ ਸਿੰਘ-ਬਠਿੰਡਾ, ਡਾ. ਬਲਜੀਤ ਸਿੰਘ-ਸ੍ਰੀ ਮੁਕਤਸਰ ਸਾਹਿਬ, ਡਾ. ਹਰਕੀਰਤ ਸਿੰਘ-ਜਲੰਧਰ, ਡਾ. ਦੀਪੇਂਦਰ ਕੁਮਾਰ-ਲੁਧਿਆਣਾ, ਡਾ. ਗੁਰਪ੍ਰੀਤ ਸਿੰਘ ਪੰਨੂ-ਗੁਰਦਾਸਪੁਰ, ਡਾ. ਸੰਜੇ ਕਤਿਆਲ-ਪਠਾਨਕੋਟ, ਡਾ. ਲਖਬੀਰ ਸਿੰਘ-ਤਰਨਤਾਰਨ, ਡਾ. ਸੁਖਬੀਰ ਕੌਰ-ਫ਼ਿਰੋਜ਼ਪੁਰ, ਡਾ. ਸੁਖਵਿੰਦਰ ਸਿੰਘ-ਹੁਸ਼ਿਆਰਪੁਰ, ਡਾ. ਜਗਜੀਤ ਕੌਰ-ਵਧੀਕ ਚਾਰਜ, ਸ੍ਰੀ ਫਤਿਹਗੜ੍ਹ ਸਾਹਿਬ, ਡਾ. ਰਿਪੂਦਮਨ ਕੌਰ-ਬਰਨਾਲਾ
ਇਹ ਵੀ ਪੜ੍ਹੋ : ਪੰਜਾਬ ਸਰਕਾਰ ਇਨ੍ਹਾਂ ਤਾਰੀਖ਼ਾਂ ਤੱਕ ਨਹੀਂ ਮਨਾਵੇਗੀ ਕੋਈ ਜਸ਼ਨ, ਜਾਣੋ ਕੀ ਹੈ ਕਾਰਨ
ਫੂਡ ਸੇਫਟੀ ਅਫ਼ਸਰ
ਸੰਦੀਪ ਸਿੰਘ ਸੰਧੂ-ਸੰਗਰੂਰ-1 ਅਤੇ 2, ਅਮਰਿੰਦਰ ਚਾਹਲ-ਬਠਿੰਡਾ-2, ਦਿਵਿਆ ਗੋਸਵਾਮੀ-ਬਠਿੰਡਾ-3, ਨੇਹਾ ਸ਼ਰਮਾ-ਲੁਧਿਆਣਾ-3, ਜਸਵਿੰਦਰ ਸਿੰਘ-ਲੁਧਿਆਣਾ-4 ਅਤੇ 5, ਲਵਦੀਪ ਸਿੰਘ-ਮੋਗਾ-1 ਅਤੇ 2, ਯੋਗੇਸ਼ ਗੋਇਲ-ਜਲੰਧਰ-1, ਪ੍ਰਭਜੋਤ ਕੌਰ-ਜਲੰਧਰ-2 ਅਤੇ 3, ਰਮਨ ਵਿਰਦੀ-ਜਲੰਧਰ-4, ਮੁਕੁਲ ਗਿੱਲ-ਹੁਸ਼ਿਆਰਪੁਰ-1, ਰਾਸ਼ੂ ਮਹਾਜਨ-ਹੁਸ਼ਿਆਰਪੁਰ-3, ਸਤਨਾਮ ਸਿੰਘ-ਕਪੂਰਥਲਾ-1 ਅਤੇ 2, ਸਤਵਿੰਦਰ ਸਿੰਘ-ਪਟਿਆਲਾ-1 ਅਤੇ 2, ਨਵਦੀਪ ਸਿੰਘ-ਮਾਨਸਾ-1, ਹਰਵਿੰਦਰ ਸਿੰਘ-ਫਰੀਦਕੋਟ, ਵਿਵੇਕ ਕੁਮਾਰ-ਪਠਾਨਕੋਟ-1 ਅਤੇ 2, ਮਹਿਕ ਸੈਣੀ-ਰੂਪਨਗਰ-2, ਸੀਮਾ ਰਾਣੀ-ਮਾਨਸਾ-2, ਦਿਨੇਸ਼ ਜੋਤ ਸਿੰਘ-ਸ਼ਹੀਦ ਭਗਤ ਸਿੰਘ ਨਗਰ-2, ਵਿਕਰਮਜੀਤ ਸਿੰਘ-ਰੂਪਨਗਰ-1, ਰਾਜਦੀਪ ਕੌਰ-ਬਰਨਾਲਾ, ਚਰਨਜੀਤ ਸਿੰਘ-ਮਾਲੇਰਕੋਟਲਾ, ਦਿਵਯਜੋਤ ਕੌਰ-ਪਟਿਆਲਾ-3 ਅਤੇ 4, ਸਰਬਜੀਤ ਕੌਰ-ਫਿਰੋਜ਼ਪੁਰ-2
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8